ਬੈਂਗਲੁਰੂ: ਭਾਰਤ ਦੇ ਪਹਿਲੇ ਸੂਰਜੀ ਮਿਸ਼ਨ, ਆਦਿਤਿਆ-ਐਲ1 ਪੁਲਾੜ ਯਾਨ ('Aditya L1' ISRO) ਨੇ ਆਪਣਾ ਦੂਜਾ ਅਭਿਆਸ ਜੋ ਕਿ ਧਰਤੀ ਵੱਲ ਨੂੰ ਪਹੁੰਚਣ ਦਾ ਸੀ ਸਫਲਤਾਪੂਰਵਕ ਪੂਰਾ ਕਰ ਲਿਆ ਹੈ। ਭਾਰਤੀ ਪੁਲਾੜ ਖੋਜ ਸੰਗਠਨ (Indian Space Research Organization) (ਇਸਰੋ) ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸਰੋ ਨੇ ਆਪਣੀ ਅਧਿਕਾਰਿਤ ਇੱਕ ਪੋਸਟ ਵਿਚ ਕਿਹਾ ਕਿ ਮਾਰੀਸ਼ਸ, ਬੈਂਗਲੁਰੂ ਅਤੇ ਪੋਰਟ ਬਲੇਅਰ ਵਿੱਚ ਇਸਰੋ ਦੇ ਜ਼ਮੀਨੀ ਸਟੇਸ਼ਨਾਂ ਨੇ ਇਸ ਕਾਰਵਾਈ ਦੌਰਾਨ ਸੈਟੇਲਾਈਟ ਨੂੰ ਟਰੈਕ ਕੀਤਾ। ਪ੍ਰਾਪਤ ਕੀਤੀ ਨਵੀਂ ਔਰਬਿਟ 282 km x 40225 km ਹੈ।
ਸੂਰਜ ਦਾ ਵਿਸਤ੍ਰਿਤ ਅਧਿਐਨ:ਇਸਰੋ ਨੇ ਕਿਹਾ ਕਿ ਅਗਲਾ ਪ੍ਰੀਖਣ (EBN#3) 10 ਸਤੰਬਰ ਨੂੰ ਲਗਭਗ 02:30 ਵਜੇ ਭਾਰਤੀ ਸਮੇਂ ਮੁਤਾਬਿਕ ਤੈਅ ਕੀਤਾ ਗਿਆ ਹੈ। ਚੰਨ ਦੇ ਦੱਖਣੀ ਧਰੁਵ ਨੇੜੇ ਚੰਦਰਯਾਨ-3 ਦੀ ਸਫਲ ਲੈਂਡਿੰਗ ਤੋਂ ਬਾਅਦ, ਇਸਰੋ ਨੇ ਸ਼ਨੀਵਾਰ ਨੂੰ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਦੇਸ਼ ਦਾ ਪਹਿਲਾ ਸੂਰਜੀ ਮਿਸ਼ਨ, ਆਦਿਤਿਆ-ਐਲ1 ਲਾਂਚ ਕੀਤਾ। ਇਸ ਨੇ ਸੂਰਜ ਦੇ ਵਿਸਤ੍ਰਿਤ ਅਧਿਐਨ ਕਰਨ ਲਈ ਸੱਤ ਵੱਖ-ਵੱਖ ਪੇਲੋਡ ਲਏ, ਜਿਨ੍ਹਾਂ ਵਿੱਚੋਂ ਚਾਰ ਸੂਰਜ ਤੋਂ ਪ੍ਰਕਾਸ਼ ਨੂੰ ਵੇਖਣਗੇ ਅਤੇ ਬਾਕੀ ਤਿੰਨ ਪਲਾਜ਼ਮਾ ਅਤੇ ਚੁੰਬਕੀ ਖੇਤਰ ਦੇ ਅੰਦਰੂਨੀ ਮਾਪਦੰਡਾਂ ਨੂੰ ਮਾਪਣਗੇ।