ਹੈਦਰਾਬਾਦ:ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਨਵੇਂ ਫੀਚਰ ਪੇਸ਼ ਕਰਦੀ ਰਹਿੰਦੀ ਹੈ। ਹੁਣ ਕੰਪਨੀ 'Username Search' ਫੀਚਰ 'ਤੇ ਕੰਮ ਕਰ ਰਹੀ ਹੈ। ਪ੍ਰਾਈਵੇਸੀ ਨੂੰ ਧਿਆਨ 'ਚ ਰੱਖ ਕੇ ਇਸ ਫੀਚਰ ਨੂੰ ਯੂਜ਼ਰਸ ਲਈ ਪੇਸ਼ ਕੀਤਾ ਜਾ ਰਿਹਾ ਹੈ। ਵਟਸਐਪ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ WABetaInfo 'ਤੇ ਇਸ ਫੀਚਰ ਬਾਰੇ ਜਾਣਕਾਰੀ ਸ਼ੇਅਰ ਕੀਤੀ ਗਈ ਹੈ।
'Username Search' ਫੀਚਰ 'ਤੇ ਕੰਮ ਕਰ ਰਿਹਾ ਹੈ ਵਟਸਐਪ: ਵਟਸਐਪ 'Username Search' ਫੀਚਰ 'ਤੇ ਕੰਮ ਕਰ ਰਿਹਾ ਹੈ। ਇਸ ਫੀਚਰ ਰਾਹੀ ਯੂਜ਼ਰਸ ਬਿਨ੍ਹਾਂ ਨੰਬਰ ਸੇਵ ਕੀਤੇ ਕਿਸੇ ਵੀ ਵਿਅਕਤੀ ਨੂੰ ਫਾਈਲ ਸ਼ੇਅਰ ਕਰ ਸਕਣਗੇ। ਕਈ ਵਾਰ ਸਾਨੂੰ ਅਣਜਾਣ ਵਿਅਕਤੀ ਨੂੰ ਕੋਈ ਮੈਸੇਜ ਭੇਜਣ ਲਈ ਉਸਦਾ ਨੰਬਰ ਸੇਵ ਕਰਨਾ ਪੈਂਦਾ ਹੈ, ਪਰ ਇਸ ਫੀਚਰ ਦੇ ਆਉਣ ਤੋਂ ਬਾਅਦ ਤੁਸੀਂ ਬਿਨ੍ਹਾਂ ਨੰਬਰ ਸੇਵ ਕੀਤੇ ਹੀ ਅਣਜਾਣ ਵਿਅਕਤੀ ਨਾਲ ਜੁੜ ਸਕੋਗੇ।
'Username Search' ਫੀਚਰ 'ਚ ਕੀ ਹੋਵੇਗਾ ਖਾਸ?: ਇਸ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਸ ਨੂੰ ਨਾਮ, ਨੰਬਰ ਅਤੇ ਯੂਜ਼ਰਨੇਮ ਰਾਹੀ ਸਰਚ ਕਰਨ ਦਾ ਆਪਸ਼ਨ ਮਿਲੇਗਾ। ਤੁਸੀਂ ਬਿਨ੍ਹਾਂ ਨੰਬਰ ਸੇਵ ਕੀਤੇ ਹੀ ਕਿਸੇ ਵਿਅਕਤੀ ਨੂੰ ਕੋਈ ਵੀ ਮੈਸੇਜ ਭੇਜ ਸਕੋਗੇ, ਪਰ ਉਸ ਵਿਅਕਤੀ ਦੀ ਜਾਣਕਾਰੀ ਤੁਸੀਂ ਨਹੀਂ ਦੇਖ ਸਕੋਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਹ ਫੀਚਰ ਟੈਲੀਗ੍ਰਾਮ 'ਚ ਪਹਿਲਾ ਤੋਂ ਹੀ ਮੌਜ਼ੂਦ ਹੈ। WABetaInfo 'ਤੇ ਦਿੱਤੀ ਗਈ ਜਾਣਕਾਰੀ ਅਨੁਸਾਰ, 'Username Search' ਫੀਚਰ ਅਜੇ ਟੈਸਟਿਗ ਪੜਾਅ 'ਚ ਹੈ ਅਤੇ ਬੀਟਾ ਯੂਜ਼ਰਸ ਲਈ ਪੇਸ਼ ਕਰ ਦਿੱਤਾ ਗਿਆ ਹੈ।
ਚੈਟ ਬੈਕਅੱਪ 'ਚ ਹੋਵੇਗਾ ਬਦਲਾਅ:ਇਸ ਤੋਂ ਇਲਾਵਾ,ਕੰਪਨੀ ਵਟਸਐਪ 'ਚ ਇੱਕ ਨਵਾਂ ਬਦਲਾਅ ਵੀ ਕਰਨ ਜਾ ਰਹੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਵਰਤਮਾਨ ਸਮੇਂ 'ਚ ਤੁਸੀਂ ਆਪਣੀਆਂ ਚੈਟਾਂ ਨੂੰ ਗੂਗਲ ਡਰਾਈਵ 'ਚ ਸੇਵ ਕਰ ਸਕਦੇ ਹੋ। ਤੁਸੀਂ ਮੈਸੇਜ, ਫੋਟੋ ਅਤੇ ਵੀਡੀਓ ਦਾ ਬੈਕਅੱਪ ਲੈ ਸਕਦੇ ਹੋ। ਕਰੀਬ 5 ਸਾਲ ਤੋਂ ਐਂਡਰਾਈਡ 'ਚ ਚੈਟ ਬੈਕਅੱਪ ਫ੍ਰੀ ਸੀ। ਵਟਸਐਪ ਖੁਦ ਡਾਟਾ ਨੂੰ ਸਟੋਰ ਕਰਦਾ ਸੀ, ਪਰ ਨਵੇਂ ਸਾਲ 'ਤੇ ਚੈਟ ਬੈਕਅੱਪ ਦੇ ਨਿਯਮ 'ਚ ਬਦਲਾਅ ਹੋਣ ਜਾ ਰਿਹਾ ਹੈ। ਹੁਣ ਐਂਡਰਾਈਡ ਯੂਜ਼ਰਸ ਨੂੰ ਆਪਣਾ ਚੈਟ ਬੈਕਅੱਪ ਗੂਗਲ ਡਰਾਈਵ ਅਕਾਊਂਟ ਦੀ ਸਟੋਰੇਜ ਦੇ ਨਾਲ ਕਰਨਾ ਹੋਵੇਗਾ। ਜਿੰਨੀ ਸਟੋਰੇਜ ਹੋਵੇਗੀ, ਉਨ੍ਹਾਂ ਹੀ ਤੁਸੀਂ ਚੈਟ ਬੈਕਅੱਪ ਲੈ ਸਕੋਗੇ। ਜੇਕਰ ਗੂਗਲ ਡਰਾਈਵ ਦੀ ਸਟੋਰੇਜ ਘਟ ਗਈ ਹੈ, ਤਾਂ ਤੁਹਾਨੂੰ ਵਾਧੂ ਸਪੇਸ ਗੂਗਲ ਤੋਂ ਖਰੀਦਣੀ ਹੋਵੇਗੀ।