ਹੈਦਰਾਬਾਦ:iQOO ਵੱਲੋ ਆਪਣੀ ਨਵੀਂ ਸੀਰੀਜ਼ iQOO 12 ਨੂੰ ਚੀਨ 'ਚ ਕੱਲ ਲਾਂਚ ਕਰ ਦਿੱਤਾ ਗਿਆ ਬੈ। ਇਸ ਸੀਰੀਜ਼ 'ਚ ਦੋ ਨਵੇਂ ਸਮਾਰਟਫੋਨ ਲਾਂਚ ਕੀਤੇ ਗਏ ਹਨ। ਇਨ੍ਹਾਂ ਸਮਾਰਟਫੋਨਾਂ 'ਚ iQOO 12 ਅਤੇ iQOO 12 Pro ਸ਼ਾਮਲ ਹਨ ਅਤੇ ਇਸ ਲਈ ਪ੍ਰੀ-ਆਰਡਰ ਵੀ ਸ਼ੁਰੂ ਹੋ ਚੁੱਕੇ ਹਨ। ਪ੍ਰੀ-ਆਰਡਰ ਸ਼ੁਰੂ ਹੁੰਦੇ ਹੀ ਇਸ ਸੀਰੀਜ਼ ਨੇ ਪਿਛਲੇ ਸਾਰੇ ਰਿਕਾਰਡਸ ਤੋੜ ਦਿੱਤੇ। iQOO ਨੇ ਦੱਸਿਆਂ ਕਿ ਨਵੇਂ ਸਮਾਰਟਫੋਨ ਲਈ ਪ੍ਰੀ-ਆਰਡਰ ਸ਼ੁਰੂ ਹੋਣ ਤੋਂ ਬਾਅਦ ਕੰਪਨੀ ਨੂੰ ਉਮੀਦ ਤੋਂ ਕਾਫ਼ੀ ਵਧੀਆਂ ਪ੍ਰਤੀਕਿਰੀਆਂ ਮਿਲੀ ਹੈ। ਪ੍ਰੀ-ਆਰਡਰ ਸ਼ੁਰੂ ਹੋਣ ਤੋਂ 1 ਘੰਟੇ ਬਾਅਦ ਹੀ ਕਈ ਸਮਾਰਟਫੋਨ ਵਿਕ ਚੁੱਕੇ ਹਨ।
iQOO 12 ਸੀਰੀਜ਼ ਨੂੰ ਮਿਲੀ ਯੂਜ਼ਰਸ ਦੀ ਸ਼ਾਨਦਾਰ ਪ੍ਰਤੀਕਿਰੀਆਂ: iQOO 12 ਸੀਰੀਜ਼ ਨੂੰ ਚੀਨ 'ਚ ਲਾਂਚ ਕੀਤਾ ਗਿਆ ਹੈ। ਇਸ ਸੀਰੀਜ਼ ਨੂੰ Qualcomm ਦੇ ਸਭ ਤੋਂ ਜ਼ਿਆਦਾ ਪਾਵਰਫੁੱਲ ਪ੍ਰੋਸੈਸਰ Snaodragon 8 Gen 3 ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਸਮਾਰਟਫੋਨ ਨੂੰ ਕੰਪਨੀ ਪ੍ਰੀਮੀਅਮ ਪ੍ਰਦਰਸ਼ਨ ਦੇ ਨਾਲ-ਨਾਲ ਸ਼ਾਨਦਾਰ ਕੈਮਰਾ ਸੈਟਅੱਪ ਦੇ ਨਾਲ ਲੈ ਕੇ ਆਈ ਹੈ। ਇਸ ਕਾਰਨ iQOO 12 ਸੀਰੀਜ਼ ਨੂੰ ਗ੍ਰਾਹਕਾਂ ਦੀ ਵਧੀਆਂ ਪ੍ਰਤੀਕਿਰੀਆਂ ਮਿਲ ਰਹੀ ਹੈ।