ਪੰਜਾਬ

punjab

Apple Scary Fast event: ਐਪਲ ਨੇ ਆਪਣੇ ਇਵੈਂਟ ਦਾ ਕੀਤਾ ਐਲਾਨ, ਇਸ ਦਿਨ ਕਈ ਸਾਰੇ ਪ੍ਰੋਡਕਟਸ ਕੀਤੇ ਜਾਣਗੇ ਪੇਸ਼

By ETV Bharat Punjabi Team

Published : Oct 25, 2023, 9:57 AM IST

Apple event 2023: ਐਪਲ ਨੇ ਆਪਣੇ ਅਕਤੂਬਰ ਇਵੈਂਟ ਦਾ ਐਲਾਨ ਕਰ ਦਿੱਤਾ ਹੈ। ਐਪਲ ਦੇ ਇਸ ਸਪੈਸ਼ਲ ਇਵੈਂਟ ਦੀ ਤਰੀਕ 30 ਅਕਤੂਬਰ ਸ਼ਾਮ 5:00 ਵਜੇ ਦੀ ਰੱਖੀ ਗਈ ਹੈ। ਹਾਲਾਂਕਿ ਕੰਪਨੀ ਦਾ ਇਵੈਂਟ ਭਾਰਤੀ ਸਮੇਂ ਅਨੁਸਾਰ, 31 ਅਕਤੂਬਰ ਸਵੇਰੇ 5:30 ਵਜੇ ਹੋਵੇਗਾ। ਇਹ ਇਵੈਂਟ ਐਪਲ ਟੀਵੀ ਐਪ ਅਤੇ ਕੰਪਨੀ ਦੀ ਵੈੱਬਸਾਈਟ 'ਤੇ ਦੇਖਿਆ ਜਾ ਸਕੇਗਾ।

Apple Scary Fast event
Apple Scary Fast event

ਹੈਦਰਾਬਾਦ: ਐਪਲ ਨੇ ਆਪਣੇ ਅਕਤੂਬਰ ਇਵੈਂਟ ਦਾ ਐਲਾਨ ਕਰ ਦਿੱਤਾ ਹੈ। ਇਸ ਸਪੈਸ਼ਲ ਇਵੈਂਟ ਦੀ ਤਰੀਕ 30 ਅਕਤੂਬਰ ਸ਼ਾਮ 5 ਵਜੇ ਹੋਵੇਗੀ। ਹਾਲਾਂਕਿ ਕੰਪਨੀ ਦਾ ਮੇਗਾ ਇਵੈਂਟ ਭਾਰਤੀ ਸਮੇਂ ਅਨੁਸਾਰ, 31 ਅਕਤੂਬਰ 5:30 ਵਜੇ ਹੋਵੇਗਾ। ਐਪਲ ਦੀ ਅਧਿਕਾਰਤ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਅਨੁਸਾਰ, ਕੰਪਨੀ ਦਾ ਇਹ ਇਵੈਂਟ ਐਪਲ ਟੀਵੀ ਅਤੇ ਕੰਪਨੀ ਦੀ ਵੈੱਬਸਾਈਟ 'ਤੇ ਦੇਖਿਆ ਜਾ ਸਕੇਗਾ।

ਐਪਲ ਭੇਜ ਰਿਹਾ ਮੀਡੀਆ ਨੂੰ ਸੱਦਾ: ਐਪਲ ਨੇ ਆਪਣੇ ਆਉਣ ਵਾਲੇ ਇਵੈਂਟ ਲਈ ਮੀਡੀਆ ਨੂੰ ਸੱਦਾ ਭੇਜਣਾ ਸ਼ੁਰੂ ਕਰ ਦਿੱਤਾ ਹੈ। ਕੰਪਨੀ ਨੇ 'Scary Fast' ਟੈਗਲਾਈਨ ਦੇ ਨਾਲ ਮੀਡੀਆ ਨੂੰ ਸੱਦਾ ਭੇਜਿਆ ਹੈ। ਐਪਲ ਦਾ ਇਹ ਇਵੈਂਟ ਘਰ ਬੈਠੇ Youtube 'ਤੇ ਦੇਖਿਆ ਜਾ ਸਕੇਗਾ। ਹਾਲਾਂਕਿ ਕੰਪਨੀ ਵੱਲੋ Youtube 'ਤੇ ਇਵੈਂਟ ਦੇਖਣ ਨੂੰ ਲੈ ਕੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਐਪਲ ਦੇ Scary Fast ਇਵੈਂਟ 'ਚ ਇਹ ਪ੍ਰੋਡਕਟਸ ਕੀਤੇ ਜਾਣਗੇ ਪੇਸ਼: ਮੀਡੀਆ ਰਿਪੋਰਟਸ ਅਨੁਸਾਰ, ਐਪਲ ਦੇ ਆਉਣ ਵਾਲੇ ਇਵੈਂਟ 'ਚ ਯੂਜ਼ਰਸ ਲਈ MacBook Pro ਮਾਡਲਸ ਅਤੇ ਨਵੇਂ iMac ਨੂੰ ਲੈ ਕੇ ਐਲਾਨ ਕੀਤਾ ਜਾ ਸਕਦਾ ਹੈ। ਇਨ੍ਹਾਂ ਪ੍ਰੋਡਕਟਾਂ ਨੂੰ ਲਿਆਂਦੇ ਜਾਣ ਦੀ ਖਬਰ ਦੇ ਨਾਲ ਇਨ੍ਹਾਂ ਦੀ ਸ਼ਾਰਟ ਸਪਲਾਈ ਨੂੰ ਲੈ ਕੇ ਵੀ ਜਾਣਕਾਰੀ ਸਾਹਮਣੇ ਆਈ ਹੈ। ਐਪਲ ਦੇ ਇਸ ਇਵੈਂਟ 'ਚ ਕੰਪਨੀ ਆਪਣੇ ਨਵੇਂ ਪ੍ਰੋਸੈਸਰ M3 ਨੂੰ ਲੈ ਕੇ ਵੀ ਐਲਾਨ ਕਰ ਸਕਦੀ ਹੈ। ਦਰਅਸਲ, ਪਿਛਲੀ ਰਿਪੋਰਟ 'ਚ ਦੱਸਿਆਂ ਗਿਆ ਸੀ ਕਿ ਕੰਪਨੀ ਇਸ ਵਾਰ iMac ਨੂੰ ਅਪਗ੍ਰੇਡ ਕਰਨ ਦਾ ਐਲਾਨ ਕਰ ਸਕਦੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਯੂਜ਼ਰਸ ਲਈ 24 ਇੰਚ iMac ਦੋ ਸਾਲ ਪਹਿਲਾ ਲਿਆਂਦਾ ਗਿਆ ਸੀ। ਇਹ ਡਿਵਾਈਸ M1 ਚਿਪ ਦੇ ਨਾਲ ਲਿਆਂਦੀ ਗਈ ਸੀ।

ABOUT THE AUTHOR

...view details