ਹੈਦਰਾਬਾਦ:ਐਲੋਨ ਮਸਕ ਲਗਾਤਾਰ X 'ਚ ਨਵੇਂ ਬਦਲਾਅ ਕਰ ਰਹੇ ਹਨ। ਉਹ ਇਸ ਪਲੇਟਫਾਰਮ ਰਾਹੀ ਲੋਕਾਂ ਨੂੰ ਹਰ ਸੁਵਿਧਾ ਦੇਣਾ ਚਾਹੁੰਦੇ ਹਨ। ਹੁਣ ਜਲਦ ਹੀ ਤੁਹਾਨੂੰ X ਰਾਹੀ Payment ਕਰਨ ਦੀ ਸੁਵਿਧਾ ਮਿਲੇਗੀ। ਇਸ ਅਪਡੇਟ ਦੇ ਆਉਣ ਤੋਂ ਬਾਅਦ ਤੁਸੀਂ ਗੂਗਲ ਪੇ ਅਤੇ ਫੋਨ ਪੇ ਦੀ ਤਰ੍ਹਾਂ X ਤੋਂ ਵੀ ਆਪਣੇ ਦੋਸਤਾਂ ਨੂੰ ਭੁਗਤਾਨ ਕਰ ਸਕੋਗੇ। ਇਸ ਗੱਲ ਦੀ ਜਾਣਕਾਰੀ X ਦੀ ਸੀਈਓ ਲਿੰਡਾ ਨੇ ਇੱਕ ਵੀਡੀਓ ਸ਼ੇਅਰ ਕਰਕੇ ਦਿੱਤੀ ਹੈ। ਉਨ੍ਹਾਂ ਨੇ ਟਵਿੱਟਰ 'ਤੇ ਇੱਕ ਵੀਡੀਓ ਸ਼ੇਅਰ ਕੀਤਾ, ਜਿਸ 'ਚ X 'ਤੇ ਆਉਣ ਵਾਲੇ ਅਪਡੇਟ ਬਾਰੇ ਦੱਸਿਆ ਗਿਆ ਹੈ।
ETV Bharat / science-and-technology
Twitter New Update: ਹੁਣ X ਤੋਂ ਵੀ ਕਰ ਸਕੋਗੇ ਭੁਗਤਾਨ, ਜਲਦ ਮਿਲ ਰਿਹਾ ਯੂਜ਼ਰਸ ਨੂੰ ਨਵਾਂ ਅਪਡੇਟ
X Payment Update: ਐਲੋਨ ਮਸਕ ਟਵਿੱਟਰ 'ਚ ਲਗਾਤਾਰ ਨਵੇਂ ਬਦਲਾਅ ਕਰ ਰਹੇ ਹਨ। ਕੰਪਨੀ ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਉਣ ਲਈ ਇਸ ਐਪ ਨੂੰ ਅਪਡੇਟ ਕਰ ਰਹੀ ਹੈ। ਹੁਣ ਕੰਪਨੀ ਜਲਦ ਹੀ X 'ਚ ਭੁਗਤਾਨ ਨਾਲ ਜੁੜਿਆ ਇੱਕ ਨਵਾਂ ਅਪਡੇਟ ਪੇਸ਼ ਕਰਨ ਵਾਲੀ ਹੈ। ਇਸ ਅਪਡੇਟ ਦੇ ਆਉਣ ਤੋਂ ਬਾਅਦ ਤੁਸੀਂ ਗੂਗਲ ਪੇ ਅਤੇ ਫੋਨ ਪੇ ਦੀ ਤਰ੍ਹਾਂ X ਤੋਂ ਵੀ ਦੋਸਤਾਂ ਨੂੰ ਭੁਗਤਾਨ ਕਰ ਸਕੋਗੇ।
Published : Sep 24, 2023, 10:46 AM IST
ਟਵਿੱਟਰ 'ਤੇ ਲੌਗਿਨ ਕਰਨ ਲਈ ਦੇਣਗੇ ਪੈਣਗੇ ਪੈਸੇ: ਕੁਝ ਸਮੇਂ ਪਹਿਲਾ ਐਲੋਨ ਮਸਕ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਗੱਲਬਾਤ ਦੌਰਾਨ ਕਿਹਾ ਸੀ ਕੀ ਜਲਦ ਹੀ ਉਹ ਸਾਰੇ ਟਵਿੱਟਰ ਯੂਜ਼ਰਸ ਤੋਂ ਚਾਰਜ ਲੈ ਸਕਦੇ ਹਨ, ਤਾਂਕਿ ਸਪੈਮ ਨੂੰ ਖਤਮ ਕੀਤਾ ਜਾ ਸਕੇ। ਇਸ ਲਈ ਜਲਦ ਹੀ ਐਲੋਨ ਮਸਕ ਟਵਿੱਟਰ 'ਤੇ ਲੌਗਿਨ ਕਰਨ ਲਈ ਯੂਜ਼ਰਸ ਤੋਂ ਹਰ ਮਹੀਨੇ ਚਾਰਜ ਲੈ ਸਕਦੇ ਹਨ।
ਐਲੋਨ ਮਸਕ ਟਵਿੱਟਰ 'ਚ ਕਰ ਚੁੱਕੇ ਨੇ ਕਈ ਬਦਲਾਅ: ਪਿਛਲੇ ਸਾਲ ਟਵਿੱਟਰ ਨੂੰ 44 ਬਿਲੀਅਨ ਡਾਲਰ 'ਚ ਖਰੀਦਣ ਤੋਂ ਬਾਅਦ ਮਸਕ ਨੇ ਪਲੇਟਫਾਰਮ 'ਚ ਕਈ ਨਵੇਂ ਬਦਲਾਅ ਕੀਤੇ ਹਨ। ਉਨ੍ਹਾਂ ਨੇ ਟਵਿੱਟਰ ਦਾ ਨਾਮ ਬਦਲ ਕੇ X ਰੱਖ ਦਿੱਤਾ। ਇਸਦੇ ਨਾਲ ਹੀ ਐਲੋਨ ਮਸਕ ਨੇ ਟਵਿੱਟਰ ਨੂੰ ਖਰੀਦਣ ਤੋਂ ਬਾਅਦ ਸੀਈਓ ਪਰਾਗ ਅਗਰਵਾਲ ਨੂੰ ਨੌਕਰੀ ਤੋਂ ਬਾਹਰ ਕੱਢ ਦਿੱਤਾ। ਇਸਦੇ ਨਾਲ ਹੀ ਉਨ੍ਹਾਂ ਨੇ ਟਵਿੱਟਰ 'ਤੇ ਕੁਝ ਬੈਨ ਅਕਾਊਟ ਨੂੰ ਵਾਪਸ ਟਵਿੱਟਰ ਚਲਾਉਣ ਦੀ ਆਗਿਆ ਦੇ ਦਿੱਤੀ। ਐਲੋਨ ਮਸਕ ਨੇ ਪੇਡ ਵੇਰੀਫਿਕੇਸ਼ਨ ਸਿਸਟਮ ਵੀ ਲਾਂਚ ਕੀਤਾ ਸੀ। ਇਸਦੇ ਤਹਿਤ ਪੈਸੇ ਦੇ ਕੇ ਕੋਈ ਵੀ ਯੂਜ਼ਰ ਟਵਿੱਟਰ 'ਤੇ ਬਲੂ ਟਿੱਕ ਖਰੀਦ ਸਕਦਾ ਹੈ।