ਪੰਜਾਬ

punjab

ETV Bharat / science-and-technology

WhatsApp 'ਚ ਆਇਆ Pass Key ਫੀਚਰ, ਹੁਣ ਪਾਸਵਰਡ ਦੀ ਨਹੀਂ ਹੋਵੇਗੀ ਲੋੜ - ਵਟਸਐਪ ਦੇ ਸਾਈਡਬਾਰ ਅਤੇ ਗਰੁੱਪ ਚੈਟ ਫਿਲਟਰ ਦੀ ਟੈਸਟਿੰਗ

WhatsApp Pass Key Feature: ਵਟਸਐਪ ਨੇ ਨਵੇਂ Pass Key ਫੀਚਰ ਨੂੰ ਐਂਡਰਾਈਡ ਐਪ 'ਚ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਸ ਨੂੰ ਪਾਸਵਰਡ ਜਾਂ OTP ਦੀ ਲੋੜ ਨਹੀਂ ਪਵੇਗੀ ਅਤੇ Pass Key ਨਾਲ ਵਟਸਐਪ ਨੂੰ ਲੌਗਿਨ ਕਰਨਾ ਆਸਾਨ ਹੋ ਜਾਵੇਗਾ।

WhatsApp Pass Key Feature
WhatsApp Pass Key Feature

By ETV Bharat Punjabi Team

Published : Oct 17, 2023, 2:31 PM IST

ਹੈਦਰਾਬਾਦ:ਵਟਸਐਪ ਨੇ ਯੂਜ਼ਰਸ ਨੂੰ ਐਂਡਰਾਈਡ ਪਲੇਟਫਾਰਮ 'ਤੇ ਨਵੇਂ 'Pass Key' ਫੀਚਰ ਦਾ ਸਪੋਰਟ ਦਿੱਤਾ ਹੈ। ਇਸ ਫੀਚਰ ਨਾਲ ਹੁਣ ਯੂਜ਼ਰਸ ਬਿਨ੍ਹਾਂ ਕੋਈ ਪਾਸਵਰਡ ਜਾਂ OTP ਦੇ ਅਕਾਊਟ ਨੂੰ ਲੌਗਿਨ ਕਰ ਸਕਣਗੇ। ਅਕਾਊਂਟ ਲੌਗਿਨ ਕਰਨ ਲਈ ਹੁਣ ਫਿੰਗਰਪ੍ਰਿੰਟ, ਫੇਸ ਆਈਡੀ ਜਾਂ ਫਿਰ PIN ਦੀ ਲੋੜ ਪਵੇਗੀ। ਪਲੇਟਫਾਰਮ ਨੇ X 'ਤੇ ਨਵੇਂ ਫੀਚਰ ਦੇ ਰੋਲਆਊਟ ਨੂੰ ਲੈ ਕੇ ਜਾਣਕਾਰੀ ਸਾਂਝੇ ਕਰਦੇ ਹੋਏ ਲਿਖਿਆ,"ਐਂਡਰਾਈਡ ਯੂਜ਼ਰਸ ਹੁਣ ਆਸਾਨੀ ਨਾਲ ਫੇਸ, ਫਿੰਗਰਪ੍ਰਿੰਟ ਜਾਂ ਫਿਰ PIN ਰਾਹੀ ਵਟਸਐਪ ਅਕਾਊਟ ਨੂੰ ਲੌਗਿਨ ਕਰ ਸਕਦੇ ਹਨ।"

Pass Key ਫੀਚਰ ਹੋਇਆ ਰੋਲਆਊਟ: ਮੇਟਾ ਨੇ Pass Key ਫੀਚਰ ਦੀ ਬੀਟਾ ਟਾਸਟਿੰਗ ਪਿਛਲੇ ਮਹੀਨੇ ਸਤੰਬਰ ਤੋਂ ਸ਼ੁਰੂ ਕੀਤੀ ਸੀ। ਟੈਸਟਿੰਗ ਪੂਰੀ ਹੋਣ ਤੋਂ ਬਾਅਦ ਇਸ ਫੀਚਰ ਨੂੰ ਐਂਡਰਾਈਡ ਐਪ ਲਈ ਰੋਲਆਊਟ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਐਪ ਦੇ IOS ਵਰਜ਼ਨ ਅਤੇ ਬਾਕੀ ਦੇ ਪਲੇਟਫਾਰਮਾਂ 'ਤੇ ਵੀ ਯੂਜ਼ਰਸ ਨੂੰ ਇਹ ਫੀਚਰ ਮਿਲਣਾ ਸ਼ੁਰੂ ਹੋ ਜਾਵੇਗਾ।

ਵਟਸਐਪ ਦੇਸਾਈਡਬਾਰ ਅਤੇ ਗਰੁੱਪ ਚੈਟ ਫਿਲਟਰ ਦੀ ਚਲ ਰਹੀ ਟੈਸਟਿੰਗ:ਵਟਸਐਪ ਹੁਣ ਤੱਕ ਯੂਜ਼ਰਸ ਲਈ ਕਈ ਫੀਚਰਸ ਰੋਲਆਊਟ ਕਰ ਚੁੱਕਾ ਹੈ। ਵਟਸਐਪ ਸਭ ਤੋਂ ਪਹਿਲਾ ਕੋਈ ਵੀ ਫੀਚਰ ਨੂੰ ਐਂਡਰਾਈਡ ਅਤੇ IOS ਮੋਬਾਈਲ 'ਤੇ ਰਿਲੀਜ਼ ਕਰਦਾ ਹੈ, ਪਰ ਇਸ ਵਾਰ ਵਟਸਐਪ ਨਵੇਂ ਸਾਈਡਬਾਰ ਅਤੇ ਗਰੁੱਪ ਚੈਟ ਫਿਲਟਰ ਨੂੰ ਡੈਸਕਟਾਪ ਵਰਜ਼ਨ ਲਈ ਰੋਲਆਊਟ ਕਰ ਰਿਹਾ ਹੈ। ਇਸ ਫੀਚਰ ਨੂੰ ਵਟਸਐਪ ਮੈਕ OS ਅਤੇ ਵਿੰਡੋ ਦੋਨੋ ਵਰਜ਼ਨ ਲਈ ਰੋਲਆਊਟ ਕਰੇਗਾ। Wabetainfo ਦੁਆਰਾ ਸਾਂਝੇ ਕੀਤੇ ਗਏ ਸਕ੍ਰੀਨਸ਼ਾਰਟ ਅਨੁਸਾਰ, ਇਹ ਇੱਕ ਨਵਾਂ ਕੈਲੰਡਰ ਬਟਨ ਹੈ, ਜੋ ਯੂਜ਼ਰਸ ਨੂੰ ਇੱਕ ਤਰੀਕ ਚੁਣਨ ਅਤੇ ਪਲੇਟਫਾਰਮ ਦੇ ਅੰਦਰ ਮੈਸੇਜ ਸਰਚ ਕਰਨ ਦੀ ਆਗਿਆ ਦੇਵੇਗਾ। ਇਸ 'ਤੇ ਕਲਿੱਕ ਕਰਨ ਨਾਲ ਸਾਹਮਣੇ ਕੈਲੰਡਰ ਆ ਜਾਵੇਗਾ, ਜਿੱਥੋ ਯੂਜ਼ਰਸ ਤਰੀਕ ਚੁਣ ਸਕਦੇ ਹਨ ਅਤੇ ਫਿਰ ਜਿਸ ਮੈਸੇਜ ਨੂੰ ਲੱਭ ਰਹੇ ਹਨ, ਉਸਨੂੰ ਆਸਾਨੀ ਨਾਲ ਲੱਭਣ ਲਈ ਕੀਬੋਰਡ 'ਤੇ ਸਰਚ ਕਰ ਸਕਦੇ ਹਨ। ਇਹ ਸੁਵਿਧਾ ਯੂਜ਼ਰਸ ਲਈ ਵਟਸਐਪ 'ਤੇ ਕੁਝ ਵੀ ਲੱਭਣਾ ਆਸਾਨ ਬਣਾ ਦਿੰਦੀ ਹੈ।

ABOUT THE AUTHOR

...view details