ਹੈਦਰਾਬਾਦ: ਆਈਫੋਨ 15 ਸੀਰੀਜ਼ ਲਾਂਚ ਹੋਣ 'ਚ ਸਿਰਫ਼ 6 ਦਿਨ ਰਹਿ ਗਏ ਹਨ। 12 ਸਤੰਬਰ ਨੂੰ ਲਾਂਚ ਇਵੈਂਟ ਕੁਪਰਟੀਨੋ ਕੈਲੀਫੋਰਨੀਆ 'ਚ ਆਯੋਜਿਤ ਕੀਤਾ ਜਾਵੇਗਾ। ਐਪਲ ਦਾ ਇਹ 'Wonderlust' ਇਵੈਂਟ ਐਪਲ ਪਾਰਕ 'ਚ ਆਯੋਜਿਤ ਕੀਤਾ ਜਾਵੇਗਾ। ਇਸ ਇਵੈਂਟ ਨੂੰ ਤੁਸੀਂ ਆਨਲਾਈਨ ਦੇਖ ਸਕੋਗੇ। ਇਸ ਇਵੈਂਟ 'ਚ ਕੰਪਨੀ ਆਈਫੋਨ ਤੋਂ ਇਲਾਵਾ ਸਮਾਰਟਵਾਚ ਸੀਰੀਜ਼ ਵੀ ਲਾਂਚ ਕਰੇਗੀ। ਲੀਕਸ ਦੀ ਮੰਨੀਏ, ਤਾਂ ਇਸ ਵਾਰ ਕੰਪਨੀ ਆਈਫੋਨ 15 ਸੀਰੀਜ਼ ਦੇ ਤਹਿਤ 5 ਆਈਫੋਨ ਲਾਂਚ ਕਰ ਸਕਦੀ ਹੈ। ਇਸ ਵਿੱਚ ਨਵਾਂ ਮਾਡਲ ਆਈਫੋਨ 15 ਅਲਟ੍ਰਾ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ।
ਇਸ ਤਰ੍ਹਾਂ ਦੇਖ ਸਕੋਗੇ ਐਪਲ ਦਾ 'Wonderlust' ਇਵੈਂਟ: ਲਾਂਚ ਇਵੈਂਟ ਨੂੰ ਤੁਸੀਂ ਐਪਲ ਦੀ ਅਧਿਕਾਰਿਤ ਵੈੱਬਸਾਈਟ ਰਾਹੀ ਦੇਖ ਸਕੋਗੇ। ਕੰਪਨੀ ਲਾਈਵ ਇਵੈਂਟ ਨੂੰ ਹਾਈ ਕਵਾਲਿਟੀ ਵਿੱਚ ਵੈੱਬਸਾਈਟ 'ਤੇ ਸਟ੍ਰੀਮ ਕਰਦੀ ਹੈ। ਤੁਸੀਂ ਐਪਲ ਦੇ ਅਧਿਕਾਰਿਤ YouTube ਚੈਨਲ ਰਾਹੀ ਲਾਂਚ ਇਵੈਂਟ ਨੂੰ ਦੇਖ ਸਕਦੇ ਹੋ। ਇਹ ਇਵੈਂਟ 12 ਸਤੰਬਰ ਨੂੰ ਰਾਤ 10:30 ਵਜੇ ਸ਼ੁਰੂ ਹੋਵੇਗਾ। ਇਸ ਤੋਂ ਇਲਾਵਾ ਤੁਸੀਂ Apple Tv 'ਤੇ ਵੀ ਇਸ ਇਵੈਂਟ ਨੂੰ ਦੇਖ ਸਕਦੇ ਹੋ।
ਆਈਫੋਨ 15 ਤੋਂ ਇਲਾਵਾ ਲਾਂਚ ਹੋ ਸਕਦੀਆਂ ਇਹ ਚੀਜ਼ਾਂ: ਆਈਫੋਨ 15 ਸੀਰੀਜ਼ ਦੇ ਇਲਾਵਾ ਕੰਪਨੀ ਐਪਲ ਵਾਚ ਸੀਰੀਜ਼ 9 ਅਤੇ ਐਪਲ ਵਾਚ ਅਲਟ੍ਰਾ 2 ਨੂੰ ਵੀ ਲਾਂਚ ਕਰ ਸਕਦੀ ਹੈ। ਨਵੀਂ ਵਾਚ ਸੀਰੀਜ਼ 'ਚ ਕੰਪਨੀ WatchOS 10 ਦੇ ਸਕਦੀ ਹੈ।
IPhone 15 ਸੀਰੀਜ਼ ਦੇ ਫੀਚਰਸ:ਆਈਫੋਨ 15 ਸੀਰੀਜ਼ ਵਿੱਚ ਕੰਪਨੀ ਚਾਰ ਸਮਾਰਟਫੋਨ ਲਿਆ ਸਕਦੀ ਹੈ। ਇਸ ਵਿੱਚ ਆਈਫੋਨ 15, 15 ਪ੍ਰੋ, 15 ਪਲੱਸ ਅਤੇ 15 ਅਲਟ੍ਰਾ ਸ਼ਾਮਲ ਹੋ ਸਕਦੇ ਹਨ। ਲੀਕ ਅਨੁਸਾਰ, ਆਈਫੋਨ 15 ਅਤੇ 15 ਪ੍ਰੋ ਵਿੱਚ 6.1 ਇੰਚ ਦਾ OLED ਡਿਸਪਲੇ ਮਿਲੇਗਾ। ਦੂਜੇ ਪਾਸੇ 15 ਪਲੱਸ ਅਤੇ 15 ਅਲਟ੍ਰਾ ਵਿੱਚ 6.7 ਇੰਚ ਦਾ OLED ਡਿਸਪਲੇ ਮਿਲ ਸਕਦਾ ਹੈ। ਐਪਲ ਆਈਫੋਨ ਸੀਰੀਜ਼ 'ਚ ਇਹ ਫੋਨ A17 ਬਾਇਓਨਿਕ ਚਿੱਪਸੈੱਟ ਦੇ ਨਾਲ ਆ ਸਕਦੇ ਹਨ। ਜੇਕਰ ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਆਈਫੋਨ 15 ਸੀਰੀਜ਼ 'ਚ 48 ਮੈਗਾਪਿਕਸਲ ਦਾ ਕੈਮਰਾ ਸੈਟਅੱਪ ਮਿਲੇਗਾ। ਟਿਪਸਟਰ ਆਈਸ ਯੂਨਿਵਰਸ ਅਨੁਸਾਰ, ਆਈਫੋਨ 15 ਅਲਟ੍ਰਾ ਵਿੱਚ ਤੁਹਾਨੂੰ Sony IMX903 ਸੈਂਸਰ ਮਿਲ ਸਕਦਾ ਹੈ। ਇਸਦੇ ਨਾਲ ਹੀ ਆਈਫੋਨ 15 ਅਲਟ੍ਰਾ 'ਚ ਵੱਡਾ ਡਿਸਪਲੇ ਅਤੇ 10X ਪੈਰੀਸਕੋਪ ਲੈਂਸ ਮਿਲ ਸਕਦਾ ਹੈ। ਫਾਸਟ ਚਾਰਜਿੰਗ ਲਈ ਇਸ 'ਚ USB ਟਾਈਪ ਸੀ ਮਿਲੇਗਾ। ਆਈਫੋਨ 15 ਪ੍ਰੋ ਨੂੰ ਕੰਪਨੀ ਗ੍ਰੇ ਅਤੇ ਬਲੂ ਕਲਰ ਆਪਸ਼ਨ 'ਚ ਲਿਆ ਸਕਦੀ ਹੈ। ਦੂਜੇ ਪਾਸੇ ਆਈਫੋਨ 15 ਅਤੇ 15 ਪਲੱਸ ਲਾਈਟ ਗ੍ਰੀਨ ਕਲਰ 'ਚ ਪੇਸ਼ ਕੀਤੇ ਜਾਣਗੇ।