ਹੈਦਰਾਬਾਦ:ਵਟਸਐਪ ਦਾ ਇਸਤੇਮਾਲ ਦੁਨੀਆਂ ਭਰ 'ਚ ਕਰੋੜਾਂ ਯੂਜ਼ਰਸ ਕਰਦੇ ਹਨ। ਹੁਣ ਕੰਪਨੀ ਯੂਜ਼ਰਸ ਨੂੰ ਇੱਕ ਨਵਾਂ ਅਪਡੇਟ ਦੇਣ ਜਾ ਰਹੀ ਹੈ। ਵਟਸਐਪ ਆਪਣੇ IOS ਯੂਜ਼ਰਸ ਲਈ ਐਪ ਦੇ ਇੰਟਰਫੇਸ 'ਚ ਨਵੇਂ ਬਦਲਾਵਾਂ ਨੂੰ ਪੇਸ਼ ਕਰ ਰਿਹਾ ਹੈ।
ਵਟਸਐਪ 'ਚ ਜਲਦ ਨਜ਼ਰ ਆਵੇਗਾ ਫ੍ਰੈਸ਼ ਬਟਨ: Wabetainfo ਨੇ ਵਟਸਐਪ ਦੇ ਨਵੇਂ ਅਪਡੇਟ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ। ਇਸ ਰਿਪੋਰਟ ਅਨੁਸਾਰ, ਵਟਸਐਪ IOS ਯੂਜ਼ਰਸ ਲਈ ਇੱਕ ਫ੍ਰੈਸ਼ ਬਟਨ ਪੇਸ਼ ਕਰਨ ਜਾ ਰਿਹਾ ਹੈ। ਵਟਸਐਪ ਨੇ ਆਪਣੇ ਯੂਜ਼ਰਸ ਲਈ ਨਵੇਂ ਅਪਡੇਟ IOS 23.18.78 ਨੂੰ ਪੇਸ਼ ਕੀਤਾ ਹੈ। ਐਪ ਸਟੋਰ 'ਤੇ ਮੌਜ਼ੂਦ ਇਸ ਅਪਡੇਟ 'ਚ ਨਵਾਂ ਬਦਲਾਵ ਦੇਖਣ ਨੂੰ ਮਿਲ ਰਿਹਾ ਹੈ।
ਫਿਲਹਾਲ ਇਹ ਯੂਜ਼ਰਸ ਕਰ ਸਕਣਗੇ ਫ੍ਰੈਸ਼ ਬਟਨ ਦਾ ਇਸਤੇਮਾਲ: Wabetainfo ਨੇ ਵਟਸਐਪ ਦੇ ਇਸ ਨਵੇਂ ਅਪਡੇਟ ਦਾ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ। ਇਸ ਸਕ੍ਰੀਨਸ਼ਾਰਟ 'ਚ ਇੱਕ ਫ੍ਰੈਸ਼ ਬਟਨ ਡਿਜ਼ਾਈਨ ਨੂੰ ਦੇਖਿਆ ਜਾ ਸਕਦਾ ਹੈ। ਫਿਲਹਾਲ ਕੁਝ ਹੀ ਵਟਸਐਪ ਯੂਜ਼ਰਸ ਇਸ ਅਪਡੇਟ ਦਾ ਇਸਤੇਮਾਲ ਕਰ ਸਕਦੇ ਹਨ। ਫ੍ਰੈਸ਼ ਬਟਨ ਡਿਜ਼ਾਈਨ ਵਟਸਐਪ ਦੇ ਨਵੇਂ ਇੰਟਰਫੇਸ ਦਾ ਹਿੱਸਾ ਹੈ। ਨਵੇਂ ਇੰਟਰਫੇਸ ਦੇ ਨਾਲ ਯੂਜ਼ਰਸ ਦਾ ਅਨੁਭਰ ਪਹਿਲਾ ਨਾਲੋ ਬਿਹਤਰ ਹੋਵੇਗਾ। ਇਸ ਅਪਡੇਟ ਨੂੰ ਬੀਟਾ ਵਰਜ਼ਨ ਦੇ ਨਾਲ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਵਟਸਐਪ ਆਪਣੇ ਸਾਰੇ IOS ਯੂਜ਼ਰਸ ਲਈ ਨਵੇਂ ਅਪਡੇਟ ਨੂੰ ਆਉਣ ਵਾਲੇ ਸਮੇਂ 'ਚ ਪੇਸ਼ ਕਰ ਸਕਦਾ ਹੈ।
ਗਰੁੱਪ ਕਾਲਿੰਗ ਫੀਚਰ 'ਤੇ ਵੀ ਵਟਸਐਪ ਕਰ ਰਿਹਾ ਕੰਮ:ਵਟਸਐਪ ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਐਪ ਨੂੰ ਅਪਡੇਟ ਕਰ ਰਿਹਾ ਹੈ। ਕੰਪਨੀ ਗਰੁੱਪ ਕਾਲਿੰਗ ਫੀਚਰ 'ਤੇ ਵੀ ਕੰਮ ਕਰ ਰਹੀ ਹੈ। ਇਸ ਫੀਚਰ ਤੋਂ ਬਾਅਦ ਗਰੁੱਪ ਕਾਲਿੰਗ ਲਈ ਜ਼ਿਆਦਾਤਰ 32 ਲੋਕਾਂ ਨੂੰ ਜੋੜਿਆ ਜਾ ਸਕੇਗਾ। ਫਿਲਹਾਲ ਇਹ ਅਪਡੇਟ ਬੀਟਾ ਟੈਸਟਰਾਂ ਲਈ ਹੀ ਉਪਲਬਧ ਹੈ। ਕੰਪਨੀ ਬਹੁਤ ਜਲਦ ਇਸ ਅਪਡੇਟ ਨੂੰ ਸਾਰਿਆਂ ਲਈ ਰੋਲਆਊਟ ਕਰੇਗੀ। ਵਟਸਐਪ ਗਰੁੱਪ ਕਾਲਿੰਗ ਫੀਚਰ ਦੇ ਆਉਣ ਤੋਂ ਬਾਅਦ ਗਰੁੱਪ ਕਾਲਿੰਗ ਲਈ ਜ਼ਿਆਦਾਤਰ 32 ਯੂਜ਼ਰਸ ਨੂੰ ਜੋੜਿਆ ਜਾ ਸਕਦਾ ਹੈ। ਹਾਲਾਂਕਿ ਇਸ ਤੋਂ ਪਹਿਲਾ ਯੂਜ਼ਰਸ ਸਿਰਫ਼ 15 ਲੋਕਾਂ ਨੂੰ ਚੁਣ ਸਕਦੇ ਸੀ। ਫਿਲਹਾਲ ਸਟੇਬਲ ਯੂਜ਼ਰਸ ਵਾਈਸ ਕਾਲਿੰਗ ਲਈ 15 ਲੋਕਾਂ ਨੂੰ ਹੀ ਜੋੜ ਸਕਦੇ ਹਨ।