ਹੈਦਰਾਬਾਦ:ਐਮਾਜ਼ਾਨ 'ਤੇ Great Indian Festival ਸੇਲ ਚੱਲ ਰਹੀ ਹੈ। ਇਹ ਸੇਲ ਆਪਣੇ ਆਖਰੀ ਦਿਨਾਂ 'ਚ ਹੈ। ਸੇਲ ਖਤਮ ਤੋਂ ਪਹਿਲਾ ਤੁਸੀਂ ਕਈ ਸਮਾਰਟਫੋਨਾਂ ਨੂੰ ਸਸਤੇ 'ਚ ਖਰੀਦ ਸਕਦੇ ਹੋ। ਇਸ ਸੇਲ 'ਚ OnePlus, Samsung, Realme Narzo, Xiaomi, Apple, iQOO ਅਤੇ Motorola ਵਰਗੇ ਬ੍ਰਾਂਡਸ ਦੇ ਫੋਨਾਂ ਨੂੰ ਤੁਸੀਂ ਡਿਸਕਾਊਂਟ ਦੇ ਨਾਲ ਖਰੀਦ ਸਕਦੇ ਹੋ।
Great Indian Festival ਸੇਲ 'ਚ ਇਨ੍ਹਾਂ ਸਮਾਰਟਫੋਨਾਂ 'ਤੇ ਮਿਲ ਰਿਹਾ ਡਿਸਕਾਊਂਟ:
iPhone 13: ਐਮਾਜ਼ਾਨ ਸੇਲ 'ਚ ਤੁਸੀਂ ਆਈਫੋਨ 13 ਨੂੰ ਘਟ ਕੀਮਤ 'ਚ ਖਰੀਦ ਸਕਦੇ ਹੋ। ਸੇਲ ਦੌਰਾਨ ਤੁਸੀਂ ਇਸ ਸਮਾਰਟਫੋਨ ਨੂੰ 48,749 ਰੁਪਏ 'ਚ ਖਰੀਦ ਸਕਦੇ ਹੋ। ਆਈਫੋਨ 13 'ਚ 6.1 ਇੰਚ ਦੀ ਸੂਪਰ ਰੇਟਿਨਾ ਡਿਸਪਲੇ ਮਿਲਦੀ ਹੈ। ਜੇਕਰ ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ 'ਚ 12MP ਦੋਹਰਾ ਕੈਮਰਾ ਅਤੇ 12MP ਸੈਲਫ਼ੀ ਕੈਮਰਾ ਮਿਲਦਾ ਹੈ।
Redmi 12 5G:Redmi 12 5G ਸਮਾਰਟਫੋਨ ਦੀ ਅਸਲੀ ਕੀਮਤ 19,999 ਰੁਪਏ ਹੈ, ਪਰ ਸੇਲ ਦੌਰਾਨ ਤੁਸੀਂ ਇਸ ਫੋਨ ਨੂੰ 10,999 ਰੁਪਏ 'ਚ ਖਰੀਦ ਸਕਦੇ ਹੋ। ਐਮਾਜ਼ਾਨ ਦੀ ਸੇਲ 'ਚ ਤੁਸੀਂ ਇਸ ਫੋਨ ਨੂੰ ਘਟ ਕੀਮਤ 'ਚ ਖਰੀਦ ਸਕਦੇ ਹੋ।
Realme Narzo 60x5G: ਐਮਾਜ਼ਾਨ ਦੀ ਸੇਲ 'ਚ ਤੁਸੀਂ Realme Narzo 60x5G ਸਮਾਰਟਫੋਨ ਨੂੰ 10,999 ਰੁਪਏ 'ਚ ਖਰੀਦ ਸਕਦੇ ਹੋ। ਇਸ ਸਮਾਰਟਫੋਨ 'ਚ 50MP ਦਾ ਕੈਮਰਾ ਦਿੱਤਾ ਗਿਆ ਹੈ ਅਤੇ ਫਾਸਟ ਚਾਰਜਿੰਗ ਦਾ ਆਫ਼ਰ ਮਿਲਦਾ ਹੈ।
Redmi 12C: ਐਮਾਜ਼ਾਨ ਦੀ ਗ੍ਰੇਟ ਇੰਡੀਅਨ ਫੇਸਟਿਵਲ ਸੇਲ 'ਚ ਤੁਸੀਂ Redmi 12C ਸਮਾਰਟਫੋਨ ਨੂੰ 6,799 ਰੁਪਏ 'ਚ ਖਰੀਦ ਸਕਦੇ ਹੋ। ਇਸ ਸਮਾਰਟਫੋਨ 'ਚ ਮੀਡੀਆਟੇਕ Helio G85 ਪ੍ਰੋਸੈਸਰ ਮਿਲ ਰਿਹਾ ਹੈ। ਇਹ ਫੋਨ ਵੱਡੇ ਡਿਸਪਲੇ ਅਤੇ ਸ਼ਾਨਦਾਰ ਬੈਟਰੀ ਦੇ ਨਾਲ ਪੇਸ਼ ਕੀਤਾ ਗਿਆ ਹੈ।
Realme Narzo N53:ਸੇਲ ਦੌਰਾਨ ਤੁਸੀਂ ਇਸ ਫੋਨ ਨੂੰ 7,999 ਰੁਪਏ 'ਚ ਖਰੀਦ ਸਕਦੇ ਹੋ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲਦੀ ਹੈ, ਜੋ ਕਿ 33 ਵਾਟ ਦੇ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
OnePlus 11R 5G: ਐਮਾਜ਼ਾਨ ਸੇਲ 'ਚ ਤੁਸੀਂ ਇਸ ਫੋਨ ਨੂੰ 37,749 ਰੁਪਏ 'ਚ ਖਰੀਦ ਸਕਦੇ ਹੋ। ਇਸ ਸਮਾਰਟਫੋਨ 'ਚ Qualcomm ਸਨੈਪਡ੍ਰੈਗਨ 8+ਜੇਨ 1 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਫੋਨ 'ਚ 120Hz ਦੀ ਡਿਸਪਲੇ ਮਿਲਦੀ ਹੈ ਅਤੇ 50MP ਦਾ ਪ੍ਰਾਈਮਰੀ ਕੈਮਰਾ ਦਿੱਤਾ ਗਿਆ ਹੈ।
OnePlus Nord CE 3 Lite 5G: ਸੇਲ ਦੌਰਾਨ ਤੁਸੀਂ ਇਸ ਫੋਨ ਨੂੰ 18,499 ਰੁਪਏ 'ਚ ਖਰੀਦ ਸਕਦੇ ਹੋ। ਇਸ ਸਮਾਰਟਫੋਨ 'ਚ 108MP ਦਾ ਕੈਮਰਾ ਦਿੱਤਾ ਗਿਆ ਹੈ ਅਤੇ ਫਰੰਟ 'ਚ 16MP ਦਾ ਕੈਮਰਾ ਮਿਲਦਾ ਹੈ। OnePlus Nord CE 3 Lite 5G ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲਦੀ ਹੈ।
Samsung Galaxy M34 5G: Samsung Galaxy M34 5G ਸਮਾਰਟਫੋਨ ਨੂੰ ਤੁਸੀਂ ਐਮਾਜ਼ਾਨ ਸੇਲ ਦੌਰਾਨ ਘਟ ਕੀਮਤ 'ਚ ਖਰੀਦ ਸਕਦੇ ਹੋ। ਇਸ ਸੇਲ 'ਚ ਇਹ ਫੋਨ 14,999 ਰੁਪਏ 'ਚ ਮਿਲ ਰਿਹਾ ਹੈ। Samsung Galaxy M34 5G ਸਮਾਰਟਫੋਨ 'ਚ 13MP ਦਾ ਫਰੰਟ ਕੈਮਰਾ ਅਤੇ 50MP ਦਾ ਪ੍ਰਾਈਮਰੀ ਕੈਮਰਾ ਮਿਲਦਾ ਹੈ