ਹੈਦਰਾਬਾਦ: ਫਲਿੱਪਕਾਰਟ ਦੀ Big Saving Days Sale ਚਲ ਰਹੀ ਹੈ। ਜਿਸ ਵਿੱਚ Xiaomi ਵੱਲੋ ਹਾਲ ਹੀ ਵਿੱਚ ਲਾਂਚ ਕੀਤੇ ਗਏ Redmi 12 ਨੂੰ ਸਸਤੇ 'ਚ ਖਰੀਦਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਕੰਪਨੀ ਨੇ ਕੁਝ ਦਿਨ ਪਹਿਲਾ ਹੀ Redmi 12 ਨੂੰ ਲਾਂਚ ਕੀਤਾ ਸੀ ਅਤੇ ਹੁਣ ਇਹ ਫ਼ੋਨ ਬੈਂਕ ਆਫ਼ਰ ਦੇ ਨਾਲ ਖਰੀਦਣ ਦਾ ਆਪਸ਼ਨ ਗ੍ਰਾਹਕਾਂ ਨੂੰ ਮਿਲਣ ਜਾ ਰਿਹਾ ਹੈ।
Redmi 12 'ਤੇ ਮਿਲਣ ਵਾਲੇ ਆਫ਼ਰਸ ਅਤੇ ਕੀਮਤ: Xiaomi ਕੰਪਨੀ ਨੇ ਆਪਣੇ ਨਵੇਂ Redmi 12 ਨੂੰ 4GB+128Gb ਅਤੇ 6GB+128GB ਵਿੱਚ ਪੇਸ਼ ਕੀਤਾ ਹੈ। ਇਨ੍ਹਾਂ ਦੋਨਾਂ ਦੀ ਕੀਮਤ 9,999 ਰੁਪਏ ਅਤੇ 11,499 ਰੁਪਏ ਰੱਖੀ ਗਈ ਹੈ। ਜੇਕਰ ਗ੍ਰਾਹਕ ICICI ਕ੍ਰੇਡਿਟ ਅਤੇ ਡੇਬਿਟ ਕਾਰਡ ਨਾਲ ਭੁਗਤਾਨ ਕਰਦੇ ਹਨ, ਤਾਂ ਉਨ੍ਹਾਂ ਨੂੰ 1000 ਰੁਪਏ ਦਾ ਡਿਸਕਾਊਂਟ ਮਿਲੇਗਾ। Flipkart Axis Bank ਕਾਰਡ ਨਾਲ ਭੁਗਤਾਨ 'ਤੇ ਵੀ 5 ਫੀਸਦ ਕੈਸ਼ਬੈਕ ਮਿਲ ਰਿਹਾ ਹੈ। ਸੇਲ ਵਿੱਚ ਆਫ਼ਰਸ ਮਿਲਣ ਤੋਂ ਬਾਅਦ 4GB+128Gb ਅਤੇ 6GB+128GB ਦੇ ਸਮਾਰਫੋਨਾਂ ਦੀ ਕੀਮਤ 8,999 ਰੁਪਏ ਅਤੇ 10,499 ਰੁਪਏ ਹੋ ਜਾਵੇਗੀ। ਫੋਨ ਫਲਿੱਪਕਾਰਟ ਤੋਂ ਇਲਾਵਾ ਕੰਪਨੀ ਦੀ ਵੈੱਬਸਾਈਟ ਅਤੇ ਰੀਟੇਲ ਸਟੋਰਸ ਤੋਂ ਵੀ ਖਰੀਦਿਆਂ ਜਾ ਸਕਦਾ ਹੈ।
Redmi 12 ਦੇ ਫੀਚਰਸ: Redmi 12 ਸਮਾਰਟਫੋਨ ਵਿੱਚ 6.79 ਇੰਚ ਦਾ ਫੁੱਲ HD+ Resolution ਵਾਲਾ ਡਿਸਪਲੇ 90Hz ਰਿਫ੍ਰੇਸ਼ ਦਰ ਨਾਲ ਦਿੱਤਾ ਗਿਆ ਹੈ ਅਤੇ ਇਸ 'ਤੇ ਕੋਰਨਿੰਗ ਗੋਰਿਲਾ ਗਲਾਸ ਦੀ ਸੁਰੱਖਿਆ ਮਿਲਦੀ ਹੈ। ਇਸ ਵਿੱਚ Mediatek Helio G88 ਪ੍ਰੋਸੈਸਰ ਦੇ ਨਾਲ 6GB LPDDR4x ਰੈਮ ਅਤੇ 128GB ਸਟੋਰੇਜ ਦਿੱਤਾ ਗਿਆ ਹੈ। ਇਸ ਫੋਨ ਵਿੱਚ 6GB ਤੱਕ ਵਰਚੁਅਲ ਰੈਮ ਦਾ ਸਪੋਰਟ ਵੀ ਮਿਲਦਾ ਹੈ। ਫੋਟੋਗ੍ਰਾਫ਼ੀ ਲਈ ਇਸ ਵਿੱਚ ਬੈਕ ਪੈਨਲ 'ਤੇ 50MP ਪ੍ਰਾਈਮਰੀ ਕੈਮਰੇ ਦੇ ਨਾਲ 8MP ਅਲਟਰਾ ਵਾਈਡ ਕੈਮਰਾ ਅਤੇ 2MP ਮੈਕ੍ਰੋ ਸੈਂਸਰ ਵਾਲਾ ਟ੍ਰਿਪਲ ਕੈਮਰਾ ਸੈੱਟਅੱਪ ਮਿਲਦਾ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ ਫੋਨ ਵਿੱਚ 8MP ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਵਿੱਚ ਵੱਡੀ 5000mAh ਬੈਟਰੀ ਨੂੰ 18W ਚਾਰਜਿੰਗ ਸਪੋਰਟ ਮਿਲਦਾ ਹੈ।
Redmi 12 ਦੀ ਅਸਲੀ ਕੀਮਤ: Redmi 12 ਦੀ ਗੱਲ ਕਰੀਏ ਤਾਂ ਇਹ ਫੋਨ ਪਹਿਲਾ ਹੀ ਯੂਰੋਪ 'ਚ ਲਾਂਚ ਹੋ ਚੁੱਕਾ ਹੈ। ਇਸ ਵਿੱਚ 4GB ਰੈਮ+128GB ਸਟੋਰੇਜ ਮਾਡਲ ਦੀ ਕੀਮਤ 199 ਯੂਰੋ ਮਤਲਬ ਲਗਭਗ 17,000 ਰੁਪਏ ਰੱਖੀ ਗਈ ਸੀ। ਦੂਜੇ ਪਾਸੇ ਥਾਈਲੈਂਡ ਵਿੱਚ ਇਸਨੂੰ 8GB ਰੈਮ+128GB ਸਟੋਰੇਜ ਵਿੱਚ ਪੇਸ਼ ਕੀਤਾ ਗਿਆ ਸੀ ਅਤੇ ਇਸਨੂੰ ਲਗਭਗ 12,500 ਰੁਪਏ ਵਿੱਚ ਲਾਂਚ ਕੀਤਾ ਗਿਆ ਹੈ।