ਹੈਦਰਾਬਾਦ: Fire-Boltt ਤੇਜ਼ੀ ਨਾਲ ਆਪਣਾ ਕਾਰੋਬਾਰ ਵਧਾ ਰਿਹਾ ਹੈ। ਹਾਲ ਹੀ 'ਚ ਕੰਪਨੀ ਨੇ Fire-Boltt Diamond ਨੂੰ ਲਾਂਚ ਕੀਤਾ ਸੀ ਅਤੇ ਹੁਣ ਕੰਪਨੀ ਨੇ ਆਪਣੀਆਂ ਦੋ ਨਵੀਆਂ ਸਮਾਰਟਵਾਚਾਂ Fire-Boltt Xelor ਅਤੇ Jewel ਨੂੰ ਲਾਂਚ ਕਰ ਦਿੱਤਾ ਹੈ। ਦੋਨੋਂ ਹੀ ਸਮਾਰਟਵਾਚਾਂ ਦੀ ਕੀਮਤ ਬਜਟ 'ਚ ਹੈ।
Fire-Boltt Xelor ਅਤੇ Jewel ਸਮਾਰਟਵਾਚ ਦੇ ਫੀਚਰਸ:Xelor ਸਮਾਰਟਵਾਚ 'ਚ 1.78 ਇੰਚ ਦੀ AMOLED ਡਿਸਪਲੇ ਦਿੱਤੀ ਗਈ ਜਦਕਿ Jewel 'ਚ 1.85 ਇੰਚ ਦੀ ਵੱਡੀ HD IPS ਡਿਸਪਲੇ ਦਿੱਤੀ ਗਈ ਹੈ। ਦੋਨੋ ਹੀ ਮਾਡਲ ਬਲੂਟੁੱਥ ਕਾਲਿੰਗ ਸਪੋਰਟ ਦੇ ਨਾਲ ਆਉਦੇ ਹਨ। ਕਾਲਿੰਗ ਲਈ ਇਸ 'ਚ ਇਨ-ਬਿਲਟ ਮਾਈਕ੍ਰੋਫੋਨ ਅਤੇ ਸਪੀਕਰ ਮਿਲਦਾ ਹੈ। ਇਸਦੇ ਨਾਲ ਹੀ ਦੋਨੋ ਸਮਾਰਟਵਾਚਾਂ 'ਚ ਵਾਈਸ Assistant ਦਾ ਸਪੋਰਟ ਵੀ ਮਿਲਦਾ ਹੈ। ਇਨ੍ਹਾਂ ਸਮਾਰਟਵਾਚਾਂ 'ਚ ਕਈ ਸਾਰੇ ਹੈਲਥ ਨਾਲ ਜੁੜੇ ਫੀਚਰਸ ਵੀ ਦਿੱਤੇ ਗਏ ਹਨ। ਇਸ 'ਚ ਰੇਟ ਮਾਨੀਟਰਿੰਗ, SpO2 ਟ੍ਰੈਕਿੰਗ, ਸਲੀਪ ਮਾਨੀਟਰਿੰਗ ਅਤੇ ਔਰਤਾਂ ਦੇ ਪੀਰੀਅਡ ਟ੍ਰੈਕਰ ਸ਼ਾਮਲ ਹਨ। ਇਹ ਸਮਾਰਟਵਾਚ 120+ਸਪੋਰਟਸ ਮੋਡ, ਸਮਾਰਟ ਨੋਟੀਫਿਕੇਸ਼ਨ ਸਪੋਰਟ ਦੇ ਨਾਲ ਆਉਦੀ ਹੈ।