ਹੈਦਰਾਬਾਦ:ਅਮਰੀਕੀ ਪੁਲਾੜ ਏਜੰਸੀ NASA ਨੇ ਯੂਜ਼ਰਸ ਨੂੰ ਵੱਡਾ ਤੌਹਫ਼ਾ ਦਿੱਤਾ ਹੈ। NASA ਨੇ ਯੂਜ਼ਰਸ ਲਈ ਫ੍ਰੀ OTT ਪਲੇਟਫਾਰਮ NASA+ ਲਾਂਚ ਕਰ ਦਿੱਤਾ ਹੈ। NASA+ ਸਟ੍ਰੀਮਿੰਗ ਪਲੇਟਫਾਰਮ 'ਤੇ ਕੰਟੈਟ ਦੇਖਣ ਲਈ ਯੂਜ਼ਰਸ ਨੂੰ ਸਬਸਕ੍ਰਿਪਸ਼ਨ ਨਹੀਂ ਲੈਣਾ ਹੋਵੇਗਾ ਅਤੇ ਨਾ ਹੀ ਅਕਾਊਂਟ ਬਣਾਉਣ ਦੀ ਲੋੜ ਪਵੇਗੀ। ਇਹ Ad ਫ੍ਰੀ ਪਲੇਟਫਾਰਮ ਹੈ। ਇਸਦੇ ਨਾਲ ਹੀ ਯੂਜ਼ਰਸ ਨੂੰ ਵੀਡੀਓ ਦੇਖਦੇ ਸਮੇਂ ਵਿਗਿਆਪਨ ਵੀ ਨਜ਼ਰ ਨਹੀਂ ਆਉਣਗੇ।
ਇਸ ਤਰ੍ਹਾਂ ਐਕਸੈਸ ਕਰੋ NASA+ਪਲੇਟਫਾਰਮ: NASA+ ਪਲੇਟਫਾਰਮ ਦਾ ਐਕਸੈਸ ਯੂਜ਼ਰਸ ਨੂੰ ਵੈੱਬ ਬ੍ਰਾਊਜ਼ਰ 'ਚ ਮਿਲੇਗਾ ਅਤੇ ਐਕਸੈਸ ਪਾਉਣ ਲਈ ਉਨ੍ਹਾਂ ਨੂੰ plus.nasa.gov 'ਤੇ ਜਾਣਾ ਹੋਵੇਗਾ। ਇਸ ਤੋਂ ਇਲਾਵਾ ਐਂਡਰਾਈਡ ਅਤੇ IOS ਪਲੇਟਫਾਰਮ 'ਤੇ NASA ਐਪ ਡਾਊਨਲੋਡ ਕਰਦੇ ਹੋਏ ਵੀ ਵੀਡੀਓ ਕੰਟੈਟ ਸਟ੍ਰੀਮ ਕੀਤਾ ਜਾ ਸਕਦਾ ਹੈ। NASA+ ਦਾ ਕੰਟੈਟ ਫ੍ਰੀ 'ਚ ਯੂਜ਼ਰਸ ਨੂੰ Roku ਅਤੇ Apple TV 'ਤੇ ਵੀ ਦਿਖਾਇਆ ਜਾ ਰਿਹਾ ਹੈ।
NASA ਨੇ ਲਾਂਚ ਕੀਤਾ NASA+ ਪਲੇਟਫਾਰਮ:NASA ਨੇ OTT ਸਟ੍ਰੀਮਿੰਗ ਐਪ NASA+ ਨੂੰ ਇਸ ਸਾਲ ਜਨਵਰੀ 'ਚ ਟੀਜ ਕੀਤਾ ਸੀ। ਇਸ ਪਲੇਟਫਾਰਮ ਨੂੰ ਏਜੰਸੀ ਨੇ ਵਿਗਿਆਨ ਅਤੇ ਪੁਲਾੜ ਨਾਲ ਜੁੜੇ ਵੀਡੀਓ ਕੰਟੈਟ ਦਿਖਾਉਣ ਲਈ ਡਿਜ਼ਾਈਨ ਕੀਤਾ ਹੈ। ਆਪਣੀਆਂ ਅਲੱਗ-ਅਲੱਗ ਮੁਹਿੰਮਾਂ ਅਤੇ ਪੁਲਾੜ ਨਾਲ ਜੁੜੀ ਜਾਣਕਾਰੀ ਦੇਣ ਲਈ NASA ਪਹਿਲਾ ਵੀ ਵੀਡੀਓ ਪੋਸਟ ਕਰਦਾ ਰਹਿੰਦਾ ਹੈ ਅਤੇ ਹੁਣ ਇਹ ਵੀਡੀਓਜ਼ ਇਸ ਐਪ 'ਚ ਵੀ ਦੇਖਣ ਨੂੰ ਮਿਲਣਗੇ।
NASA+ ਪਲੇਟਫਾਰਮ 'ਚ ਦੇਖਣ ਨੂੰ ਮਿਲੇਗਾ ਇਹ ਕੰਟੈਟ:ਇਸ ਪਲੇਟਫਾਰਮ 'ਚ ਅਲੱਗ-ਅਲੱਗ ਸ਼੍ਰੈਣੀ 'ਚ ਹਰ ਤਰ੍ਹਾਂ ਦੇ ਮਜ਼ੇਦਾਰ ਅਤੇ ਜਾਣਕਾਰੀ ਵਾਲੇ ਕੰਟੈਟ ਦੇਖਣ ਨੂੰ ਮਿਲਣਗੇ। ਇਸ ਤੋਂ ਇਲਾਵਾ ਇਸ ਪਲੇਟਫਾਰਮ 'ਚ Artemis: 1, Other Worlds: Planets ਅਤੇ First Light ਵਰਗੀਆਂ ਸੀਰੀਜ਼ ਵੀ ਦੇਖਣ ਨੂੰ ਮਿਲਣਗੀਆਂ। ਇਸ ਪਲੇਟਫਾਰਮ 'ਚ ਜ਼ਿਆਦਾਤਰ ਕੰਟੈਟ ਅੰਗ੍ਰੇਜ਼ੀ ਅਤੇ ਸਪੈਨਿਸ਼ ਭਾਸ਼ਾ 'ਚ ਹੈ, ਪਰ ਜਲਦ ਹੀ ਇਸ 'ਚ ਹੋਰ ਭਾਸ਼ਾਵਾਂ ਨੂੰ ਵੀ ਪੇਸ਼ ਕੀਤਾ ਜਾ ਸਕਦਾ ਹੈ।