ਹੈਦਰਾਬਾਦ: Samsung Galaxy S23 FE ਬਹੁਤ ਜਲਦ ਲਾਂਚ ਹੋਣ ਵਾਲਾ ਹੈ। ਇਸ ਫੋਨ ਦੇ ਕਈ ਫੀਚਰਸ ਸਪਾਟ ਕੀਤੇ ਗਏ ਹਨ। ਫਿਲਹਾਲ ਇਸ ਸਮਾਰਟਫੋਨ ਦੀ ਲਾਂਚਿੰਗ ਡੇਟ ਦਾ ਅਜੇ ਤੱਕ ਕੋਈ ਖੁਲਾਸਾ ਨਹੀਂ ਹੋਇਆ ਹੈ। ਪਰ ਕਿਹਾ ਜਾ ਰਿਹਾ ਹੈ ਕਿ ਇਹ ਸਮਾਰਟਫੋਨ 2024 ਤੱਕ ਲਾਂਚ ਹੋ ਸਕਦਾ ਹੈ।
ਇਸ ਸਾਲ ਲਾਂਚ ਹੋ ਸਕਦਾ Samsung Galaxy S23 FE ਸਮਾਰਟਫੋਨ:Samsung Galaxy S23 FE ਨੂੰ ਸਤੰਬਰ ਦੇ ਅੰਤ 'ਚ ਲਾਂਚ ਕੀਤਾ ਜਾ ਸਕਦਾ ਹੈ। ਕੁਝ ਬਾਜ਼ਾਰਾਂ 'ਚ ਫੋਨ ਇਸ ਸਾਲ ਲਾਂਚ ਹੋ ਸਕਦਾ ਹੈ, ਤਾਂ ਕੁਝ ਬਾਜ਼ਰਾ 'ਚ ਫੋਨ ਨੂੰ ਅਗਲੇ ਸਾਲ 2024 ਦੀ ਸ਼ੁਰੂਆਤ 'ਚ ਲਿਆਂਦੇ ਜਾਣ ਦੀ ਉਮੀਦ ਹੈ।
Samsung Galaxy S23 FE ਦੇ ਫੀਚਰਸ: Samsung Galaxy S23 FE ਨੂੰ 6.4 ਇੰਚ ਦੇ AMOLED ਡਿਸਪਲੇ ਦੇ ਨਾਲ ਲਿਆਂਦਾ ਜਾ ਸਕਦਾ ਹੈ। ਡਿਸਪਲੇ ਨੂੰ 120Hz ਰਿਫ੍ਰੇਸ਼ ਦਰ ਦੇ ਨਾਲ ਲਿਆਂਦਾ ਜਾ ਸਕਦਾ ਹੈ। ਜੇਕਰ ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ 10 ਮੈਗੇਪਿਕਸਲ ਫਰੰਟ ਕੈਮਰਾ ਮਿਲ ਸਕਦਾ ਹੈ। ਫੋਨ ਦੇ ਬੈਕ ਪੈਨਲ 'ਤੇ 50 ਮੈਗਾਪਿਕਸਲ ਪ੍ਰਾਈਮਰੀ ਕੈਮਰਾ ਅਤੇ 8 ਮੈਗਾਪਿਕਸਲ ਟੈਲੀਫੋਟੋ ਕੈਮਰਾ ਅਤੇ 12 ਮੈਗਾਪਿਕਸਲ ਅਲਟਰਾ ਵਾਈਡ ਸੈਂਸਰ ਮਿਲ ਸਕਦਾ ਹੈ। Samsung Galaxy S23 FE ਨੂੰ Exynos 2200 ਅਤੇ Snapdragon 8 ਜੇਨ 1 ਚਿੱਪਸੈੱਟ ਦੇ ਨਾਲ ਲਿਆਂਦਾ ਜਾ ਸਕਦਾ ਹੈ।
ਅੱਜ ਲਾਂਚ ਹੋਵੇਗਾ Vivo v29e ਸਮਾਰਟਫੋਨ:ਅੱਜ ਭਾਰਤ 'ਚ Vivo v29e ਸਮਾਰਟਫੋਨ ਲਾਂਚ ਹੋਣ ਲਈ ਤਿਆਰ ਹੈ। ਕੰਪਨੀ ਅੱਜ ਆਪਣੇ ਨਵੇਂ ਸਟਾਈਲਿਸ਼ ਫੋਨ ਨੂੰ ਇੰਡੀਅਨ ਬਾਜ਼ਾਰ 'ਚ ਪੇਸ਼ ਕਰੇਗੀ। ਭਾਰਤ 'ਚ ਸਮਾਰਟਫੋਨ ਦੀ ਕੀਮਤ 25,000 ਰੁਪਏ ਤੋਂ 30,000 ਦੇ ਵਿਚਕਾਰ ਹੋਵੇਗੀ। ਲਾਂਚ ਇਵੈਂਟ ਦੁਪਹਿਰ 12 ਸ਼ੁਰੂ ਹੋਵੇਗਾ ਅਤੇ ਇਸਨੂੰ ਆਨਲਾਈਨ ਲਾਈਵ ਸਟ੍ਰੀਮ ਕੀਤੇ ਜਾਣ ਦੀ ਉਮੀਦ ਹੈ। ਸਮਾਰਟਫੋਨ ਦੀ ਵਿਕਰੀ Flipkart Vivo.com 'ਤੇ ਹੋਵੇਗੀ। Vivo v29e ਨੂੰ ਲਾਲ ਅਤੇ ਨੀਲੇ ਕਲਰ ਆਪਸ਼ਨ 'ਚ ਲਾਂਚ ਕੀਤਾ ਜਾ ਸਕਦਾ ਹੈ।