ਹੈਦਰਾਬਾਦ: JioCinema ਨੇ ਆਖਰਕਾਰ ਆਪਣੀ ਸਾਲਾਨਾ ਸਬਸਕ੍ਰਿਪਸ਼ਨ ਯੋਜਨਾ ਲਾਂਚ ਕਰ ਦਿੱਤੀ ਹੈ। JioCinema ਦੇ ਸਾਲਾਨਾ ਸਬਸਕ੍ਰਿਪਸ਼ਨ ਪਲਾਨ ਦੀ ਕੀਮਤ 999 ਰੁਪਏ ਹੈ। ਇਸ OTT ਪਲੇਟਫਾਰਮ ਦਾ ਹੁਣ ਦੇਸ਼ ਵਿੱਚ Amazon Prime Video ਅਤੇ Disney Plus Hotstar ਨਾਲ ਮੁਕਾਬਲਾ ਹੋਵੇਗਾ। ਜੀਓ ਨੇ ਹਾਲ ਹੀ ਵਿੱਚ HBO ਅਤੇ Warner Bros ਵਰਗੇ ਗਲੋਬਲ ਸਟੂਡੀਓਜ਼ ਨਾਲ ਸਾਂਝੇਦਾਰੀ ਕੀਤੀ ਹੈ। ਹੁਣ ਯੂਜ਼ਰਸ JioCinema 'ਤੇ Game of Thrones, The Last of Us ਵਰਗੇ ਸ਼ੋਅ ਦੇਖ ਸਕਦੇ ਹਨ। ਇਸਦੇ ਨਾਲ ਹੀ ਪਲੇਟਫਾਰਮ ਨੇ ਆਉਣ ਵਾਲੇ ਮਹੀਨਿਆਂ ਵਿੱਚ ਆਪਣੀ ਪ੍ਰੀਮੀਅਮ ਲਾਇਬ੍ਰੇਰੀ ਵਿੱਚ ਹੋਰ ਦਿਲਚਸਪ ਕੰਟੇਟ ਸ਼ਾਮਲ ਕਰਨ ਦਾ ਵਾਅਦਾ ਵੀ ਕੀਤਾ ਹੈ। JioCinema ਐਪ Android ਅਤੇ iOS ਦੋਵਾਂ ਡਿਵਾਈਸਾਂ 'ਤੇ ਡਾਊਨਲੋਡ ਕਰਨ ਲਈ ਉਪਲਬਧ ਹੈ
ਇਨ੍ਹਾਂ ਲੋਕਾਂ ਨੂੰ JioCinema 'ਤੇ ਮਿਲੇਗੀ ਵਾਧੂ ਛੋਟ:JioCinema ਪ੍ਰੀਮੀਅਮ ਐਪ ਜਾਂ ਵੈੱਬ ਬ੍ਰਾਊਜ਼ਰ ਰਾਹੀਂ ਸਬਸਕ੍ਰਾਈਬ ਕੀਤਾ ਜਾ ਸਕਦਾ ਹੈ। ਇਨ੍ਹਾਂ ਦੋਵਾਂ ਲਈ ਯੂਜ਼ਰਸ ਨੂੰ ਇੱਕ ਸਾਲ ਦੇ OTT ਪਲਾਨ ਲਈ 999 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਜਿਨ੍ਹਾਂ ਯੂਜ਼ਰਸ ਕੋਲ ਵਰਤਮਾਨ ਵਿੱਚ Voot ਸਿਲੈਕਟ ਪਲਾਨ ਹਨ, ਉਨ੍ਹਾਂ ਨੂੰ JioCinema ਸਬਸਕ੍ਰਿਪਸ਼ਨ 'ਤੇ ਵਾਧੂ ਛੋਟ ਮਿਲੇਗੀ। ਦੱਸ ਦੇਈਏ ਕਿ ਵੂਟ ਸਿਲੈਕਟ ਵੀ ਰਿਲਾਇੰਸ ਦਾ ਹਿੱਸਾ ਹੈ। ਹਾਲਾਂਕਿ ਫਿਲਹਾਲ ਕੰਪਨੀ ਨੇ ਇਸ ਬਾਰੇ ਪੂਰੀ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।
JioCinema ਸਬਸਕ੍ਰਿਪਸ਼ਨ ਪਲਾਨ ਇਸ ਤਰ੍ਹਾਂ ਮਿਲੇਗਾ:JioCinema ਪ੍ਰੀਮੀਅਮ ਸਬਸਕ੍ਰਿਪਸ਼ਨ ਪਲਾਨ ਖਰੀਦਣ ਲਈ JioCinema ਵੈੱਬਸਾਈਟ 'ਤੇ ਜਾਓ ਅਤੇ ਸਬਸਕ੍ਰਾਈਬ ਬਟਨ 'ਤੇ ਕਲਿੱਕ ਕਰੋ। ਸਬਸਕ੍ਰਿਪਸ਼ਨ ਪਲਾਨ ਦੀ ਕੀਮਤ 999 ਰੁਪਏ ਪ੍ਰਤੀ ਸਾਲ ਹੈ। ਤੁਸੀਂ JioCinema ਨੂੰ ਕਿਸੇ ਵੀ ਡਿਵਾਈਸ 'ਤੇ ਦੇਖ ਸਕਦੇ ਹੋ। ਕੰਪਨੀ ਉੱਚ ਵੀਡੀਓ ਅਤੇ ਆਡੀਓ ਗੁਣਵੱਤਾ ਪ੍ਰਦਾਨ ਕਰਦੀ ਹੈ। ਸਭ ਤੋਂ ਵਧੀਆ ਗੱਲ ਇਹ ਹੈ ਕਿ ਐਪ ਇੱਕੋ ਸਮੇਂ ਚਾਰ ਡਿਵਾਈਸਾਂ 'ਤੇ ਕੰਮ ਕਰ ਸਕਦੀ ਹੈ।
- 6G Technology: ਹੁਣ ਭਾਰਤ 'ਚ 6G ਦੀ ਹੋਵੇਗੀ ਐਂਟਰੀ, PM ਮੋਦੀ ਨੇ ਇਸ ਵੱਡੀ ਕੰਪਨੀ ਨਾਲ ਕੀਤੀ ਗੱਲ
- WhatsApp Latest: ਸਰਕਾਰ ਦੀ ਸਖਤੀ ਤੋਂ ਬਾਅਦ WhatsApp ਨੇ ਚੁੱਕਿਆ ਇਹ ਕਦਮ
- Google Bard Launch: ਇਨ੍ਹਾਂ ਭਾਸ਼ਾਵਾਂ ਵਿੱਚ ਉਪਲਬਧ ਹੋਵੇਗਾ Google Bard, ਭਾਰਤ ਸਮੇਤ 180 ਤੋਂ ਵੱਧ ਦੇਸ਼ਾਂ ਵਿੱਚ Bard AI ਲਾਂਚ
ਕੰਪਨੀ ਦਾ ਦਾਅਵਾ: JioCinema ਪ੍ਰੀਮੀਅਮ ਸਬਸਕ੍ਰਿਪਸ਼ਨ ਪਲਾਨ 12 ਮਹੀਨਿਆਂ ਲਈ ਵੈਧ ਹੈ। ਕੰਪਨੀ ਦਾ ਦਾਅਵਾ ਹੈ ਕਿ ਯੂਜ਼ਰਸ ਨੂੰ ਉੱਚ-ਗੁਣਵੱਤਾ ਵਾਲੀ ਵੀਡੀਓ ਅਤੇ ਆਡੀਓ ਵਰਗੀਆਂ ਸਹੂਲਤਾਂ ਮਿਲਣਗੀਆਂ। ਮੌਜੂਦਾ ਰੁਝਾਨ ਦੇ ਅਨੁਸਾਰ, ਪਲੇਟਫਾਰਮ 'ਤੇ ਚੋਣਵੇਂ ਸ਼ੋਅ 4K ਕੰਟੇਟ ਸਟ੍ਰੀਮਿੰਗ ਲਈ ਉਪਲਬਧ ਹਨ। ਇਹ ਕੰਟੇਟ Dolby Atmos ਅਤੇ Dolby Vision ਵਰਗੀਆਂ ਤਕਨੀਕਾਂ ਦੇ ਸਹਿਯੋਗ ਨਾਲ ਉਪਲਬਧ ਕਰਵਾਏ ਜਾਣਗੇ। JioCinema ਸੇਵਾ ਨੂੰ ਸਮਾਰਟਫੋਨ, ਟੈਬਲੇਟ, ਲੈਪਟਾਪ ਅਤੇ ਸਮਾਰਟ ਟੀਵੀ ਤੋਂ ਐਕਸੈਸ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਯੂਜ਼ਰਸ ਇੱਕੋ ਸਮੇਂ ਚਾਰ ਡਿਵਾਈਸਾਂ 'ਤੇ ਇੱਕ ਅਕਾਊਟ ਦੀ ਵਰਤੋਂ ਕਰ ਸਕਦੇ ਹਨ।
ਜੀਓ ਸਿਨੇਮਾ 'ਤੇ ਪ੍ਰੀਮੀਅਮ ਸਬਸਕ੍ਰਿਪਸ਼ਨ ਤੋਂ ਬਿਨਾਂ ਐਕਸੈਸ: ਫਿਲਹਾਲ IPL 2023, ਫਿਲਮਾਂ ਅਤੇ ਵੈਬਸੀਰੀਜ਼ ਨੂੰ ਜੀਓ ਸਿਨੇਮਾ 'ਤੇ ਪ੍ਰੀਮੀਅਮ ਸਬਸਕ੍ਰਿਪਸ਼ਨ ਤੋਂ ਬਿਨਾਂ ਐਕਸੈਸ ਕੀਤਾ ਜਾ ਸਕਦਾ ਹੈ। ਹਾਲਾਂਕਿ, HBO ਅਤੇ Warner Bros ਵਰਗੇ ਕੰਟੇਟ ਸਿਰਫ਼ ਪ੍ਰੀਮੀਅਮ ਗਾਹਕਾਂ ਲਈ ਉਪਲਬਧ ਹਨ। ਪ੍ਰਾਈਮ ਵੀਡੀਓ ਅਤੇ ਹੌਟਸਟਾਰ ਦੀ ਤਰ੍ਹਾਂ ਕੰਪਨੀ ਆਉਣ ਵਾਲੇ ਦਿਨਾਂ ਵਿੱਚ ਹੋਰ ਕਿਫਾਇਤੀ ਸਬਸਕ੍ਰਿਪਸ਼ਨ ਪਲਾਨ ਲਾਂਚ ਕਰ ਸਕਦੀ ਹੈ।