ਹੈਦਰਾਬਾਦ:ਸੈਮਸੰਗ ਨੇ Galaxy Z Fold 5 ਅਤੇ Galaxy Z flip 5 ਸਮਾਰਟਫੋਨ ਲਾਂਚ ਦੇ ਨਾਲ One UI 5.1.1 ਅਪਡੇਟ ਦਾ ਵੀ ਐਲਾਨ ਕੀਤਾ ਹੈ। ਕੰਪਨੀ ਨੇ ਆਪਣੇ ਪੁਰਾਣੇ ਸਮਾਰਟਫੋਨ ਨੂੰ ਵੀ ਕਸਟਮ ਯੂਜ਼ਰਸ ਇੰਟਰਫੇਸ ਦੇ ਨਵੇਂ ਵਰਜ਼ਨ ਨਾਲ ਅਪਡੇਟ ਕੀਤਾ ਹੈ। ਇਸ ਅਪਡੇਟ 'ਚ ਕਈ ਨਵੀਆਂ ਸੁਵਿਧਾਵਾਂ ਸ਼ਾਮਲ ਹਨ। ਇਸ ਸੁਵਿਧਾ 'ਚ ਇਫੈਕਟਸ ਨੂੰ ਕਾਪੀ ਕਰਨ ਅਤੇ ਗੈਲਰੀ 'ਚ ਹੋਰਨਾਂ ਫੋਟੋਆਂ 'ਤੇ ਇਫੈਕਟਸ ਪੇਸਟ ਕਰਨ ਦੀ ਸਮਰੱਥਾ ਹੈ।
ਸੈਮਸੰਗ ਗੈਲਰੀ 'ਚ ਮਿਲੇਗਾ ਕਾਪੀ ਇਫੈਕਟਸ ਫੀਚਰ: ਸੈਮਸੰਗ ਦਾ ਇਹ ਫੀਚਰ ਯੂਜ਼ਰਸ ਨੂੰ ਇੱਕ ਹੀ ਤਸਵੀਰ ਤੋਂ ਇਫੈਕਟ ਕਾਪੀ ਕਰਕੇ ਕਈ ਹੋਰ ਤਸਵੀਰਾਂ 'ਤੇ ਇਫੈਕਟ ਨੂੰ ਪੇਸਟ ਕਰਨ ਦੇ ਯੋਗ ਬਣਾਉਂਦਾ ਹੈ। ਇਹ ਫੀਚਰ ਤੁਹਾਨੂੰ ਇੱਕ ਤਸਵੀਰ ਵਿੱਚ ਕੀਤੇ ਗਏ ਬਦਲਾਵਾਂ ਨੂੰ ਕਾਪੀ ਕਰਕੇ ਕਈ ਹੋਰ ਤਸਵੀਰਾਂ 'ਚ ਪੇਸਟ ਕਰਨ ਦੀ ਸੁਵਿਧਾ ਦਿੰਦਾ ਹੈ। ਇਸ ਫੀਚਰ ਨੂੰ ਫੋਟੋਸ਼ਾਪ ਅਤੇ ਲਾਈਟਰੂਮ 'ਚ ਦੇਖਿਆ ਗਿਆ ਹੈ ਅਤੇ ਇਹ ਸੁਵਿਧਾ ਆਈਫੋਨ 'ਤੇ ਵੀ ਉਪਲਬਧ ਹੈ। ਹੁਣ ਸੈਮਸੰਗ ਯੂਜ਼ਰਸ ਵੀ ਇਸ ਸੁਵਿਧਾ ਦਾ ਫਾਇਦਾ ਲੈ ਸਕਣਗੇ।