ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਈ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਇਸਨੂੰ ਲਗਾਤਾਰ ਅਪਡੇਟ ਕਰਦੀ ਰਹਿੰਦੀ ਹੈ। ਹੁਣ MacOS ਲਈ ਨਵੇਂ ਵਟਸਐਪ ਐਪ ਦਾ ਐਲਾਨ ਕੀਤਾ ਗਿਆ ਹੈ। MacOS 'ਤੇ ਵੀ ਵਟਸਐਪ ਲਈ ਐਂਡਰਾਈਡ ਅਤੇ IOS ਵਰਗੀਆਂ ਸੁਵਿਧਾਵਾਂ ਪੇਸ਼ ਕੀਤੀਆ ਜਾਣਗੀਆ। ਮੇਟਾ ਦੇ ਸੀਈਓ ਮਾਰਕ ਨੇ MacOS ਲਈ ਨਵੇਂ ਵਟਸਐਪ ਐਪ ਦਾ ਐਲਾਨ ਇੰਸਟਾਗ੍ਰਾਮ ਬ੍ਰਾਡਕਾਸਟ ਚੈਨਲ ਰਾਹੀ ਕੀਤਾ ਹੈ।
ਮੈਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ MacOS ਲਈ ਵਟਸਐਪ ਦਾ ਕੀਤਾ ਐਲਾਨ: ਮੈਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ MacOS ਲਈ ਵਟਸਐਪ ਐਪ ਦਾ ਐਲਾਨ ਇੰਸਟਾਗ੍ਰਾਮ ਬ੍ਰਾਂਡਕਾਸਟ ਚੈਨਲ ਰਾਹੀ ਕੀਤਾ ਹੈ। ਮਾਰਕ ਨੇ ਕਿਹਾ ਕਿ ਮੈਕ ਲਈ ਨਵੇਂ ਵਟਸਐਪ ਐਪ ਨੂੰ ਲਾਂਚ ਕੀਤਾ ਜਾ ਰਿਹਾ ਹੈ। ਵੀਡੀਓ ਕਾਲ ਰਾਹੀ ਹੁਣ 8 ਮੈਬਰਸ ਗਰੁੱਪ ਕਾਲਿੰਗ ਕਰ ਸਕਦੇ ਹਨ। ਇਸ ਤੋਂ ਇਲਾਵਾ ਵਟਸਐਪ ਆਡੀਓ ਗਰੁੱਪ ਕਾਲਿੰਗ 32 ਮੈਬਰਾਂ ਤੱਕ ਕਰ ਸਕਦੇ ਹਨ।