ਪੰਜਾਬ

punjab

ETV Bharat / science-and-technology

ਇਹ ਪੋਰਟੇਬਲ ਮਸ਼ੀਨ ਚੁਟਕੀਆਂ 'ਚ ਇਕੱਠਾ ਕਰ ਦਿੰਦੀ ਹੈ ਪਲਾਸਟਿਕ ਦੇ ਬੈਗ

ਤਾਮਿਲਨਾਡੂ ਦੇ ਸੇਲਮ 'ਚ 6 ਇੰਜੀਨੀਅਰਿੰਗ ਵਿਦਿਆਰਥੀਆਂ ਨੇ ਇੱਕ ਪੋਰਟੇਬਲ ਮਸ਼ੀਨ ਬਣਾਈ ਹੈ ਜੋ ਬਹੁਤ ਹੀ ਕੁਸ਼ਲਤਾ ਨਾਲ ਪਲਾਸਟਿਕ ਬੈਗ ਇਕੱਠੀ ਕਰ ਲੈਂਦੀ ਹੈ। ਇਹ ਮਸ਼ੀਨ ਬਹੁਤ ਘੱਟ ਕੀਮਤ 'ਤੇ ਬਣਾਈ ਗਈ ਹੈ। ਇਨ੍ਹਾਂ ਸਾਰੇ ਵਿਦਿਆਰਥੀਆਂ ਨੇ ਭਾਰਤ ਨੂੰ ਪਲਾਸਟਿਕ ਮੁਕਤ ਬਣਾਉਣ ਦੀ ਮੁਹਿੰਮ ਵਿੱਚ ਯੋਗਦਾਨ ਪਾਉਣ ਲਈ ਇਸ ਮਸ਼ੀਨ ਨੂੰ ਬਣਾਇਆ ਹੈ।

By

Published : Mar 9, 2021, 2:54 PM IST

ਤਸਵੀਰ
ਤਸਵੀਰ

ਬੰਗਲੁਰੂ: ਬੰਗਲੁਰੂ ਦੇ ਵਿਦਿਆਰਥੀਆਂ ਦੀ ਟੀਮ ਨੇ ਇੱਕ ਪੋਰਟੇਬਲ ਮਸ਼ੀਨ ਬਣਾਈ ਹੈ, ਜੋ ਬਹੁਤ ਹੀ ਕੁਸ਼ਲਤਾ ਨਾਲ ਪਲਾਸਟਿਕ ਬੈਗਾਂ ਨੂੰ ਇਕੱਠਾ ਕਰ ਲੈਂਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਮਸ਼ੀਨ ਬਹੁਤ ਘੱਟ ਕੀਮਤ 'ਤੇ ਬਣਾਈ ਗਈ ਹੈ।

ਹਾਲ ਹੀ 'ਚ ਸਾਹਮਣੇ ਆਏ ਫਿਕੀ ਦੇ ਅਨੁਮਾਨਾਂ ਅਨੁਸਾਰ, ਭਾਰਤ 'ਚ ਪ੍ਰਤੀ ਵਿਅਕਤੀ ਪਲਾਸਟਿਕ ਦੀ ਖਪਤ 2017 'ਚ 11 ਕਿਲੋਗ੍ਰਾਮ ਪ੍ਰਤੀ ਸਾਲ ਸੀ, ਜੋ ਸਾਲ 2022 ਤੱਕ ਵਧ ਕੇ 20 ਕਿਲੋ ਪ੍ਰਤੀ ਸਾਲ ਹੋ ਜਾਵੇਗੀ। ਸਪੱਸ਼ਟ ਤੌਰ 'ਤੇ ਪਲਾਸਟਿਕ ਦੀ ਇਹ ਵੱਧ ਰਹੀ ਰਹਿੰਦ-ਖੂੰਹਦ ਧਰਤੀ, ਦਰਿਆਵਾਂ ਅਤੇ ਸਮੁੰਦਰੀ ਜੀਵਨ ਨੂੰ ਖਤਰੇ 'ਚ ਪਾਉਂਦਾ ਹੈ।

ਇਹ ਮਸ਼ੀਨ ਤਾਮਿਲਨਾਡੂ ਦੇ ਸੇਲਮ ਦੇ ਇੱਕ ਕਾਲਜ ਦੇ ਅੰਤਿਮ ਸਾਲ ਦੇ 6 ਇੰਜੀਨੀਅਰਿੰਗ ਵਿਦਿਆਰਥੀਆਂ ਦੁਆਰਾ ਬਣਾਈ ਗਈ ਹੈ। ਇਸ ਸਮੇਂ ਇਸ ਦੀ ਮਿਊਂਸੀਪਲ ਸੀਮਾ ਦੀਆਂ ਸੜਕਾਂ 'ਤੇ ਪਰੀਖਣ ਕੀਤਾ ਜਾ ਰਿਹਾ ਹੈ।

ਇਸ ਪ੍ਰਾਜੈਕਟ ਦੇ ਆਗੂ ਟੀ.ਵੀ ਕਿਸ਼ੋਰ ਕੁਮਾਰ ਨੇ ਕਿਹਾ, ‘ਇਹ ਪਲਾਸਟਿਕ ਦਾ ਕੂੜਾ ਇਕੱਠਾ ਕਰਨ ਵਾਲਾ ਉਪਕਰਣ ਸੈਂਸਰਾਂ ਰਾਹੀਂ ਸੜਕਾਂ ‘ਤੇ ਪਏ ਪਲਾਸਟਿਕ ਦਾ ਪਤਾ ਲਗਾਉਣ ਅਤੇ ਖਿੱਚਣ ਦੇ ਯੋਗ ਹੈ। ਪਲਾਸਟਿਕ ਦਾ ਕੂੜਾ ਇਕੱਠਾ ਕਰਨ ਲਈ ਇਸ ਨੂੰ ਇਮਾਰਤਾਂ 'ਚ ਖੋਖਲੇ ਬਲਾਕਾਂ, ਪਾਵਰ ਬਲਾਕਸ, ਆਦਿ ਤੋਂ ਵੀ ਵਰਤਿਆ ਜਾ ਸਕਦਾ ਹੈ।

ਇਸ ਪ੍ਰੋਜੈਕਟ 'ਚ ਕੁਮਾਰ ਦੇ ਨਾਲ ਉਸਦੇ ਸਾਥੀ ਐਨ ਜੀਵਿਤ ਖਾਨ, ਆਰ ਅਕਾਸ਼, ਐਸ ਲੋਕੇਸ਼ਵਰ, ਆਰ ਦਿਨੇਸ਼ ਬਾਬੂ ਅਤੇ ਆਰ ਇਲਵਰਸਨ ਨੇ ਕੰਮ ਕੀਤਾ। ਇਨ੍ਹਾਂ ਸਾਰਿਆਂ ਨੇ ਇਹ ਮਸ਼ੀਨ ਭਾਰਤ ਨੂੰ ਪਲਾਸਟਿਕ ਮੁਕਤ ਬਣਾਉਣ ਦੀ ਮੁਹਿੰਮ 'ਚ ਯੋਗਦਾਨ ਪਾਉਣ ਲਈ ਬਣਾਈ ਹੈ।

ਇਹ ਵੀ ਪੜ੍ਹੋ:ਕੀ ਤੁਸੀਂ ਚਾਹ ਪੀਣ ਤੋਂ ਬਾਅਦ ਕਦੇ ਕੱਪ ਖਾਧਾ ਹੈ? ਨਹੀਂ, ਤਾਂ ਫਿਰ ਤੁਹਾਨੂੰ ਕੋਲਾਪੁਰ ਆਉਣਾ ਪਏਗਾ

ABOUT THE AUTHOR

...view details