ਹੈਦਰਾਬਾਦ:ਦੁਨੀਆ ਭਰ 'ਚ ਲੱਖਾਂ ਲੋਕ ਮੈਸੇਜਿੰਗ ਪਲੇਟਫਾਰਮ ਵਟਸਐਪ ਦੀ ਵਰਤੋਂ ਕਰਦੇ ਹਨ ਪਰ ਇਸ ਨਾਲ ਜੁੜੀ ਇਕ ਗੱਲ ਜ਼ਿਆਦਾਤਰ ਯੂਜ਼ਰਸ ਨੂੰ ਪਰੇਸ਼ਾਨ ਕਰਦੀ ਹੈ। ਵਟਸਐਪ 'ਤੇ ਅਕਾਊਟ ਬਣਾਉਣ ਤੋਂ ਲੈ ਕੇ ਦੂਜਿਆਂ ਨਾਲ ਗੱਲਬਾਤ ਕਰਨ ਤੱਕ, ਕੰਟੇਕਟ ਨੰਬਰ ਇੱਕ-ਦੂਜੇ ਨੂੰ ਸਾਂਝੇ ਕਰਨੇ ਪੈਂਦੇ ਹਨ। ਜਦੋ ਅਸੀਂ ਕਿਸੇ ਵਟਸਐਪ ਗਰੁੱਪਾਂ 'ਚ ਐਡ ਹੁੰਦੇ ਹਾਂ, ਤਾਂ ਉਸ ਤੋਂ ਬਾਅਦ ਸਾਡਾ ਨੰਬਰ ਸਾਰਿਆਂ ਨੂੰ ਸ਼ੋਅ ਹੁੰਦਾ ਹੈ ਅਤੇ ਕਈ ਵਾਰ ਅਣਪਛਾਤੇ ਲੋਕ ਮੈਸੇਜ ਭੇਜ ਕੇ ਪ੍ਰੇਸ਼ਾਨ ਕਰਦੇ ਹਨ। ਹੁਣ ਇਸ ਸਮੱਸਿਆ ਤੋਂ ਛੁਟਕਾਰਾ ਮਿਲਣ ਜਾ ਰਿਹਾ ਹੈ।
ਫਿਲਹਾਲ'ਫੋਨ ਨੰਬਰ ਪ੍ਰਾਈਵੇਸੀ' ਫੀਚਰ ਇਨ੍ਹਾਂ ਯੂਜ਼ਰਸ ਲਈ ਰੋਲ ਆਊਟ:ਵਟਸਐਪ 'ਫੋਨ ਨੰਬਰ ਪ੍ਰਾਈਵੇਸੀ' ਨਾਂ ਦਾ ਇਕ ਨਵਾਂ ਫੀਚਰ ਰੋਲ ਆਊਟ ਕਰ ਰਿਹਾ ਹੈ, ਜੋ ਯੂਜ਼ਰਸ ਨੂੰ ਆਪਣੇ ਫ਼ੋਨ ਨੰਬਰਾਂ ਨੂੰ ਲੁਕਾਉਣ ਦੀ ਇਜਾਜ਼ਤ ਦੇਵੇਗਾ। ਚੈਟ ਵਿੰਡੋ ਵਿੱਚ ਫ਼ੋਨ ਨੰਬਰ ਦੀ ਬਜਾਏ ਸਿਰਫ਼ ਯੂਜ਼ਰਸ ਦਾ ਨਾਮ ਹੀ ਦਿਖਾਇਆ ਜਾਵੇਗਾ। ਹਾਲਾਂਕਿ, ਹੁਣ ਤੱਕ ਇਸ ਫੀਚਰ ਨੂੰ ਸਿਰਫ ਬੀਟਾ ਵਰਜ਼ਨ ਵਿੱਚ ਟੈਸਟ ਕੀਤਾ ਜਾ ਰਿਹਾ ਹੈ ਅਤੇ ਸਿਰਫ ਕਮਿਊਨਿਟੀਜ਼ ਲਈ ਜਾਰੀ ਕੀਤਾ ਗਿਆ ਹੈ। ਯਾਨੀ ਵਟਸਐਪ ਕਮਿਊਨਿਟੀਜ਼ ਦੇ ਯੂਜ਼ਰਸ ਆਪਣੇ ਫ਼ੋਨ ਨੰਬਰਾਂ ਨੂੰ ਦੂਜੇ ਕਮਿਊਨਿਟੀ ਮੈਂਬਰਾਂ ਤੋਂ ਲੁਕਾ ਸਕਣਗੇ।
ਇਹ ਨਵਾਂ ਬਦਲਾਅ ਬੀਟਾ ਵਰਜ਼ਨ 'ਚ ਦੇਖਿਆ ਗਿਆ:WABetaInfo ਦੀ ਰਿਪੋਰਟ ਅਨੁਸਾਰ, ਨਵੇਂ WhatsApp ਪ੍ਰਾਈਵੇਸੀ ਫੀਚਰ ਨੂੰ ਐਂਡਰਾਇਡ ਵਰਜ਼ਨ 2.23.14.19 ਅਤੇ iOS ਵਰਜ਼ਨ 23.14.0.70 ਵਿੱਚ ਦਿਖਾਇਆ ਗਿਆ ਹੈ। ਬਹੁਤ ਸਾਰੇ ਯੂਜ਼ਰਸ ਇਸ ਨੂੰ ਨਵੀਨਤਮ ਵਰਜ਼ਨ 'ਤੇ ਅਪਡੇਟ ਕਰਨ ਤੋਂ ਬਾਅਦ ਐਪ ਦੀ ਵਰਤੋਂ ਕਰਨ ਦੇ ਯੋਗ ਹੋ ਗਏ ਹਨ। ਇਸ ਫੀਚਰ ਨੂੰ ਯੂਜ਼ਰਸ ਲਈ ਵਾਧੂ ਪ੍ਰਾਇਵੇਸੀ ਦਾ ਲਾਭ ਦੇਣ ਲਈ ਤਿਆਰ ਕੀਤਾ ਗਿਆ ਹੈ।
ਵਟਸਐਪ ਦਾ ਪ੍ਰਾਈਵੇਸੀ ਫੀਚਰ ਇਸ ਤਰ੍ਹਾਂ ਕਰੇਗਾ ਕੰਮ:ਨਵੇਂ ਫੀਚਰ ਨਾਲ ਯੂਜ਼ਰਸ ਇਹ ਤੈਅ ਕਰ ਸਕਣਗੇ ਕਿ ਉਹ ਆਪਣਾ ਫੋਨ ਨੰਬਰ ਕਿਸ ਨਾਲ ਸ਼ੇਅਰ ਨਹੀਂ ਕਰਨਾ ਚਾਹੁੰਦੇ ਹਨ। ਪਹਿਲਾਂ, ਕਮਿਊਨਿਟੀ ਭਾਗੀਦਾਰਾਂ ਦੀ ਸੂਚੀ ਛੁਪੀ ਹੋਈ ਸੀ, ਪਰ ਕਿਸੇ ਮੈਸੇਜ 'ਤੇ ਪ੍ਰਤੀਕਿਰਿਆ ਕਰਨ ਵਾਲੇ ਯੂਜ਼ਰਸ ਦਾ ਫੋਨ ਨੰਬਰ ਕਮਿਊਨਿਟੀ ਗਰੁੱਪ ਦੇ ਦੂਜੇ ਲੋਕਾਂ ਦੁਆਰਾ ਦੇਖਿਆ ਜਾ ਸਕਦਾ ਸੀ। ਹੁਣ ਕਮਿਊਨਿਟੀ ਮੈਸੇਜ 'ਤੇ ਪ੍ਰਤੀਕਿਰਿਆ ਦੇਣ ਦੇ ਮਾਮਲੇ 'ਚ ਵੀ ਫ਼ੋਨ ਨੰਬਰ ਦੂਜਿਆਂ ਨੂੰ ਨਹੀਂ ਦਿਖਾਇਆ ਜਾਵੇਗਾ। ਯੂਜ਼ਰਸ ਇਹ ਫੈਸਲਾ ਕਰਨ ਦੇ ਯੋਗ ਹੋਣਗੇ ਕਿ ਕੀ ਉਹ ਆਪਣਾ ਫ਼ੋਨ ਨੰਬਰ ਲੁਕਾਉਣਾ ਚਾਹੁੰਦੇ ਹਨ ਜਾਂ ਨਹੀਂ।
ਕਿਸੇ ਨਾਲ ਚੈਟ ਸ਼ੁਰੂ ਕਰਨ ਲਈ ਪਹਿਲਾ ਭੇਜਣੀ ਪਵੇਗੀ ਰਿਕਵੇਸਟ: ਜੇਕਰ ਕਮਿਊਨਿਟੀ ਗਰੁੱਪ ਦਾ ਕੋਈ ਮੈਂਬਰ ਕਿਸੇ ਅਜਿਹੇ ਭਾਗੀਦਾਰ ਨੂੰ ਮੈਸੇਜ ਭੇਜਣਾ ਚਾਹੁੰਦਾ ਹੈ ਜਿਸ ਨੇ ਆਪਣਾ ਫ਼ੋਨ ਨੰਬਰ ਲੁਕਾਇਆ ਹੋਇਆ ਹੈ, ਤਾਂ ਉਸ ਨੂੰ ਫ਼ੋਨ ਨੰਬਰ ਮੰਗਣ ਲਈ ਪਹਿਲਾ ਭਾਗੀਦਾਰ ਨੂੰ ਰਿਕਵੇਸਟ ਭੇਜਣੀ ਪਵੇਗੀ। ਇਸ ਰਿਕਵੇਸਟ ਨੂੰ ਸਵੀਕਾਰ ਕਰਨ ਤੋਂ ਬਾਅਦ ਹੀ ਚੈਟਿੰਗ ਸ਼ੁਰੂ ਹੋਵੇਗੀ। ਤੁਹਾਨੂੰ ਦੱਸ ਦਈਏ ਕਿ ਫੋਨ ਨੰਬਰ ਲੁਕਾਉਣ ਦਾ ਵਿਕਲਪ ਦਿੰਦੇ ਹੋਏ ਵਟਸਐਪ ਜਲਦ ਹੀ ਯੂਜ਼ਰਨੇਮ ਰਾਹੀਂ ਚੈਟਿੰਗ ਦਾ ਆਪਸ਼ਨ ਵੀ ਦੇ ਸਕਦਾ ਹੈ ਅਤੇ ਇਸ 'ਤੇ ਕੰਮ ਕਰ ਰਿਹਾ ਹੈ। ਜਲਦ ਹੀ ਸਾਰੇ ਯੂਜ਼ਰਸ ਨੂੰ ਨਵੇਂ ਬਦਲਾਅ ਦਾ ਫਾਇਦਾ ਮਿਲਣਾ ਸ਼ੁਰੂ ਹੋ ਜਾਵੇਗਾ।