ਪੰਜਾਬ

punjab

ETV Bharat / science-and-technology

Elon Musk VS Mark Zuckerberg: ਟਵਿੱਟਰ ਨੇ ਮੈਟਾ 'ਤੇ ਲਗਾਏ ਗੰਭੀਰ ਇਲਜ਼ਾਮ, ਕਾਨੂੰਨੀ ਕਾਰਵਾਈ ਦੀ ਦਿੱਤੀ ਧਮਕੀ

ਲਾਂਚ ਹੋਣ ਤੋਂ ਬਾਅਦ ਹੁਣ ਤੱਕ 30 ਕਰੋੜ ਤੋਂ ਵੱਧ ਯੂਜ਼ਰਸ ਨੂੰ ਇਕੱਠਾ ਕਰ ਲੈਣ ਵਾਲੀ ਐਪ ਥ੍ਰੈਡਸ ਨੂੰ ਵਿਰੋਧੀ ਕੰਪਨੀ ਟਵਿੱਟਰ ਨੇ ਇਹ ਕਹਿੰਦੇ ਹੋਏ ਮੁਕੱਦਮੇ ਦੀ ਚੇਤਾਵਨੀ ਦਿੱਤੀ ਹੈ ਕਿ ਮੇਟਾ ਨੇ ਟਵਿੱਟਰ ਦੇ "ਬੌਧਿਕ ਸੰਪੱਤੀ ਅਧਿਕਾਰਾਂ" ਦੀ ਉਲੰਘਣਾ ਕੀਤੀ ਹੈ।

Elon Musk VS Mark Zuckerberg
Elon Musk VS Mark Zuckerberg

By

Published : Jul 7, 2023, 10:17 AM IST

ਹੈਦਰਾਬਾਦ:ਮੇਟਾ ਨੇ ਟਵਿਟਰ ਦੀ ਪ੍ਰਤੀਯੋਗੀ ਐਪ ਥ੍ਰੈਡਸ ਨੂੰ ਲਾਂਚ ਕਰ ਦਿੱਤਾ ਹੈ। ਇਸ ਐਪ ਨੂੰ ਇੱਕ ਦਿਨ ਤੋਂ ਵੀ ਘੱਟ ਸਮੇਂ ਵਿੱਚ 30 ਕਰੋੜ ਤੋਂ ਵੱਧ ਯੂਜ਼ਰਸ ਮਿਲ ਚੁੱਕੇ ਹਨ। ਇਸ ਦੌਰਾਨ ਖ਼ਬਰਾਂ ਆ ਰਹੀਆਂ ਹਨ ਕਿ ਮਸਕ ਦੇ ਵਕੀਲ ਐਲੇਕਸ ਸਪੀਰੋ ਨੇ ਮੈਟਾ ਦੇ ਸੀਈਓ ਮਾਰਕ ਜ਼ਕਰਬਰਗ ਨੂੰ ਅਦਾਲਤ ਜਾਣ ਦੀ ਧਮਕੀ ਦਿੱਤੀ ਹੈ। ਉਸਨੇ ਮਾਰਕ ਨੂੰ ਇੱਕ ਪੱਤਰ ਲਿਖ ਕੇ ਸਾਬਕਾ ਟਵਿਟਰ ਕਰਮਚਾਰੀਆਂ ਨੂੰ ਨੌਕਰੀ 'ਤੇ ਰੱਖਣ ਦਾ ਦੋਸ਼ ਲਗਾਇਆ ਹੈ। ਇਸ ਨੇ ਇਹ ਵੀ ਕਿਹਾ ਕਿ ਇਨ੍ਹਾਂ ਕਰਮਚਾਰੀਆਂ ਕੋਲ ਟਵਿੱਟਰ ਦੇ ਵਪਾਰਕ ਭੇਦ ਅਤੇ ਹੋਰ ਗੁਪਤ ਜਾਣਕਾਰੀ ਤੱਕ ਪਹੁੰਚ ਸੀ ਅਤੇ ਅਜੇ ਵੀ ਹੈ।


ਮਸਕ ਦੇ ਵਕੀਲ ਨੇ ਮਾਰਕ ਜ਼ਕਰਬਰਗ ਨੂੰ ਲਿਖਿਆ ਪੱਤਰ:ਪੱਤਰ ਵਿੱਚ ਮਸਕ ਦੇ ਵਕੀਲ ਨੇ ਲਿਖਿਆ ਕਿ ਕੰਪਨੀ ਆਪਣੇ ਬੌਧਿਕ ਸੰਪੱਤੀ ਅਧਿਕਾਰਾਂ ਨੂੰ ਜ਼ੋਰਦਾਰ ਢੰਗ ਨਾਲ ਲਾਗੂ ਕਰਨ ਦਾ ਇਰਾਦਾ ਰੱਖਦੀ ਹੈ ਅਤੇ ਮੰਗ ਕੀਤੀ ਕਿ ਮੇਟਾ ਤੁਰੰਤ ਟਵਿੱਟਰ ਵਪਾਰਕ ਭੇਦ ਜਾਂ ਹੋਰ ਗੁਪਤ ਜਾਣਕਾਰੀ ਦੀ ਵਰਤੋਂ ਬੰਦ ਕਰੇ। ਜੇਕਰ ਕੰਪਨੀ ਅਜਿਹਾ ਨਹੀਂ ਕਰਦੀ ਤਾਂ ਅਦਾਲਤ 'ਚ ਮਿਲਣ ਲਈ ਤਿਆਰ ਰਹੇ। ਹਾਲਾਂਕਿ, ਪੱਤਰ ਦੇ ਬਾਅਦ ਮੈਟਾ ਦੇ ਬੁਲਾਰੇ ਐਂਡੀ ਸਟੋਨ ਨੇ ਇੱਕ ਥ੍ਰੈਡਸ ਪੋਸਟ ਵਿੱਚ ਕਿਹਾ ਕਿ ਥ੍ਰੈਡਸ ਇੰਜੀਨੀਅਰਿੰਗ ਟੀਮ ਵਿੱਚ ਕੋਈ ਵੀ ਸਾਬਕਾ ਟਵਿੱਟਰ ਕਰਮਚਾਰੀ ਨਹੀਂ ਹਨ। ਇਸ ਨਾਲ ਕੋਈ ਫਰਕ ਨਹੀਂ ਪੈਂਦਾ।


ਟਵਿੱਟਰ ਨੂੰ ਮੇਟਾ ਖਿਲਾਫ਼ ਠੋਸ ਸਬੂਤ ਦੀ ਲੋੜ: ਬੌਧਿਕ ਸੰਪੱਤੀ ਕਾਨੂੰਨ ਦੇ ਮਾਹਰਾਂ ਨੇ ਕਿਹਾ ਕਿ ਟਵਿੱਟਰ ਨੂੰ ਮੈਟਾ 'ਤੇ ਵਪਾਰਕ ਗੁਪਤ ਚੋਰੀ ਦਾ ਦੋਸ਼ ਲਗਾਉਣ ਲਈ ਪੱਤਰ ਵਿੱਚ ਲਿਖੇ ਗਏ ਸ਼ਬਦਾਂ ਨਾਲੋਂ ਵਧੇਰੇ ਠੋਸ ਸਬੂਤ ਦੀ ਲੋੜ ਹੋਵੇਗੀ। ਯਾਨੀ ਸਿਰਫ਼ ਗੱਲਾਂ ਨਾਲ ਕੰਮ ਨਹੀਂ ਚਲੇਗਾ। ਇਸ ਦੇ ਲਈ ਕੰਪਨੀ ਨੂੰ ਠੋਸ ਸਬੂਤ ਦੀ ਲੋੜ ਹੋਵੇਗੀ।

ਟਵਿੱਟਰ ਨੇ ਆਪਣੇ ਇਸ ਫੈਸਲੇ ਨੂੰ ਲਿਆ ਸੀ ਵਾਪਸ:ਥ੍ਰੈਡਸ ਐਪ ਦੇ ਲਾਂਚ ਹੋਣ ਤੋਂ ਬਾਅਦ ਟਵਿੱਟਰ ਨੇ ਟਵੀਟ ਦੇਖਣ ਲਈ ਯੂਜ਼ਰਸ ਨੂੰ ਸਾਈਨ ਅਪ ਕਰਨ ਦੀ ਲੋੜ ਦੀ ਆਪਣੀ ਨੀਤੀ ਨੂੰ ਵਾਪਸ ਲੈ ਲਿਆ ਸੀ। ਯਾਨੀ ਹੁਣ ਪਹਿਲਾਂ ਵਾਂਗ ਟਵਿਟਰ ਅਕਾਊਂਟ ਨੂੰ ਸਾਈਨ ਅੱਪ ਕੀਤੇ ਬਿਨਾਂ ਵੀ ਟਵਿਟਰ ਪੋਸਟਾਂ ਦੇਖੀਆਂ ਜਾ ਸਕਦੀਆਂ ਹਨ। ਦਰਅਸਲ, ਟਵਿਟਰ ਦੀ ਨਵੀਂ ਨੀਤੀ ਦੇ ਕਾਰਨ ਪਲੇਟਫਾਰਮ ਦੀ ਵਰਤੋਂ ਕਰਨ ਵਿੱਚ ਕਈ ਯੂਜ਼ਰਸ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪਲੇਟਫਾਰਮ ਦੇ ਵੱਡੀ ਗਿਣਤੀ ਵਿੱਚ ਯੂਜ਼ਰਸ ਨੇ ਟਵਿੱਟਰ ਦੇ ਹੋਰ ਵਿਕਲਪਕ ਐਪਸ ਦੀ ਖੋਜ ਕਰਨੀ ਸ਼ੁਰੂ ਕਰ ਦਿੱਤੀ ਸੀ। ਇੰਸਟਾਗ੍ਰਾਮ ਦੀ ਨਵੀਂ ਐਪ ਥ੍ਰੈਡਸ ਨੂੰ ਵੀ ਇਸ ਬੈਨ ਨੂੰ ਹਟਾਉਣ ਦਾ ਕਾਰਨ ਮੰਨਿਆ ਜਾ ਰਿਹਾ ਹੈ।

ABOUT THE AUTHOR

...view details