ਨਵੀਂ ਦਿੱਲੀ:ਤੁਸੀਂ ਸੋਨੂੰ, ਬਾਬੂ, ਮਾਚਾ, ਸ਼ੋਨਾ ਅਤੇ ਪਿੰਕੀ ਵਰਗੇ ਸ਼ਬਦਾਂ ਦੀ ਵਰਤੋਂ ਨਿਕਨੇਮ ਦੇ ਤੌਰ 'ਤੇ ਕਰਦੇ ਹੋ ਪਰ ਇਕ ਅਜਿਹੀ ਕੰਪਨੀ ਹੈ, ਜੋ ਇਸਦਾ ਉਪਯੋਗ ਆਪਣੇ ਨਵੇਂ-ਨਵੇਂ ਫੀਚਰਸ ਲਈ ਕਰ ਰਹੀ ਹੈ। ਕੰਪਨੀ ਨੇ ਇਸ ਦੇ ਪਿੱਛੇ ਕੁਝ ਖਾਸ ਕਾਰਨ ਦੱਸੇ ਹਨ।
ਸਨੈਪਚੈਟ ਨੇ ਦੋ ਨਵੇਂ AR ਲੈਂਸ ਕੀਤੇ ਪੇਸ਼: ਪ੍ਰਸਿੱਧ ਸੋਸ਼ਲ ਮੀਡੀਆ ਪਲੇਟਫਾਰਮ ਸਨੈਪਚੈਟ ਨੇ ਬੁੱਧਵਾਰ ਨੂੰ ਦੇਸ਼ ਵਿੱਚ ਯੂਜ਼ਰਸ ਲਈ ਦੋ ਨਵੇਂ ਨਿਕਨੇਮ-ਥੀਮਡ ਔਗਮੈਂਟੇਡ ਰਿਐਲਿਟੀ (ਏਆਰ) ਲੈਂਸ ਪੇਸ਼ ਕੀਤੇ ਹਨ। ਰਿਪੋਰਟ ਦੇ ਅਨੁਸਾਰ, ਨਵੇਂ ਏਆਰ ਲੈਂਸ 'Indians Top Nicknames' ਅਤੇ 'ਮਾਈ ਨਿਕਨੇਮ' ਹਨ। ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ 'ਇੰਡੀਆਜ਼ ਟਾਪ ਨਿਕਨੇਮਜ਼' ਲੈਂਸ ਵਿੱਚ ਦੇਸ਼ ਦੇ ਪਸੰਦੀਦਾ ਨਿਕਨੇਮ ਦੇ ਫੀਚਰ ਵਾਲੇ ਪੰਜ ਬੇਸਪੋਕ ਡਿਜ਼ਾਈਨ ਸ਼ਾਮਲ ਹਨ। ਇਹ ਕੰਮ ਲੋਕਾਂ ਨੂੰ ਆਪਣੇ ਵੱਲ ਖਿੱਚਣ ਲਈ ਜਾਣਬੁੱਝ ਕੇ ਕੀਤਾ ਗਿਆ ਹੈ।
ਭਾਰਤੀ ਨੌਜਵਾਨ ਆਪਣੇ ਨਿਕਨੇਮ ਆਨਲਾਈਨ ਵਰਤਣਾ ਪਸੰਦ ਕਰਦੇ: ਇੰਨਾ ਹੀ ਨਹੀਂ, ਪਹਿਲੀ ਵਾਰ ਭਾਰਤੀ ਆਪਣਾ ਨਿਕਨੇਮ ਬਣਾਉਣ ਲਈ 'ਮਾਈ ਨਿਕਨੇਮ' ਲੈਂਸ ਨੂੰ ਕਸਟਮਾਈਜ਼ ਕਰ ਸਕਦੇ ਹਨ। ਕੰਪਨੀ ਨੇ YouGov ਨਾਲ ਸਾਂਝੇਦਾਰੀ ਵਿੱਚ ਭਾਰਤੀ ਨਿਕਨੇਮ ਸੰਸਕ੍ਰਿਤੀ 'ਤੇ ਨਵੀਂ ਖੋਜ ਵੀ ਜਾਰੀ ਕੀਤੀ, ਜੋ ਨਿਕਨੇਮ ਪ੍ਰਤੀ ਲੋਕਾਂ ਦੇ ਮੋਹ ਨੂੰ ਪ੍ਰਗਟ ਕਰਦੀ ਹੈ। ਖੋਜ ਦੇ ਅਨੁਸਾਰ, ਭਾਰਤੀ ਨੌਜਵਾਨ ਆਪਣੇ ਨਿਕਨੇਮ ਆਨਲਾਈਨ ਵਰਤਣਾ ਪਸੰਦ ਕਰਦੇ ਹਨ। ਅੰਕੜਿਆਂ ਨੇ ਇਹ ਵੀ ਖੁਲਾਸਾ ਕੀਤਾ ਕਿ 96 ਫੀਸਦ ਤੋਂ ਵੱਧ ਭਾਰਤੀਆਂ ਨੇ ਆਪਣੀ ਜ਼ਿੰਦਗੀ ਵਿੱਚ ਘੱਟੋ-ਘੱਟ ਇੱਕ ਨਿਕਨੇਮ ਰੱਖਿਆ ਹੈ।
ਨਵੇਂ ਲੈਂਸਾਂ ਤੱਕ ਪਹੁੰਚ ਕਰਨ ਲਈ ਯੂਜ਼ਰਸ ਨੂੰ ਕਰਨਾ ਹੋਵੇਗਾ ਇਹ ਕੰਮ:ਸਨੈਪਚੈਟ ਦੇ ਡਾਇਰੈਕਟਰ, ਮੀਡੀਆ ਪਾਰਟਨਰਸ਼ਿਪ - ਏਪੀਏਸੀ ਕਨਿਸ਼ਕ ਖੰਨਾ ਨੇ ਕਿਹਾ ਕਿ ਨਿਕਨੇਮ ਭਾਰਤੀ ਜੀਵਨ ਦਾ ਇੱਕ ਅਨਿੱਖੜਵਾਂ ਅੰਗ ਹਨ ਅਤੇ ਸਾਨੂੰ ਸਾਡੇ ਅਸਲੀ ਕਨੈਕਸ਼ਨ- ਦੋਸਤਾਂ ਜਾਂ ਪਰਿਵਾਰ ਦੁਆਰਾ ਦਿੱਤੇ ਜਾਂਦੇ ਹਨ। ਕੰਪਨੀ ਨੇ ਕਿਹਾ ਕਿ ਸੋਨੂੰ, ਬਾਬੂ, ਮਾਚਾ, ਸ਼ੋਨਾ ਅਤੇ ਪਿੰਕੀ ਦੇਸ਼ ਵਿੱਚ ਸਭ ਤੋਂ ਮਸ਼ਹੂਰ ਨਿਕਨੇਮ ਹਨ। ਨਵੇਂ ਲੈਂਸਾਂ ਤੱਕ ਪਹੁੰਚ ਕਰਨ ਲਈ ਯੂਜ਼ਰਸ ਨੂੰ ਲੈਂਸ ਕੈਰੋਸਲ ਵਿੱਚ 'N ਟਾਪਸ ਨਿਕਨੇਮ' ਅਤੇ 'ਮਾਈ ਨਿਕਨੇਮ ਇਨ' ਨੂੰ ਸਰਚ ਕਰਨਾ ਹੋਵੇਗਾ। ਫਿਰ ਉਨ੍ਹਾਂ ਨੂੰ ਪਸੰਦੀਦਾ ਨਿਕਨੇਮ ਦਾ ਏਆਰ ਲੈਂਸ ਮਿਲੇਗਾ।