ਹੈਦਰਾਬਾਦ: ਮਾਈਕ੍ਰੋਸਾਫ਼ਟ ਨੇ ਇੱਕ ਟੀਕਾ ਪ੍ਰਬੰਧਨ ਪਲੇਟਫਾਰਮ ਲਾਂਚ ਕੀਤਾ ਹੈ। ਜਿਸ ਨਾਲ ਕੋਵਿਡ -19 ਟੀਕਾ ਸਾਰਿਆਂ ਨੂੰ ਸੁਰੱਖਿਅਤ ਢੰਗ ਨਾਲ ਪਹੁੰਚਾਇਆ ਜਾ ਸਕੇਗਾ।
ਮਾਈਕ੍ਰੋਸਾਫ਼ਟ ਨੇ ਇੱਕ ਬਿਆਨ 'ਚ ਕਿਹਾ ਕਿ "ਸਾਡੇ ਸਹਿਭਾਗੀ ਕੋਵਿਡ -19 ਟੀਕੇ ਸਾਰਿਆਂ ਲਈ ਪਹੁੰਚਯੋਗ ਬਣਾਉਣ ਲਈ ਹਰ ਕੋਸ਼ਿਸ਼ ਕਰਨਗੇ। ਇਹ ਵੀ ਯਕੀਨੀ ਬਣਾਏਗਾ ਕਿ ਕੋਵਿਡ -19 ਟੀਕਾ ਉਨ੍ਹਾਂ ਨੂੰ ਸਰਕਾਰ ਅਤੇ ਸਿਹਤ ਸੰਭਾਲ ਗਾਹਕਾਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਪਹੁੰਚਾਇਆ ਜਾਵੇ।"
ਮਾਈਕ੍ਰੋਸਾਫ਼ਟ ਨੇ ਟਵੀਟ ਕੀਤਾ ਕਿ ਉਨ੍ਹਾਂ ਦੇ ਸਾਥੀ, ਗਾਹਕਾਂ ਦੇ ਸਾਥ ਨਾਲ ਟੀਕਾ ਪ੍ਰਬੰਧਨ ਹੱਲ ਲਈ ਸਰਗਰਮੀ ਨਾਲ ਕੰਮ ਕਰ ਰਹੇ ਹਨ। ਤਾਂ ਜੋ ਉਹ ਮਰੀਜ਼ਾਂ ਅਤੇ ਮੈਨੇਜਰ ਦੀ ਰਜਿਸਟ੍ਰੇਸ਼ਨ, ਟੀਕਾਕਰਨ, ਰਿਪੋਰਟਿੰਗ, ਵਿਸ਼ਲੇਸ਼ਣ ਆਦਿ ਦੇ ਕਦਮਾਂ ਦਾ ਪਤਾ ਲਗਾ ਸਕੇ।
ਮਾਈਕ੍ਰੋਸਾਫ਼ਟ ਦੇ ਵਰਲਡ ਹੈਲਥਕੇਅਰ ਕਮਰਸ਼ੀਅਲ ਬਿਜ਼ਨਸ ਦੇ ਮੀਤ ਪ੍ਰਧਾਨ ਅਤੇ ਚੀਫ਼ ਮੈਡੀਕਲ ਅਫ਼ਸਰ, ਡੇਵਿਡ ਸ਼ਾਅ ਨੇ ਕਿਹਾ ਕਿ ਮਾਈਕ੍ਰੋਸਾਫ਼ਟ 'ਚ, ਅਸੀਂ ਦੁਨੀਆ ਭਰ ਦੀਆਂ ਜਨਤਕ ਅਤੇ ਨਿੱਜੀ ਖੇਤਰ ਦੀਆਂ ਸੰਸਥਾਵਾਂ ਨਾਲ ਕੰਮ ਕਰ ਰਹੇ ਹਾਂ। ਤਾਂ ਜੋ ਵੈਕਸੀਨ ਪਹੁੰਚਾਉਣ ਦੇ ਅਹਿਮ ਕੰਮ ਨੂੰ ਸਹੀ ਤੇ ਸੁਰੱਖਿਅਤ ਤਰੀਕੇ ਨਾਲ ਕਰਨ 'ਚ ਮਦਦ ਕੀਤੀ ਜਾ ਸਕੇ।
ਮਾਰਚ ਤੋਂ, ਮਾਈਕ੍ਰੋਸਾਫ਼ਟ ਕੰਸਲਟਿੰਗ ਸਰਵਿਸਿਜ਼ (ਐਮ.ਸੀ.ਐੱਸ.) ਨੇ ਦੁਨੀਆ ਭਰ ਵਿੱਚ 230 ਐਮਰਜੈਂਸੀ ਕੋਵਿਡ-19 ਪ੍ਰਤਿਕ੍ਰਿਆ ਮਿਸ਼ਨ ਕੀਤੇ ਹਨ। ਇਹ ਕੋਵਿਡ -19 ਟੀਕੇ ਦੀ ਸੁਰੱਖਿਅਤ ਸਪੁਰਦਗੀ 'ਚ ਸਹਾਇਤਾ ਕਰਦਾ ਹੈ। ਐਮਸੀਐਸ ਨੇ ਟੀਕਾਕਰਨ ਰਜਿਸਟ੍ਰੇਸ਼ਨ ਅਤੇ ਪ੍ਰਸ਼ਾਸਨ ਹੱਲ (ਵੀਆਰਏਐਸ) ਵੀ ਬਣਾਇਆ ਹੈ, ਜੋ ਟੀਕਾਕਰਣ ਦੇ ਹਰੇਕ ਪੜਾਅ ਲਈ ਡੇਟਾ ਤਿਆਰ ਕਰੇਗਾ। ਇਹ ਟੀਕਾਕਰਣ ਦੀ ਰਿਪੋਰਟਿੰਗ ਦੀ ਆਗਿਆ ਦੇਵੇਗਾ।
ਕੰਪਨੀ ਨੇ ਕਿਹਾ ਕਿ ਇਸ ਟੀਕਾ ਮੈਨੇਜਮੈਂਟ ਪਲੇਟਫਾਰਮ ਨਾਲ, ਸਿਹਤ ਪ੍ਰਬੰਧਕ ਤੇ ਫ਼ਾਰਮੇਸੀਆਂ ਹਰੇਕ ਟੀਕੇ ਬੈਚ ਦੀ ਪ੍ਰਭਾਵਸ਼ੀਲਤਾ ਦੀ ਨਿਗਰਾਨੀ ਕਰ ਸਕਦੇ ਹਨ ਅਤੇ ਰਿਪੋਰਟ ਕਰ ਸਕਦੇ ਹਨ। ਸਿਹਤ ਪ੍ਰਬੰਧਕ ਆਸਾਨੀ ਨਾਲ ਵੱਡੀ ਆਬਾਦੀ ਵਿੱਚ ਟੀਕਾਕਰਣ ਦੇ ਲੱਛਣਾਂ 'ਤੇ ਨਜ਼ਰ ਰੱਖ ਸਕਦੇ ਹਨ।"