ਹੈਦਰਾਬਾਦ: POCO ਆਪਣੇ ਗ੍ਰਾਹਕਾਂ ਲਈ POCO X6 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। POCO X6 ਸੀਰੀਜ਼ 'ਚ POCO X6 ਅਤੇ POCO X6 ਪ੍ਰੋ ਸਮਾਰਟਫੋਨ ਸ਼ਾਮਲ ਹੋਣਗੇ। ਇਸ ਸੀਰੀਜ਼ ਦੀ ਲਾਂਚ ਡੇਟ ਸਾਹਮਣੇ ਆ ਗਈ ਹੈ। POCO X6 ਸੀਰੀਜ਼ 11 ਜਨਵਰੀ ਨੂੰ ਲਾਂਚ ਹੋਵੇਗੀ। ਕੰਪਨੀ ਨੇ ਫਲਿੱਪਕਾਰਟ 'ਤੇ ਇੱਕ ਮਾਈਕ੍ਰੋਸਾਈਟ ਪੇਸ਼ ਕੀਤੀ ਹੈ, ਜਿਸ 'ਚ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਕੰਪਨੀ POCO X6 ਸੀਰੀਜ਼ ਨੂੰ 11 ਜਨਵਰੀ ਦੇ ਦਿਨ ਲਾਂਚ ਕਰਨ ਜਾ ਰਹੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਲਾਂਚਿੰਗ ਤੋਂ ਪਹਿਲਾ ਹੀ ਇਸ ਸੀਰੀਜ਼ ਦੇ ਕੁਝ ਫੀਚਰਸ ਆਨਲਾਈਨ ਸਾਹਮਣੇ ਆ ਚੁੱਕੇ ਹਨ।
ETV Bharat / science-and-technology
POCO X6 ਸੀਰੀਜ਼ ਦੀ ਲਾਂਚ ਡੇਟ ਆਈ ਸਾਹਮਣੇ, ਮਿਲਣਗੇ ਸ਼ਾਨਦਾਰ ਫੀਚਰਸ
POCO X6 Series Launch Date: POCO ਆਪਣੇ ਗ੍ਰਾਹਕਾਂ ਲਈ POCO X6 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਕੰਪਨੀ ਨੇ ਇਸ ਫੋਨ ਦੀ ਲਾਂਚ ਡੇਟ ਦਾ ਐਲਾਨ ਕਰ ਦਿੱਤਾ ਹੈ।
Published : Jan 2, 2024, 12:24 PM IST
POCO X6 ਸੀਰੀਜ਼ ਦੇ ਫੀਚਰਸ: ਮੀਡੀਆ ਰਿਪੋਰਟਸ ਅਨੁਸਾਰ, POCO X6 ਸੀਰੀਜ਼ Redmi Note 13 Pro 5G ਅਤੇ Redmi K70e ਦੇ ਅੱਪਗਰੇਡ ਵਰਜ਼ਨ ਹੋਣਗੇ। ਹਾਲਾਂਕਿ, ਇਨ੍ਹਾਂ ਦੇ ਫੀਚਰਸ 'ਚ ਅੰਤਰ ਹੋਵੇਗਾ। POCO X6 ਸਮਾਰਟਫੋਨ 'ਚ 6.67 ਇੰਚ ਦੀ AMOLED 1.5K LTPS ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ POCO X6 ਸਮਾਰਟਫੋਨ 'ਚ ਸਨੈਪਡ੍ਰੈਗਨ 7s ਜੇਨ 2 ਚਿਪਸੈੱਟ ਮਿਲ ਸਕਦੀ ਹੈ, ਜਿਸਨੂੰ LPDDR5 ਰੈਮ ਅਤੇ UFS 3.1 ਸਟੋਰੇਜ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਦੂਜੇ ਪਾਸੇ, POCO X6 ਪ੍ਰੋ ਸਮਾਰਟਫੋਨ 'ਚ ਮੀਡੀਆਟੇਕ Dimension 8300 ਅਲਟ੍ਰਾ ਚਿਪਸੈੱਟ ਦੇ ਨਾਲ 12GB ਰੈਮ ਅਤੇ 512GB ਸਟੋਰੇਜ ਮਿਲਣ ਦੀ ਉਮੀਦ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ POCO X6 ਸਮਾਰਟਫੋਨ 'ਚ ਟ੍ਰਿਪਲ ਰਿਅਰ ਕੈਮਰਾ ਸੈਟਅੱਪ ਮਿਲ ਸਕਦਾ ਹੈ, ਜਿਸ 'ਚ 64MP ਦਾ ਪ੍ਰਾਈਮਰੀ ਸੈਂਸਰ, 13MP ਦਾ ਅਲਟ੍ਰਾਵਾਈਡ ਸੈਂਸਰ ਅਤੇ 2MP ਵਾਧੂ ਯੂਨਿਟ ਸ਼ਾਮਲ ਹੈ ਅਤੇ POCO X6 ਪ੍ਰੋ ਸਮਾਰਟਫੋਨ 'ਚ OIS ਦੇ ਨਾਲ 67MP ਦਾ ਪ੍ਰਾਈਮਰੀ ਸੈਂਸਰ, 8MP ਦਾ ਅਲਟ੍ਰਾਵਾਈਡ ਲੈਂਸ ਅਤੇ 2MP ਦਾ ਮੈਕਰੋ ਲੈਂਸ ਮਿਲਦਾ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲਦੀ ਹੈ, ਜੋ ਕਿ 67 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। POCO X6 ਸਮਾਰਟਫੋਨ ਨੂੰ ਬਲੈਕ, ਬਲੂ ਅਤੇ ਸਫੈਦ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਜਾ ਸਕਦਾ ਹੈ, ਜਦਕਿ POCO X6 ਪ੍ਰੋ ਸਮਾਰਟਫੋਨ ਨੂੰ ਬਲੈਕ, ਗ੍ਰੇ ਅਤੇ ਪੀਲੇ ਕਲਰ ਆਪਸ਼ਨਾਂ 'ਚ ਲਿਆਂਦਾ ਜਾ ਸਕਦਾ ਹੈ।