ਹੈਦਰਾਬਾਦ:ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਨਵੇਂ ਫੀਚਰ ਪੇਸ਼ ਕਰਦੀ ਰਹਿੰਦੀ ਹੈ। ਹੁਣ ਕੰਪਨੀ ਵਟਸਐਪ 'ਚ ਇੱਕ ਬਦਲਾਅ ਕਰਨ ਜਾ ਰਹੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਵਰਤਮਾਨ ਸਮੇਂ 'ਚ ਤੁਸੀਂ ਆਪਣੀਆਂ ਚੈਟਾਂ ਨੂੰ ਗੂਗਲ ਡਰਾਈਵ 'ਚ ਸੇਵ ਕਰ ਸਕਦੇ ਹੋ। ਤੁਸੀਂ ਮੈਸੇਜ, ਫੋਟੋ ਅਤੇ ਵੀਡੀਓ ਦਾ ਬੈਕਅੱਪ ਲੈ ਸਕਦੇ ਹੋ। ਇਸ ਨਾਲ ਫਾਇਦਾ ਹੁੰਦਾ ਹੈ ਕਿ ਜਦੋ ਤੁਸੀਂ ਆਪਣਾ ਮੋਬਾਈਲ ਬਦਲਦੇ ਹੋ, ਤਾਂ ਤੁਹਾਡਾ ਡਾਟਾ ਨਵੇਂ ਫੋਨ 'ਚ ਆਸਾਨੀ ਨਾਲ ਆ ਜਾਂਦਾ ਹੈ। ਕਰੀਬ 5 ਸਾਲ ਤੋਂ ਐਂਡਰਾਈਡ 'ਚ ਚੈਟ ਬੈਕਅੱਪ ਫ੍ਰੀ ਸੀ। ਵਟਸਐਪ ਖੁਦ ਡਾਟਾ ਨੂੰ ਸਟੋਰ ਕਰਦਾ ਸੀ, ਪਰ ਨਵੇਂ ਸਾਲ 'ਤੇ ਚੈਟ ਬੈਕਅੱਪ ਦੇ ਨਿਯਮ 'ਚ ਬਦਲਾਅ ਹੋਣ ਜਾ ਰਿਹਾ ਹੈ।
ਚੈਟ ਬੈਕਅੱਪ ਦੇ ਨਿਯਮ 'ਚ ਹੋਵੇਗਾ ਬਦਲਾਅ: ਹੁਣ ਐਂਡਰਾਈਡ ਯੂਜ਼ਰਸ ਨੂੰ ਆਪਣਾ ਚੈਟ ਬੈਕਅੱਪ ਗੂਗਲ ਡਰਾਈਵ ਅਕਾਊਂਟ ਦੀ ਸਟੋਰੇਜ ਦੇ ਨਾਲ ਕਰਨਾ ਹੋਵੇਗਾ। ਜਿੰਨੀ ਸਟੋਰੇਜ ਹੋਵੇਗੀ, ਉਨ੍ਹਾਂ ਹੀ ਤੁਸੀਂ ਚੈਟ ਬੈਕਅੱਪ ਲੈ ਸਕੋਗੇ। ਜੇਕਰ ਗੂਗਲ ਡਰਾਈਵ ਦੀ ਸਟੋਰੇਜ ਘਟ ਗਈ ਹੀ, ਤਾਂ ਤੁਹਾਨੂੰ ਵਾਧੂ ਸਪੇਸ ਗੂਗਲ ਤੋਂ ਖਰੀਦਣੀ ਹੋਵੇਗੀ।