ਹੈਦਰਾਬਾਦ: ਸੈਮਸੰਗ ਨੇ ਆਪਣੇ ਯੂਜ਼ਰਸ ਲਈ Samsung Galaxy A05 ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਸ ਫੋਨ 'ਚ ਕਈ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ। Samsung Galaxy A05 'ਚ 50MP ਦਾ ਮੇਨ ਕੈਮਰਾ ਮਿਲਦਾ ਹੈ ਅਤੇ 5,000mAh ਦੀ ਬੈਟਰੀ ਦਿੱਤੀ ਗਈ ਹੈ। ਇਸ ਸਮਾਰਟਫੋਨ ਨੂੰ 4GB ਰੈਮ+64GB ਸਟੋਰੇਜ ਅਤੇ 6GB ਰੈਮ+128GB ਸਟੋਰੇਜ 'ਚ ਪੇਸ਼ ਕੀਤਾ ਗਿਆ ਹੈ।
Samsung Galaxy A05 ਸਮਾਰਟਫੋਨ ਦੀ ਕੀਮਤ:Samsung Galaxy A05 ਸਮਾਰਟਫੋਨ ਦੇ 4GB ਰੈਮ ਵਾਲੇ ਮਾਡਲ ਦੀ ਕੀਮਤ 9,999 ਰੁਪਏ ਹੈ, ਜਦਕਿ 6GB ਰੈਮ ਵਾਲੇ ਮਾਡਲ ਦੀ ਕੀਮਤ 12,499 ਰੁਪਏ ਰੱਖੀ ਗਈ ਹੈ। ਇਸ ਫੋਨ ਨੂੰ ਤੁਸੀਂ ਕੰਪਨੀ ਦੀ ਵੈੱਬਸਾਈਟ ਤੋਂ ਇਲਾਵਾ ਹੋਰ ਆਨਲਾਈਨ ਪੋਰਟਲਸ ਤੋਂ ਵੀ ਖਰੀਦ ਸਕਦੇ ਹੋ। SBI ਕਾਰਡ ਰਾਹੀ ਭੁਗਤਾਨ ਕਰਨ 'ਤੇ ਯੂਜ਼ਰਸ ਨੂੰ 1 ਹਜ਼ਾਰ ਰੁਪਏ ਤੱਕ ਦਾ ਕੈਸ਼ਬੈਕ ਮਿਲ ਸਕਦਾ ਹੈ। Samsung Galaxy A05 ਸਮਾਰਟਫੋਨ ਲਾਈਟ ਗ੍ਰੀਨ, ਸਿਲਵਰ ਅਤੇ ਬਲੈਕ ਕਲਰ ਆਪਸ਼ਨਾਂ 'ਚ ਲਾਂਚ ਕੀਤਾ ਗਿਆ ਹੈ।
Samsung Galaxy A05 ਸਮਾਰਟਫੋਨ ਦੇ ਫੀਚਰਸ: Samsung Galaxy A05 ਸਮਾਰਟਫੋਨ 'ਚ 6.7 ਇੰਚ ਦੀ HD+ਡਿਸਪਲੇ ਦਿੱਤੀ ਗਈ ਹੈ। ਇਸ ਫੋਨ 'ਚ ਕੰਪਨੀ ਨੇ 6GB ਤੱਕ ਦੀ ਰੈਮ ਅਤੇ 128GB ਤੱਕ ਦੀ ਸਟੋਰੇਜ ਦਿੱਤੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਮੀਡੀਆਟੇਕ G85 ਚਿਪਸੈੱਟ ਮਿਲਦੀ ਹੈ। ਫੋਟੋਗ੍ਰਾਫ਼ੀ ਲਈ Samsung Galaxy A05 ਸਮਾਰਟਫੋਨ 'ਚ LED ਫਲੈਸ਼ ਦੇ ਨਾਲ ਦੋਹਰਾ ਕੈਮਰਾ ਸੈਟਅੱਪ ਦਿੱਤਾ ਗਿਆ ਹੈ। ਇਸ 'ਚ 50MP ਦੇ ਮੇਨ ਲੈਂਸ ਦੇ ਨਾਲ 2MP ਦਾ ਡੈਪਥ ਸੈਂਸਰ ਕੈਮਰਾ ਸ਼ਾਮਲ ਹੈ। ਸੈਲਫ਼ੀ ਲਈ ਫੋਨ 'ਚ 8MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। Samsung Galaxy A05 ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲਦੀ ਹੈ, ਜੋ ਕਿ 25 ਵਾਟ ਦੇ ਸੂਪਰ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
IQOO 12 ਸਮਾਰਟਫੋਨ 12 ਦਸੰਬਰ ਨੂੰ ਹੋਵੇਗਾ ਲਾਂਚ:ਇਸਦੇ ਨਾਲ ਹੀ, ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ IQOO ਭਾਰਤ 'ਚ 12 ਦਸੰਬਰ ਨੂੰ IQOO 12 ਸਮਾਰਟਫੋਨ ਲਾਂਚ ਕਰਨ ਵਾਲੀ ਹੈ। ਇਸ ਫੋਨ 'ਚ ਤੁਹਾਨੂੰ ਸਨੈਪਡ੍ਰੈਗਨ 8 ਜੇਨ 3 ਪ੍ਰੋਸੈਸਰ ਮਿਲੇਗਾ। ਇਹ ਸਮਾਰਟਫੋਨ ਚੀਨ 'ਚ ਪਹਿਲਾ ਹੀ ਲਾਂਚ ਕਰ ਦਿੱਤਾ ਗਿਆ ਹੈ। ਚੀਨ 'ਚ ਲਾਂਚ ਹੋਣ ਤੋਂ ਬਾਅਦ ਹੁਣ ਇਸ ਸਮਾਰਟਫੋਨ ਦੇ ਫੀਚਰਸ ਸਾਹਮਣੇ ਆ ਚੁੱਕੇ ਹਨ। ਇਸ ਸਮਾਰਟਫੋਨ ਨੂੰ ਤੁਸੀਂ ਐਮਾਜ਼ਾਨ ਰਾਹੀ ਆਰਡਰ ਕਰ ਸਕੋਗੇ।