ਹੈਦਰਾਬਾਦ:ਗੂਗਲ ਪਲੇ ਪ੍ਰੋਟੈਕਟ ਨੇ ਸੈਮਸੰਗ ਯੂਜ਼ਰਸ ਨੂੰ ਚਿਤਾਵਨੀ ਦਿੱਤੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਗੂਗਲ ਪਲੇ ਪ੍ਰੋਟੈਕਟ ਇੱਕ Security ਫੀਚਰ ਹੈ, ਜੋ ਐਂਡਰਾਈਡ ਸਮਾਰਟਫੋਨਾਂ 'ਚ ਕੰਪਨੀ ਨੇ ਦਿੱਤਾ ਹੈ।ਇਸ ਫੀਚਰ ਦੀ ਮਦਦ ਨਾਲ ਗੂਗਲ ਪਲੇ ਸਟੋਰ 'ਤੇ ਖਤਰਨਾਕ ਐਪਸ ਦੀ ਜਾਂਚ ਕੀਤੀ ਜਾਂਦੀ ਹੈ। ਹਾਲ ਹੀ ਵਿੱਚ ਗੂਗਲ ਪਲੇ ਪ੍ਰੋਟੈਕਟ ਨੇ ਸੈਮਸੰਗ ਯੂਜ਼ਰਸ ਨੂੰ 2 ਐਪਸ ਬਾਰੇ ਚਿਤਾਵਨੀ ਦਿੱਤੀ ਹੈ। ਇਨ੍ਹਾਂ ਐਪਸ 'ਚ Messages ਅਤੇ Wallet ਐਪ ਸ਼ਾਮਲ ਹੈ। ਗੂਗਲ ਪਲੇ ਪ੍ਰੋਟੈਕਟ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ Messages ਅਤੇ Wallet ਐਪ ਤੁਹਾਡੇ ਮੋਬਾਈਲ ਫੋਨ ਤੋਂ ਡਾਟਾ ਚੋਰੀ ਕਰ ਰਹੇ ਹਨ। 9to5Google ਦੀ ਇੱਕ ਰਿਪੋਰਟ ਅਨੁਸਾਰ, ਕੁਝ ਦਿਨ ਪਹਿਲਾ ਸੈਮਸੰਗ ਗਲੈਕਸੀ ਸਮਾਰਟਫੋਨ ਦੇ ਕੁਝ ਯੂਜ਼ਰਸ ਨੂੰ ਗੂਗਲ ਦੀ ਸੁਰੱਖਿਆਂ ਸੇਵਾ ਗੂਗਲ ਪਲੇ ਪ੍ਰੋਟੈਕਟ ਤੋਂ ਚਿਤਾਵਨੀ ਮਿਲਣੀ ਸ਼ੁਰੂ ਹੋਈ ਕਿ ਸੈਮਸੰਗ ਮੈਸੇਜ ਅਤੇ Wallet ਐਪ ਖਤਰਨਾਕ ਹਨ ਅਤੇ ਇਹ ਐਪਸ ਪਰਸਨਲ ਡਾਟਾ, ਜਿਵੇਂ ਕਿ ਮੈਸੇਜ, ਫੋਟੋ, ਆਡੀਓ ਰਿਕਾਰਡਿੰਗ ਅਤੇ ਕਾਲ ਹਿਸਟਰੀ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ETV Bharat / science-and-technology
Google ਨੇ ਸੈਮਸੰਗ ਦੀਆਂ ਇਨ੍ਹਾਂ ਦੋ ਐਪਸ ਨੂੰ ਦੱਸਿਆ ਖਤਰਨਾਕ, ਹੁਣ ਸਮੱਸਿਆਂ ਹੋ ਗਈ ਹੈ ਹੱਲ, ਦੁਬਾਰਾ ਚਿਤਾਵਨੀ ਨਜ਼ਰ ਆਉਣ 'ਤੇ ਕਰੋ ਇਹ ਕੰਮ
Google warned Samsung users: ਗੂਗਲ ਪਲੇ ਪ੍ਰੋਟੈਕਟ ਨੇ ਸੈਮਸੰਗ ਦੇ 2 ਮੋਬਾਈਲ ਐਪਸ ਨੂੰ ਖਤਰਨਾਕ ਦੱਸਿਆ ਹੈ ਅਤੇ ਯੂਜ਼ਰਸ ਨੂੰ ਇਨ੍ਹਾਂ ਐਪਸ ਨੂੰ ਇੱਕ ਵਾਰ ਰੀਸੈਟ ਕਰਨ ਲਈ ਕਿਹਾ ਹੈ। ਕਿਹਾ ਜਾ ਰਿਹਾ ਹੈ ਕਿ ਸਰਵਰ ਫੇਲ ਹੋਣ ਕਰਕੇ ਇਨ੍ਹਾਂ ਐਪਸ 'ਚ ਕੁਝ ਪਰੇਸ਼ਾਨੀ ਆ ਰਹੀ ਹੈ।
Published : Oct 25, 2023, 1:01 PM IST
ਗੂਗਲ ਨੇ ਸੈਮਸੰਗ ਦੀਆਂ 2 ਐਪਸ ਦੀ ਸਮੱਸਿਆਂ ਨੂੰ ਕੀਤਾ ਠੀਕ:ਗੂਗਲ ਪਲੇ ਪ੍ਰੋਟੈਕਟ ਨੇ ਸੈਮਸੰਗ ਮੈਸੇਜ ਅਤੇ Wallet ਐਪਸ ਦੀਆਂ ਸਮੱਸਿਆਵਾਂ ਲਈ ਸਰਵਰ ਫੇਲ ਹੋ ਜਾਣ ਨੂੰ ਜ਼ਿੰਮੇਵਾਰ ਮੰਨਿਆ ਹੈ। ਹਾਲਾਂਕਿ, ਹੁਣ ਗੂਗਲ ਨੇ ਇਸ ਸਮੱਸਿਆਂ ਨੂੰ ਠੀਕ ਕਰ ਲਿਆ ਹੈ ਅਤੇ ਸੈਮਸੰਗ ਨੇ ਪੁਸ਼ਟੀ ਕੀਤੀ ਹੈ ਕਿ ਸਮੱਸਿਆਂ ਹੱਲ ਹੋ ਗਈ ਹੈ। ਹੁਣ ਯੂਜ਼ਰਸ ਸੈਮਸੰਗ ਦੀਆਂ ਐਪਸ ਦਾ ਇਸਤੇਮਾਲ ਕਰ ਸਕਦੇ ਹਨ।
ਸੈਮੰਸਗ ਯੂਜ਼ਰਸ ਦੁਬਾਰਾ ਚਿਤਾਵਨੀ ਨਜ਼ਰ ਆਉਣ 'ਤੇ ਕਰਨ ਇਹ ਕੰਮ: ਜੇਕਰ ਗੂਗਲ ਪਲੇ ਪ੍ਰੋਟੈਕਟ ਵੱਲੋ ਇਨ੍ਹਾਂ ਐਪਸ ਨੂੰ ਲੈ ਕੇ ਦੁਬਾਰਾ ਚਿਤਾਵਨੀ ਮਿਲ ਰਹੀ ਹੈ, ਤਾਂ ਇੱਕ ਵਾਰ ਪਲੇ ਸਟੋਰ ਨੂੰ ਰੀਸੈਂਟ ਕਰ ਲਓ। ਇਸਦੇ ਨਾਲ ਹੀ ਐਪ ਦੇ Cache ਨੂੰ ਵੀ ਡਿਲੀਟ ਕਰ ਲਓ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਐਂਡਰਾਈਡ ਸਮਾਰਟਫੋਨ 'ਤੇ ਗੂਗਲ ਪਲੇ ਪ੍ਰੋਟੈਕਟ ਨੂੰ ਕਦੇ ਵੀ ਡਿਸੇਬਲ ਨਾ ਕਰੋ ਕਿਉਕਿ ਇਸ ਰਾਹੀ ਤੁਹਾਨੂੰ ਖਤਰਨਾਕ ਐਪਸ ਬਾਰੇ ਜਾਣਕਾਰੀ ਮਿਲਦੀ ਰਹਿੰਦੀ ਹੈ। ਇਸ ਤੋਂ ਇਲਾਵਾ ਸਮੇਂ-ਸਮੇਂ 'ਤੇ ਖੁਦ ਵੀ ਗੂਗਲ ਪਲੇ ਪ੍ਰੋਟੈਕਟ ਨੂੰ ਐਪਸ ਨੂੰ ਸਕੈਨ ਕਰਨ ਦੇ ਨਿਰਦੇਸ਼ ਦਿੰਦੇ ਰਹੋ, ਤਾਂਕਿ ਤੁਹਾਨੂੰ ਜਾਣਕਾਰੀ ਮਿਲਦੀ ਰਹੇ।