ਹੈਦਰਾਬਾਦ:ਚੈਟਿੰਗ ਐਪ ਵਟਸਐਪ ਨੂੰ ਲੈ ਕੇ ਨਵੇਂ ਅਪਡੇਟਸ ਆਉਂਦੇ ਰਹਿੰਦੇ ਹਨ। ਮੈਟਾ ਦਾ ਇਹ ਪ੍ਰਸਿੱਧ ਇੰਸਟੈਂਟ ਮੈਸੇਜਿੰਗ ਐਪ ਉਹ ਪਲੇਟਫਾਰਮ ਹੈ ਜੋ ਸਭ ਤੋਂ ਵੱਧ ਅਪਡੇਟਸ ਪ੍ਰਾਪਤ ਕਰਦਾ ਹੈ। ਹੁਣ ਵਟਸਐਪ ਸਕ੍ਰੀਨ ਸ਼ੇਅਰ ਫੀਚਰ 'ਤੇ ਕੰਮ ਕਰ ਰਿਹਾ ਹੈ, ਜੋ ਆਉਣ ਵਾਲੇ ਅਪਡੇਟਸ 'ਚ ਦੇਖਣ ਨੂੰ ਮਿਲੇਗਾ।
ਕੀ ਹੈ ਸਕ੍ਰੀਨ ਸ਼ੇਅਰ ਫੀਚਰ?: ਸਕ੍ਰੀਨ ਸ਼ੇਅਰ ਫੀਚਰ ਦੀ ਮਦਦ ਨਾਲ ਅਸੀਂ ਚੀਜ਼ਾਂ ਨੂੰ ਵੱਡੀ ਸਕ੍ਰੀਨ ਜਾਂ ਹੋਰ ਲੋਕਾਂ ਤੱਕ ਪਹੁੰਚਾ ਸਕਦੇ ਹਾਂ। ਖਾਸ ਤੌਰ 'ਤੇ ਆਨਲਾਈਨ ਮੀਟਿੰਗਾਂ 'ਚ ਇਸ ਫੀਚਰ ਦੀ ਕਾਫੀ ਵਰਤੋਂ ਕੀਤੀ ਜਾਂਦੀ ਹੈ। ਹੁਣ ਮੈਟਾ ਵਟਸਐਪ ਵੀ ਇਹ ਫੀਚਰ ਦੇਣ ਜਾ ਰਿਹਾ ਹੈ।
WhatsApp ਸਕ੍ਰੀਨ ਨੂੰ ਦੂਜਿਆਂ ਨਾਲ ਸ਼ੇਅਰ ਕੀਤਾ ਜਾ ਸਕੇਗਾ:ਵੈੱਬਸਾਈਟ Wabetainfo ਦੇ ਮੁਤਾਬਕ, ਕੰਪਨੀ ਇੱਕ ਸਕ੍ਰੀਨ ਸ਼ੇਅਰ ਫੀਚਰ 'ਤੇ ਕੰਮ ਕਰ ਰਹੀ ਹੈ ਜੋ ਯੂਜ਼ਰਸ ਨੂੰ ਵੀਡੀਓ ਕਾਲ ਦੇ ਦੌਰਾਨ ਹੇਠਲੇ ਨੈਵੀਗੇਸ਼ਨ ਬਾਰ 'ਚ ਮਿਲੇਗਾ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਆਪਣੀ WhatsApp ਸਕ੍ਰੀਨ ਨੂੰ ਦੂਜਿਆਂ ਨਾਲ ਸ਼ੇਅਰ ਕਰ ਸਕਣਗੇ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਇਹ ਫੀਚਰ ਗਰੁੱਪ ਕਾਲ ਅਤੇ ਆਡੀਓ ਕਾਲਾਂ ਲਈ ਵੀ ਉਪਲਬਧ ਹੋਵੇਗਾ ਜਾਂ ਨਹੀਂ।
ਫ਼ਿਲਹਾਲ ਇਹ ਫੀਚਰ ਇਨ੍ਹਾਂ ਯੂਜ਼ਰਸ ਲਈ ਹੋਵੇਗਾ ਉਪਲਬਧ: ਇਹ ਫੀਚਰ ਫਿਲਹਾਲ WhatsApp ਬੀਟਾ 2.23.11.19 'ਚ ਉਪਲਬਧ ਹੈ। ਆਉਣ ਵਾਲੇ ਸਮੇਂ 'ਚ ਕੰਪਨੀ ਇਸ ਨੂੰ ਸਾਰਿਆਂ ਲਈ ਰੋਲਆਊਟ ਕਰ ਸਕਦੀ ਹੈ। ਦਰਅਸਲ ਵਟਸਐਪ ਦਾ ਨਵਾਂ ਫੀਚਰ ਫਿਲਹਾਲ ਬੀਟਾ ਵਰਜ਼ਨ ਲਈ ਲਿਆਂਦਾ ਜਾ ਰਿਹਾ ਹੈ। ਨਵੇਂ ਅਪਡੇਟਸ ਇਸ ਸਮੇਂ ਟੈਸਟਿੰਗ ਪੜਾਅ 'ਤੇ ਹਨ। ਫਿਲਹਾਲ ਵਟਸਐਪ 'ਚ ਲਿਆਂਦੇ ਗਏ ਦੋਵੇਂ ਫੀਚਰਸ ਸਿਰਫ ਬੀਟਾ ਟੈਸਟਰਾਂ ਲਈ ਲਿਆਂਦੇ ਗਏ ਹਨ।
ਇਸ ਤਰ੍ਹਾਂ ਕੰਮ ਕਰੇਗਾ ਸਕ੍ਰੀਨ ਸ਼ੇਅਰਿੰਗ ਫੀਚਰ:WhatsApp ਦੇ ਨਵੇਂ ਸਕ੍ਰੀਨ ਸ਼ੇਅਰਿੰਗ ਫੀਚਰ ਦੀ ਗੱਲ ਕਰੀਏ ਤਾਂ ਯੂਜ਼ਰ ਵੀਡੀਓ ਕਾਲ ਦੌਰਾਨ ਸਕ੍ਰੀਨ ਸ਼ੇਅਰ ਕਰ ਸਕਣਗੇ। ਸਕ੍ਰੀਨ ਸ਼ੇਅਰਿੰਗ ਦੇ ਇਸ ਵਿਕਲਪ ਦੀ ਵਰਤੋਂ ਵੀਡੀਓ ਕਾਲ ਕਰਨ ਵੇਲੇ ਹੀ ਕੀਤੀ ਜਾ ਸਕਦੀ ਹੈ। ਵੀਡੀਓ ਕਾਲ ਕਰਨ 'ਤੇ ਸਕ੍ਰੀਨ ਸ਼ੇਅਰਿੰਗ ਵਿਕਲਪ ਹੇਠਾਂ ਸਕ੍ਰੀਨ 'ਤੇ ਦਿਖਾਈ ਦੇਵੇਗਾ। ਇਹ ਵਿਕਲਪ ਕਾਲ-ਕੰਟਰੋਲ ਦ੍ਰਿਸ਼ ਵਿੱਚ ਉਪਲਬਧ ਹੈ। ਇੱਥੇ ਯੂਜ਼ਰ ਨੂੰ ਕਾਲ ਮਿਊਟ ਕਰਨ ਦਾ ਆਪਸ਼ਨ ਵੀ ਮਿਲੇਗਾ। ਇਸ ਤੋਂ ਇਲਾਵਾ ਕੈਮਰਾ ਰੋਟੇਟ ਅਤੇ ਸਕ੍ਰੀਨ ਸ਼ੇਅਰਿੰਗ ਦੇ ਨਾਲ ਕਾਲ ਨੂੰ ਖਤਮ ਕਰਨ ਦਾ ਵਿਕਲਪ ਵੀ ਮਿਲੇਗਾ। ਜਿਵੇਂ ਹੀ ਯੂਜ਼ਰਸ ਸਕ੍ਰੀਨ-ਸ਼ੇਅਰਿੰਗ ਨੂੰ ਚਾਲੂ ਕਰਦੇ ਹਨ, ਸਕ੍ਰੀਨ ਰਿਕਾਰਡਿੰਗ ਸ਼ੁਰੂ ਹੋ ਜਾਵੇਗੀ ਅਤੇ ਦੂਜੇ ਭਾਗੀਦਾਰਾਂ ਨਾਲ ਸਾਂਝੀ ਕੀਤੀ ਜਾ ਸਕਦੀ ਹੈ।
- Tesla ਦੀ ਇਹ ਕਾਰ ਦੁਨੀਆਂ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਪਹਿਲੀ EV Car ਬਣੀ, ਟੋਇਟਾ ਦੀਆਂ ਇਨ੍ਹਾਂ ਮਾਡਲਸ ਨੂੰ ਛੱਡਿਆ ਪਿੱਛੇ
- ਹੁਣ ਤੁਸੀਂ WhatsApp 'ਤੇ ਵੀ ਬਣਾ ਸਕਦੇ ਹੋ ਯੂਨੀਕ ਯੂਜ਼ਰਨੇਮ, ਫੋਨ ਨੰਬਰ ਦੀ ਨਹੀਂ ਹੋਵੇਗੀ ਲੋੜ
- YouTube Stories Update: ਯੂਟਿਊਬ ਅਗਲੇ ਮਹੀਨੇ ਬੰਦ ਕਰੇਗਾ ਸਟੋਰੀਜ਼ ਫੀਚਰ, ਜਾਣੋ ਕਾਰਨ
ਇਸ ਤਰ੍ਹਾਂ ਇਸਤੇਮਾਲ ਕੀਤਾ ਜਾ ਸਕਦਾ ਸਕ੍ਰੀਨ ਸ਼ੇਅਰਿੰਗ ਫੀਚਰ: ਦਰਅਸਲ, ਨਵੇਂ ਫੀਚਰ ਦੀ ਵਰਤੋਂ ਕਰਨ ਲਈ ਐਂਡ੍ਰਾਇਡ ਦਾ ਨਵਾਂ ਵਰਜ਼ਨ ਹੋਣਾ ਜ਼ਰੂਰੀ ਸ਼ਰਤ ਹੋਵੇਗੀ। ਇਸ ਦੇ ਨਾਲ ਹੀ ਵੀਡੀਓ ਕਾਲ ਦੇ ਸਾਰੇ ਪ੍ਰਤੀਭਾਗੀਆਂ ਕੋਲ ਐਂਡ੍ਰਾਇਡ ਦਾ ਨਵਾਂ ਵਰਜ਼ਨ ਵੀ ਹੋਣਾ ਚਾਹੀਦਾ ਹੈ। ਤੁਹਾਨੂੰ ਦੱਸ ਦਈਏ, ਇਹ ਫੀਚਰ ਵੱਡੀਆਂ ਗਰੁੱਪ ਕਾਲਾਂ ਲਈ ਕੰਮ ਨਹੀਂ ਕਰੇਗਾ।