ਹੈਦਰਾਬਾਦ:ਵਟਸਐਪ ਨੇ ਜੂਨ 'ਚ ਚੈਨਲ ਫੀਚਰ ਲਾਂਚ ਕੀਤਾ ਸੀ। ਹੁਣ ਕੰਪਨੀ ਇੱਕ ਹੋਰ ਨਵੇਂ ਫੀਚਰ 'ਤੇ ਕੰਮ ਕਰ ਰਹੀ ਹੈ ਇਸ ਫੀਚਰ ਦੇ ਆਉਣ ਨਾਲ ਯੂਜ਼ਰਸ ਦਾ ਅਨੁਭਵ ਹੋਰ ਬਿਹਤਰ ਹੋਵੇਗਾ। Wabetainfo ਦੀ ਰਿਪੋਰਟ ਅਨੁਸਾਰ, ਵਟਸਐਪ Forward Message ਫੀਚਰ ਨੂੰ ਚੈਨਲ 'ਚ ਜੋੜ ਰਿਹਾ ਹੈ। ਇਹ ਸੁਵਿਧਾ ਕ੍ਰਿਏਟਰਸ ਨੂੰ Forward ਮੈਸੇਜ 'ਚ ਇੱਕ ਚੈਨਲ ਲਿੰਕ ਸ਼ਾਮਿਲ ਕਰਕੇ ਆਪਣੇ ਦਰਸ਼ਕਾਂ ਦਾ ਵਿਸਤਾਰ ਕਰਨ ਦੇ ਯੋਗ ਬਣਾਏਗਾ। ਇਹ ਫੀਚਰ ਉਨ੍ਹਾਂ ਯੂਜ਼ਰਸ ਲਈ ਉਪਲਬਧ ਹੈ, ਜਿਨ੍ਹਾਂ ਨੇ ਐਂਡਰਾਈਡ ਅਤੇ ਆਈਫੋਨ ਦੋਨਾਂ ਲਈ ਵਟਸਐਪ ਦੇ ਨਵੇਂ ਅਪਡੇਟ ਇੰਸਟਾਲ ਕੀਤੇ ਹਨ।
ਵਟਸਐਪ ਦਾ Forward Message ਫੀਚਰ: ਵਟਸਐਪ ਦਾ ਚੈਨਲ ਫੀਚਰ ਭਾਰਤ ਨੂੰ ਛੱਡ ਕੇ ਕੁਝ ਹੀ ਦੇਸ਼ਾ 'ਚ ਉਪਲਬਧ ਹੈ। ਕਿਹਾ ਜਾ ਰਿਹਾ ਹੈ ਕਿ ਕੰਪਨੀ ਇਸ ਫੀਚਰ ਦੇ ਹੋਰਨਾਂ ਦੇਸ਼ਾਂ 'ਚ ਰਿਲੀਜ਼ ਹੋਣ ਤੋਂ ਪਹਿਲਾ ਚੈਨਲ ਸੈਕਸ਼ਨ 'ਚ ਸੁਧਾਰ ਕਰ ਰਹੀ ਹੈ। ਰਿਪੋਰਟ ਅਨੁਸਾਰ, ਇਹ ਫੀਚਰ ਫਿਲਹਾਲ ਸੀਮਿਤ ਗਿਣਤੀ ਵਿੱਚ ਯੂਜ਼ਰਸ ਲਈ ਉਪਲਬਧ ਹੈ।