ਹੈਦਰਾਬਾਦ: ਕੋਰੀਅਨ ਕੰਪਨੀ ਸੈਮਸੰਗ ਦਾ ਸਭ ਤੋਂ ਵੱਡਾ ਇਵੈਂਟ Galaxy Unpacked 2024 ਜਲਦ ਹੀ ਸ਼ੁਰੂ ਹੋਣ ਵਾਲਾ ਹੈ। ਇਸ ਇਵੈਂਟ ਦੀ ਲਾਂਚ ਡੇਟ ਬਾਰੇ ਜਾਣਕਾਰੀ ਸਾਹਮਣੇ ਆ ਗਈ ਹੈ। ਟਿਪਸਟਰ evan blass ਨੇ ਇਸ ਇਵੈਂਟ ਦੀ ਲਾਂਚ ਡੇਟ ਬਾਰੇ ਜਾਣਕਾਰੀ ਸ਼ੇਅਰ ਕੀਤੀ ਹੈ। ਸ਼ੇਅਰ ਕੀਤੀ ਗਈ ਜਾਣਕਾਰੀ ਅਨੁਸਾਰ, Galaxy Unpacked 2024 ਇਵੈਂਟ 18 ਜਨਵਰੀ ਨੂੰ ਆਯੋਜਿਤ ਕੀਤਾ ਜਾਵੇਗਾ ਅਤੇ ਭਾਰਤੀ ਸਮੇਂ ਅਨੁਸਾਰ, ਇਸ ਇਵੈਂਟ ਦਾ ਸਮੇਂ ਦੁਪਹਿਰ 1 ਵਜੇ ਦਾ ਹੋਵੇਗਾ। ਇਸ ਇਵੈਂਟ 'ਚ ਸੈਮਸੰਗ ਆਪਣੀ ਆਉਣ ਵਾਲੀ ਸੀਰੀਜ਼ Galaxy S24 ਨੂੰ ਲਾਂਚ ਕਰ ਸਕਦੀ ਹੈ।
Samsung Galaxy S24 ਸੀਰੀਜ਼ ਹੋ ਸਕਦੀ ਲਾਂਚ:ਹਰ ਸਾਲ Unpacked ਇਵੈਂਟ 'ਚ ਕੰਪਨੀ Galaxy S ਸੀਰੀਜ਼ ਨੂੰ ਲਾਂਚ ਕਰਦੀ ਆਈ ਹੈ। ਹੁਣ ਇੱਕ ਵਾਰ ਫਿਰ ਸ਼ੇਅਰ ਕੀਤੀ ਗਈ ਕਲਿੱਪ 'ਚ Galaxy AI ਨੂੰ ਦੇਖਿਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ, Galaxy S24 ਅਲਟ੍ਰਾ 'ਚ ਸੈਮਸੰਗ ਦੀ ਇੰਨ-ਹਾਊਸ AI ਚਿਪ ਮਿਲ ਸਕਦੀ ਹੈ। ਆਉਣ ਵਾਲੇ ਗਲੈਕਸੀ S24 ਸੀਰੀਜ਼ ਨੂੰ ਲੈ ਕੇ ਕਈ ਲੀਕਸ ਸਾਹਮਣੇ ਆ ਚੁੱਕੇ ਹਨ। ਕਿਹਾ ਜਾ ਰਿਹਾ ਹੈ ਕਿ ਇਸ ਫੋਨ ਨੂੰ ਪੀਲੇ, ਵਾਇਲੇਟ, ਗ੍ਰੇ ਅਤੇ ਬਲੈਕ ਕਲਰ ਆਪਸ਼ਨ 'ਚ ਪੇਸ਼ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਸੀ ਕਿ ਫੋਨ 'ਚ ਟ੍ਰਿਪਲ ਕੈਮਰਾ ਸੈੱਟਅਪ ਹੋਵੇਗਾ ਅਤੇ ਬੈਕ ਸਾਈਡ 'ਤੇ ਸੈਮਸੰਗ ਦਾ ਲੋਗੋ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਕੰਪਨੀ ਨੇ ਅਜੇ ਤੱਕ ਇਸ ਸੀਰੀਜ਼ ਬਾਰੇ ਕੁਝ ਨਹੀਂ ਦੱਸਿਆ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਸੈਮਸੰਗ ਨੇ ਦੋ ਅਨਪੈਕਡ ਈਵੈਂਟਾਂ ਦੀ ਮੇਜ਼ਬਾਨੀ ਕੀਤੀ ਸੀ, ਜਿੱਥੇ ਇਸਨੇ ਆਪਣੇ ਫਲੈਗਸ਼ਿਪ ਸਮਾਰਟਫੋਨ ਪੇਸ਼ ਕੀਤੇ ਸੀ। ਇਨ੍ਹਾਂ ਸਮਾਰਟਫੋਨਾਂ 'ਚ Galaxy Z Fold 5, Galaxy Z Flip 5 ਅਤੇ Galaxy S 23 ਸੀਰੀਜ਼ ਸ਼ਾਮਲ ਹੈ।