ਹੈਦਰਾਬਾਦ: ਐਮਾਜ਼ਾਨ ਇੰਡੀਆਂ ਦੀ ਗ੍ਰੇਟ ਇੰਡੀਅਨ ਫੇਸਟੀਵਲ ਸੇਲ ਆਪਣੇ ਆਖਰੀ ਦਿਨਾਂ 'ਚ ਆ ਗਈ ਹੈ। ਇਸ ਸੇਲ ਦੌਰਾਨ ਤੁਸੀਂ Samsung Galaxy S23 FE ਸਮਾਰਟਫੋਨ ਨੂੰ ਸਸਤੇ 'ਚ ਖਰੀਦ ਸਕਦੇ ਹੋ। ਇਸ ਫੋਨ ਦੀ ਅਸਲੀ ਕੀਮਤ 79,999 ਰੁਪਏ ਹੈ ਪਰ ਸੇਲ ਦੌਰਾਨ 25 ਫੀਸਦੀ ਦੇ ਡਿਸਕਾਊਂਟ ਤੋਂ ਬਾਅਦ ਤੁਸੀਂ ਇਸ ਫੋਨ ਨੂੰ 59,999 ਰੁਪਏ 'ਚ ਖਰੀਦ ਸਕਦੇ ਹੋ। ਕੰਪਨੀ ਇਸ ਫੋਨ 'ਤੇ 50 ਹਜ਼ਾਰ ਰੁਪਏ ਤੱਕ ਦਾ ਐਕਸਚੇਜ਼ ਬੋਨਸ ਵੀ ਦੇ ਰਹੀ ਹੈ।
ETV Bharat / science-and-technology
Amazon Great Indian Festival ਸੇਲ 'ਚ Samsung Galaxy S23 FE 'ਤੇ ਮਿਲ ਰਹੇ ਨੇ ਕਈ ਸ਼ਾਨਦਾਰ ਆਫ਼ਰਸ - Samsung Galaxy S23 FE latest news
Amazon Great Indian Festival Sale 2023: ਐਮਾਜ਼ਾਨ ਸੇਲ 10 ਨਵੰਬਰ ਨੂੰ ਖਤਮ ਹੋਣ ਜਾ ਰਹੀ ਹੈ। ਇਸ ਸੇਲ 'ਚ Samsung Galaxy S23 FE 'ਤੇ ਸ਼ਾਨਦਾਰ ਡਿਸਕਾਊਂਟ ਮਿਲ ਰਿਹਾ ਹੈ।
Published : Nov 6, 2023, 11:20 AM IST
Samsung Galaxy S23 FE ਸਮਾਰਟਫੋਨ 'ਤੇ ਮਿਲ ਰਹੇ ਨੇ ਆਫ਼ਰਸ: ਇਸ ਫੋਨ ਨੂੰ ਤੁਸੀਂ ਐਕਸਚੇਜ਼ ਬੋਨਸ ਦੇ ਨਾਲ ਹੋਰ ਵੀ ਘਟ ਕੀਮਤ 'ਚ ਖਰੀਦ ਸਕਦੇ ਹੋ। ਐਕਸਚੇਜ਼ ਆਫ਼ਰ ਨਾਲ Samsung Galaxy S23 FEਫੋਨ ਖਰੀਦਣ 'ਤੇ ਇਸਦੀ ਕੀਮਤ 59,999 ਰੁਪਏ ਤੋਂ ਘਟ ਕੇ 50,000 ਰੁਪਏ ਹੋ ਜਾਵੇਗੀ। ਇਸਦੇ ਨਾਲ ਹੀ ਕੰਪਨੀ ਇਸ ਫੋਨ 'ਤੇ 9 ਹਜ਼ਾਰ ਰੁਪਏ ਤੱਕ ਦਾ ਫਲੈਟ ਡਿਸਕਾਊਂਟ ਵੀ ਦੇ ਰਹੀ ਹੈ। ਇਸ ਡਿਸਕਾਊਂਟ ਲਈ ਤੁਹਾਨੂੰ ICICI ਬੈਂਕ ਦੇ ਕਾਰਡ ਤੋ ਭੁਗਤਾਨ ਕਰਨਾ ਹੋਵੇਗਾ। ਇਸ ਸਮਾਰਟਫੋਨ ਨੂੰ ਤੁਸੀਂ EMI ਰਾਹੀ ਵੀ ਖਰੀਦ ਸਕਦੇ ਹੋ।
Samsung Galaxy S23 FE ਸਮਾਰਟਫੋਨ ਦੇ ਫੀਚਰਸ:Samsung Galaxy S23 FE ਸਮਾਰਟਫੋਨ 'ਚ 6.4 ਇੰਚ ਦੀ ਫੁੱਲ HD+AMOLED ਡਿਸਪਲੇ ਮਿਲਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਇਹ ਡਿਸਪਲੇ ਗੋਰਿਲਾ ਗਲਾਸ 5 ਪ੍ਰੋਟੈਕਸ਼ਨ ਨਾਲ ਲੈਂਸ ਹੈ। ਇਸ ਸਮਾਰਟਫੋਨ 'ਚ 8GB ਰੈਮ ਅਤੇ 256GB ਤੱਕ ਦੀ ਸਟੋਰੇਜ ਮਿਲਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਕੰਪਨੀ ਨੇ ਇਸ ਫੋਨ 'ਚ Exynos 2200 ਚਿਪਸੈੱਟ ਦਿੱਤਾ ਹੈ।