ਸਿਓਲ: ਦੱਖਣੀ ਕੋਰੀਆ ਦੀ ਤਕਨੀਕੀ ਦਿੱਗਜ਼ ਕੰਪਨੀ ਐਲਜੀ ਨੇ ਕਿਹਾ ਹੈ ਕਿ ਇਸ ਆਰਟੀਫੀਸ਼ੀਅਲ ਹਿਊਮਨ ਦਾ ਨਾਂਅ 'ਰਿਐਹ ਕੀਮ' ਹੈ, ਜਿਸ ਦੁਆਰਾ ਸੋਮਵਾਰ ਨੂੰ ਡਿਜ਼ੀਟਲ ਆਯੋਜਿਤ ਹੋ ਰਹੇ ਪ੍ਰੋਗਰਾਮ ਸੀਈਐਸ ਦੌਰਾਨ ਕੰਪਨੀ ਦੇ ਪ੍ਰੈਸ-ਇਵੈਂਟ ਦੌਰਾਨ ਤਿੰਨ ਮਿੰਟ ਦੀ ਇੱਕ ਪੇਸ਼ਕਾਰੀ ਕੀਤੀ ਜਾਵੇਗੀ।
ਐਲਜੀ ਨੇ ਇਸ ਵਰਚੂਅਲ ਇਨਸਾਨ ਨੂੰ ਇੱਕ ਸਾਲਾਂ ਮਹਿਲਾ ਮਿਊਜੀਸ਼ੀਅਨ ਦੇ ਤੌਰ ’ਤੇ ਡਿਜ਼ਾਇਨ ਕੀਤਾ ਗਿਆ ਹੈ। ਯੋਨਹਾਪ ਸਮਾਚਾਰ ਏਜੰਸੀ ਮੁਤਾਬਕ, ਇੰਸਟਾਗ੍ਰਾਮ ’ਤੇ ਇਸ ਦੇ ਹੁਣ ਤੋਂ ਹੀ 5,000 ਤੋਂ ਜ਼ਿਆਦਾ ਫਾਲੋਅਰਜ਼ ਹੋ ਗਏ ਹਨ।