ਹੈਦਰਾਬਾਦ: ਆਈਫੋਨ 15 ਸੀਰੀਜ਼ ਦਾ ਇੰਤਜ਼ਾਰ ਅੱਜ ਖਤਮ ਹੋਣ ਜਾ ਰਿਹਾ ਹੈ। ਅੱਜ ਕੰਪਨੀ ਆਈਫੋਨ 15 ਸੀਰੀਜ਼ ਨੂੰ ਲਾਂਚ ਕਰੇਗੀ। ਲਾਂਚ ਤੋਂ ਬਾਅਦ ਆਈਫੋਨ 15 ਸੀਰੀਜ਼ ਦੀ ਸੇਲ ਵੀ ਸ਼ੁਰੂ ਹੋਵੇਗੀ। ਹਾਲਾਂਕਿ ਕੰਪਨੀ ਵੱਲੋ ਅਧਿਕਾਰਿਤ ਤੌਰ 'ਤੇ ਇਸਦੀ ਸੇਲ ਬਾਰੇ ਕੁਝ ਐਲਾਨ ਨਹੀਂ ਕੀਤਾ ਗਿਆ ਹੈ। ਪਰ ਲੀਕਸ ਦੀ ਮੰਨੀਏ, ਤਾਂ ਕਿਹਾ ਜਾ ਰਿਹਾ ਹੈ ਤਿ ਆਈਫੋਨ 15 ਸੀਰੀਜ਼ ਦੀ ਸੇਲ 22 ਸਤੰਬਰ ਨੂੰ ਸ਼ੁਰੂ ਹੋਵੇਗੀ। ਤੁਸੀਂ ਆਈਫੋਨ 15 ਸੀਰੀਜ਼ ਨੂੰ ਐਮਾਜ਼ਾਨ, ਐਪਲ ਦੀ ਵੈੱਬਸਾਈਟ ਅਤੇ ਐਪਲ ਸਟੋਰ ਤੋਂ ਖਰੀਦ ਸਕੋਗੇ। ਭਾਰਤ 'ਚ ਆਈਫੋਨ 15 ਸੀਰੀਜ਼ ਦੀ ਸ਼ੁਰੂਆਤ 79,900 ਰੁਪਏ ਤੋਂ ਹੋ ਸਕਦੀ ਹੈ।
ਆਈਫੋਨ 15 ਸੀਰੀਜ਼ ਦੇ ਫੀਚਰਸ:ਆਈਫੋਨ 15 ਸੀਰੀਜ਼ ਵਿੱਚ ਕੰਪਨੀ ਚਾਰ ਸਮਾਰਟਫੋਨ ਲਿਆ ਸਕਦੀ ਹੈ। ਇਸ ਵਿੱਚ ਆਈਫੋਨ 15, 15 ਪ੍ਰੋ, 15 ਪਲੱਸ ਅਤੇ 15 ਅਲਟ੍ਰਾ ਸ਼ਾਮਲ ਹੋ ਸਕਦੇ ਹਨ। ਆਈਫੋਨ 15 ਪ੍ਰੋ ਅਤੇ ਪ੍ਰੋ Max ਵਿੱਚ ਤੁਹਾਨੂੰ 2TB ਤੱਕ ਦੀ ਸਟੋਰੇਜ ਆਪਸ਼ਨ ਮਿਲੇਗੀ। ਇਸਦੇ ਨਾਲ ਹੀ ਟਾਪ ਐਂਡ ਮਾਡਲ 'ਚ 6x ਜੂਮਿੰਗ ਦੀ ਸੁਵਿਧਾ ਮਿਲੇਗੀ। ਇਸ ਵਾਰ ਪ੍ਰੋ ਮਾਡਲਸ ਬਲੈਕ, ਸਿਲਵਰ ਅਤੇ ਗ੍ਰੇ ਕਲਰ ਆਪਸ਼ਨ 'ਚ ਉਪਲਬਧ ਹੋਣਗੇ ਅਤੇ ਆਈਫੋਨ 15 ਅਤੇ 15 ਪਲੱਸ ਲਾਈਟ ਗ੍ਰੀਨ ਕਲਰ 'ਚ ਪੇਸ਼ ਕੀਤੇ ਜਾਣਗੇ। ਲੀਕ ਅਨੁਸਾਰ, ਆਈਫੋਨ 15 ਅਤੇ 15 ਪ੍ਰੋ ਵਿੱਚ 6.1 ਇੰਚ ਦਾ OLED ਡਿਸਪਲੇ ਮਿਲੇਗਾ। ਦੂਜੇ ਪਾਸੇ 15 ਪਲੱਸ ਅਤੇ 15 ਅਲਟ੍ਰਾ ਵਿੱਚ 6.7 ਇੰਚ ਦਾ OLED ਡਿਸਪਲੇ ਮਿਲ ਸਕਦਾ ਹੈ। ਐਪਲ ਆਈਫੋਨ ਸੀਰੀਜ਼ 'ਚ ਇਹ ਫੋਨ A17 ਬਾਇਓਨਿਕ ਚਿੱਪਸੈੱਟ ਦੇ ਨਾਲ ਆ ਸਕਦੇ ਹਨ। ਜੇਕਰ ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਆਈਫੋਨ 15 ਸੀਰੀਜ਼ 'ਚ 48 ਮੈਗਾਪਿਕਸਲ ਦਾ ਕੈਮਰਾ ਸੈਟਅੱਪ ਮਿਲੇਗਾ। ਆਈਫੋਨ 15 ਅਲਟ੍ਰਾ 'ਚ ਵੱਡਾ ਡਿਸਪਲੇ ਅਤੇ 10X ਪੈਰੀਸਕੋਪ ਲੈਂਸ ਮਿਲ ਸਕਦਾ ਹੈ। ਫਾਸਟ ਚਾਰਜਿੰਗ ਲਈ ਇਸ 'ਚ USB ਟਾਈਪ ਸੀ ਮਿਲੇਗਾ।