ਪੰਜਾਬ

punjab

ETV Bharat / science-and-technology

Apple Event 2023: ਕੱਲ ਹੋਵੇਗਾ ਐਪਲ ਦਾ 'Wonderlust' ਇਵੈਂਟ, ਆਈਫੋਨ 15 ਸੀਰੀਜ਼ ਤੋਂ ਇਲਾਵਾ ਇਹ ਸਭ ਕੁਝ ਲਾਂਚ ਕਰੇਗੀ ਕੰਪਨੀ - iphone features

Apple Wonderlust Event 2023: ਕੱਲ ਐਪਲ ਦਾ Wonderlust ਇਵੈਂਟ ਆਯੋਜਿਤ ਕੀਤਾ ਜਾਵੇਗਾ। ਇਲ ਇਵੈਂਟ ਨੂੰ ਤੁਸੀਂ ਕੰਪਨੀ ਦੇ YouTube ਚੈਨਲ ਰਾਹੀ ਦੇਖ ਸਕਦੇ ਹੋ। ਲਾਂਚ ਇਵੈਂਟ ਭਾਰਤੀ ਸਮੇਂ ਅਨੁਸਾਰ ਰਾਤ 10:30 ਵਜੇ ਸ਼ੁਰੂ ਹੋਵੇਗਾ।

Apple Event 2023
Apple Event 2023

By ETV Bharat Punjabi Team

Published : Sep 11, 2023, 9:38 AM IST

ਹੈਦਰਾਬਾਦ:ਲੋਕ ਆਈਫੋਨ 15 ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹੁਣ ਬਹੁਤ ਜਲਦ ਲੋਕਾਂ ਦਾ ਇੰਤਜ਼ਾਰ ਖਤਮ ਹੋਣ ਜਾ ਰਿਹਾ ਹੈ। ਕੱਲ ਕੰਪਨੀ ਦਾ Wonderlust ਇਵੈਂਟ ਸ਼ੁਰੂ ਹੋਣ ਜਾ ਰਿਹਾ ਹੈ। ਇਸ ਇਵੈਂਟ ਦੌਰਾਨ ਐਪਲ ਆਈਫੋਨ 15 ਸੀਰੀਜ਼ ਤੋਂ ਇਲਾਵਾ ਹੋਰ ਬਹੁਤ ਕੁਝ ਲਾਂਚ ਕਰੇਗੀ। ਇਹ ਇਵੈਂਟ ਭਾਰਤੀ ਸਮੇਂ ਅਨੁਸਾਰ ਰਾਤ 10:30 ਵਜੇ ਸ਼ੁਰੂ ਹੋਵੇਗਾ। ਇਸ ਇਵੈਂਟ ਨੂੰ ਤੁਸੀਂ ਘਰ ਬੈਠੇ ਹੀ ਦੇਖ ਸਕੋਗੇ। Wonderlust ਇਵੈਂਟ ਨੂੰ ਤੁਸੀਂ YouTube ਚੈਨਲ, ਵੈੱਬਸਾਈਟ ਅਤੇ ਐਪਲ ਟੀਵੀ ਦੇ ਰਾਹੀ ਦੇਖ ਸਕੋਗੇ। ਮਿਲੀ ਜਾਣਕਾਰੀ ਅਨੁਸਾਰ, ਆਈਫੋਨ 15 ਸੀਰੀਜ਼ ਲਈ ਪ੍ਰੀ-ਆਰਡਰ ਸ਼ੁੱਕਰਵਾਰ ਤੋਂ ਸ਼ੁਰੂ ਹੋਵੇਗਾ।

Wonderlust ਇਵੈਂਟ ਦੌਰਾਨ ਇਹ ਸਭ ਕੁਝ ਹੋਵੇਗਾ ਲਾਂਚ: ਇਸ ਇਵੈਂਟ ਦੌਰਾਨ ਆਈਫੋਨ 15 ਸੀਰੀਜ਼ ਦੇ ਤਹਿਤ 4 ਆਈਫੋਨ ਲਾਂਚ ਕੀਤੇ ਜਾਣਗੇ। ਜਿਸ ਵਿੱਚ ਆਈਫੋਨ 15, 15 ਪਲੱਸ, 15 ਪ੍ਰੋ ਅਤੇ 15 ਪ੍ਰੋ Max ਸ਼ਾਮਲ ਹੋਵੇਗਾ। ਲੀਕਸ ਦੀ ਮੰਨੀਏ, ਤਾਂ ਕਿਹਾ ਜਾ ਰਿਹਾ ਹੈ ਕਿ ਕੰਪਨੀ 15 Pro Max ਨੂੰ ਅਲਟ੍ਰਾ ਨਾਮ ਨਾਲ ਪੇਸ਼ ਕਰ ਸਕਦੀ ਹੈ। ਆਈਫੋਨ 15 ਪ੍ਰੋ ਅਤੇ ਆਈਫੋਨ 15 ਪ੍ਰੋ Max ਨੂੰ ਤੁਸੀਂ ਬਲੈਕ, ਸਿਲਵਰ, ਗ੍ਰੇ ਅਤੇ ਟਾਇਟੇਨੀਅਮ ਕਲਰ 'ਚ ਖਰੀਦ ਸਕੋਗੇ ਅਤੇ ਆਈਫੋਨ 15 ਅਤੇ ਆਈਫੋਨ 15 ਪਲੱਸ ਬਲੈਕ, ਬਲੂ, ਯੈਲੋ, ਵਾਈਟ ਅਤੇ ਕੋਰਲ ਪਿੰਕ ਰੰਗ 'ਚ ਖਰੀਦਣ ਲਈ ਉਪਲਬਧ ਹੋਣਗੇ। ਆਈਫੋਨ 15 ਤੋਂ ਇਲਾਵਾ ਕੰਪਨੀ ਸਮਾਰਟਵਾਚ ਸੀਰੀਜ਼ 9 ਅਤੇ ਅਲਟ੍ਰਾ 2 ਵਾਚ ਵੀ ਲਾਂਚ ਕਰੇਗੀ। ਨਵੀਂ ਵਾਚ ਸੀਰੀਜ਼ 'ਚ ਪਹਿਲਾ ਨਾਲੋਂ ਬਿਹਤਰ ਹਾਰਟ ਰੇਟ ਸੈਂਸਰ ਅਤੇ U2 ਚਿਪ ਕੰਪਨੀ ਦੇਵੇਗੀ।

ਸਮਾਰਟਵਾਚ ਸੀਰੀਜ਼ 9 ਅਤੇ ਅਲਟ੍ਰਾ 2 ਵਾਚ ਕੱਲ ਹੋਵੇਗੀ ਲਾਂਚ: ਐਪਲ ਵਾਚ ਦਾ ਹਾਰਟ ਰੇਟ ਸੈਂਸਰ ਇਸ ਵਾਚ ਦਾ ਮੇਨ ਫੀਚਰ ਹੈ। ਇਹ ਫੀਚਰ ਯੂਜ਼ਰ ਦੀ ਸਿਹਤ ਅਤੇ ਫਿੱਟਨੈਸ ਦਾ ਧਿਆਨ ਰੱਖਦਾ ਹੈ। ਇਹ ਸੈਂਸਰ ਦਿਲ ਦੀ ਸਪੀਡ ਦਾ ਪਤਾ ਲਗਾਉਣ, ਖੂਨ ਦੇ ਆਕਸੀਜਨ ਪੱਧਰ ਨੂੰ ਮਾਪਣ ਅਤੇ ਵਰਕਆਊਟ ਨੂੰ ਟ੍ਰੈਕ ਕਰਨ ਵਰਗੀਆਂ ਸੁਵਿਧਾਵਾਂ ਦਿੰਦਾ ਹੈ। ਐਪਲ ਦੀ ਨਵੀਂ ਸਮਾਰਟਵਾਚ ਵਿੱਚ ਯੂ2 ਚਿਪ ਅਤੇ ਇੱਕ ਅਲਟ੍ਰਾ ਵਾਈਡਬੈਂਡ ਚਿਪ ਵੀ ਹੈ। ਅਲਟ੍ਰਾ ਵਾਈਡਬੈਂਡ ਤਕਨਾਲੋਜੀ ਕਰਕੇ ਇਹ ਵਾਚ ਆਲੇ-ਦੁਆਲੇ ਦੇ ਹੋਰਨਾਂ ਐਪਲ ਡਿਵਾਈਸਾਂ ਦਾ ਪਤਾ ਲਗਾ ਸਕੇਗੀ। ਡਿਜਾਈਨ ਦੀ ਗੱਲ ਕਰੀਏ, ਤਾਂ ਇਸ 'ਚ ਕੁਝ ਜ਼ਿਆਦਾ ਬਦਲਾਅ ਨਜ਼ਰ ਨਹੀਂ ਆਵੇਗਾ, ਕਿਉਕਿ ਕੰਪਨੀ 2024 ਲਈ ਇਸਨੂੰ ਰਿਡਿਜਾਈਨ ਕਰਨ ਦੀ ਯੋਜਨਾ ਬਣਾ ਰਹੀ ਹੈ। ਨਵਾਂ ਡਿਜਾਈਨ ਅਗਲੇ ਸਾਲ 'ਚ ਦੇਖਣ ਨੂੰ ਮਿਲ ਸਕਦਾ ਹੈ। ਹਾਲਾਂਕਿ ਐਪਲ ਵਾਚ ਅਲਟ੍ਰਾ 2 'ਚ ਤੁਹਾਨੂੰ ਬਲੈਕ ਕਲਰ ਆਪਸ਼ਨ ਦੇਖਣ ਨੂੰ ਮਿਲ ਸਕਦਾ ਹੈ।

ABOUT THE AUTHOR

...view details