ਹੈਦਰਾਬਾਦ: ਮੈਟਾ ਦੀ ਮਸ਼ਹੂਰ ਮੈਸੇਜਿੰਗ ਐਪ ਵਟਸਐਪ ਨੂੰ ਲੈ ਕੇ ਲਗਾਤਾਰ ਨਵੇਂ ਅਪਡੇਟਸ ਉਪਲਬਧ ਹੁੰਦੇ ਰਹਿੰਦੇ ਹਨ। ਹਾਲ ਹੀ 'ਚ ਕੰਪਨੀ ਨੇ ਆਪਣੇ ਯੂਜ਼ਰਸ ਲਈ ਚੈਟ ਲਾਕ ਫੀਚਰ ਨੂੰ ਰੋਲਆਊਟ ਕੀਤਾ ਸੀ। ਇਸ ਦੇ ਨਾਲ ਹੀ ਹੁਣ ਨਵਾਂ ਅਪਡੇਟ WhatsApp ਦਾ ਵੈੱਬ-ਅਧਾਰਿਤ ਪਲੇਟਫਾਰਮ WhatsApp Web ਲਿਆ ਰਿਹਾ ਹੈ। ਜੇਕਰ ਤੁਸੀਂ ਵੀ WhatsApp ਵੈੱਬ ਦੀ ਵਰਤੋਂ ਕਰਦੇ ਹੋ, ਤਾਂ ਤੁਸੀਂ ਐਪ ਦੇ ਇੰਟਰਫੇਸ ਵਿੱਚ ਨਵੇਂ ਬਦਲਾਅ ਦੇਖ ਸਕਦੇ ਹੋ।
WhatsApp ਲਿਆਵੇਗਾ ਇਹ 2 ਨਵੇਂ ਅਪਡੇਟ: ਦਰਅਸਲ ਕੰਪਨੀ ਵਟਸਐਪ ਵੈੱਬ 'ਚ ਕੁਝ ਨਵੇਂ ਬਦਲਾਅ ਕਰਨ ਜਾ ਰਹੀ ਹੈ। WABetaInfo ਦੇ ਮੁਤਾਬਕ, WhatsApp 'ਤੇ ਇੱਕ ਅਪਡੇਟ ਕੀਤੀ ਚੈਟ ਸ਼ੇਅਰ ਸੀਟ ਅਤੇ ਰੀਡਿਜ਼ਾਈਨ ਕੀਤੇ ਇਮੋਜੀ ਪੈਨਲ ਨੂੰ ਲਿਆਂਦਾ ਜਾ ਰਿਹਾ ਹੈ।
ਕਿਉ ਪੇਸ਼ ਕੀਤੇ ਜਾ ਰਹੇ ਇਹ ਅਪਡੇਟ? :ਵਰਤਮਾਨ ਵਿੱਚ ਯੂਜ਼ਰਸ ਨੂੰ ਮੈਸੇਜ ਬਾਰ ਦੇ ਖੱਬੇ ਪਾਸੇ ਪੇਪਰ ਕਲਿੱਪ ਆਈਕਨ ਦੁਆਰਾ ਵਟਸਐਪ ਵੈੱਬ 'ਤੇ ਮੀਨੂ ਵਿਕਲਪ ਮਿਲਦਾ ਹੈ। ਇਸ ਆਪਸ਼ਨ 'ਚ ਯੂਜ਼ਰ ਨੂੰ ਵੱਖ-ਵੱਖ ਆਈਕਨਸ ਦੇ ਨਾਲ ਕਾਂਟੈਕਟ, ਡਾਕੂਮੈਂਟਸ, ਪੌਲ ਅਤੇ ਕੈਮਰਾ ਵਰਗੇ ਆਪਸ਼ਨ ਮਿਲਦੇ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਤਰ੍ਹਾਂ ਦਾ ਵਿਕਲਪ ਬਹੁਤ ਸਾਰੇ ਯੂਜ਼ਰਸ ਲਈ ਉਲਝਣ ਦਾ ਕਾਰਨ ਬਣਦਾ ਹੈ, ਜਿਸ ਕਾਰਨ ਯੂਜ਼ਰਸ ਦੀ ਸਹੂਲਤ ਲਈ ਇੱਕ ਨਵਾਂ ਡਿਜ਼ਾਈਨ ਪੇਸ਼ ਕੀਤਾ ਜਾ ਰਿਹਾ ਹੈ। ਨਵੇਂ ਇੰਟਰਫੇਸ ਡਿਜ਼ਾਈਨ ਦੇ ਨਾਲ ਕੰਪਨੀ ਹਰ ਫੰਕਸ਼ਨ ਲਈ ਇੱਕ ਵੱਖਰਾ ਆਈਕਨ ਦਿਖਾਏਗੀ। ਇਮੋਜੀ ਪੈਨਲ ਨੂੰ ਲੈ ਕੇ ਸਕ੍ਰੀਨ 'ਤੇ ਜ਼ਿਆਦਾ ਜਗ੍ਹਾ ਲੈਣ ਦੀ ਸਮੱਸਿਆ ਹੈ। ਇਮੋਜੀ ਵਿਜੇਟ ਯੂਜ਼ਰ ਦੀ ਸਕਰੀਨ ਦੇ ਅੱਧੇ ਹਿੱਸੇ 'ਤੇ ਖੁੱਲ੍ਹਦਾ ਹੈ, ਜਿਸ ਕਾਰਨ ਮਹੱਤਵਪੂਰਨ ਮੈਸੇਜ ਵੀ ਸਕ੍ਰੀਨ ਤੋਂ ਲੁਕ ਜਾਂਦੇ ਹਨ। ਰੀਡਿਜ਼ਾਈਨ ਕੀਤੇ ਇਮੋਜੀ ਪੈਨਲ ਨੂੰ ਸਲੀਕਰ ਬਣਾਇਆ ਗਿਆ ਹੈ। ਇਹ ਪਹਿਲਾਂ ਵਾਂਗ ਸਕਰੀਨ 'ਤੇ ਘੱਟ ਥਾਂ 'ਤੇ ਖੁੱਲ੍ਹੇਗਾ। ਨਵੇਂ ਇੰਟਰਫੇਸ ਡਿਜ਼ਾਈਨ 'ਚ ਪੇਪਰ ਕਲਿੱਪ ਆਈਕਨ ਨੂੰ ਖੱਬੇ ਪਾਸੇ ਰੱਖਿਆ ਗਿਆ ਹੈ। ਇਮੋਜੀ ਆਈਕਨ ਨੂੰ ਸੱਜੇ ਪਾਸੇ ਦੇਖਿਆ ਜਾ ਸਕਦਾ ਹੈ।
- A Twitter-like app: ਜੂਨ ਤੱਕ ਟਵਿੱਟਰ ਵਰਗਾ ਐਪ ਲਾਂਚ ਕਰ ਸਕਦਾ ਇੰਸਟਾਗ੍ਰਾਮ
- Instagram New Feature: ਇੰਸਟਾਗ੍ਰਾਮ ਨੇ ਨਵਾਂ ਫੀਚਰ ਕੀਤਾ ਰੋਲਆਓਟ, ਹੁਣ ਯੂਜ਼ਰਸ ਲਈ ਰੀਲ ਐਡਿਟ ਕਰਨਾ ਹੋਵੇਗਾ ਆਸਨ
- Samsung Galaxy: ਸੈਮਸੰਗ ਗਲੈਕਸੀ ਸੀਰੀਜ਼ ਸਮਾਰਟਫੋਨ ਬਹੁਤ ਜਲਦ ਹੋਵੇਗਾ ਲਾਂਚ, ਮਿਲਣਗੇ ਇਹ ਸ਼ਾਨਦਾਰ ਫੀਚਰਸ
ਇਹ ਅਪਡੇਟ ਫ਼ਿਲਹਾਲ ਇਨ੍ਹਾਂ ਲੋਕਾਂ ਲਈ ਉਪਲਬਧ:ਤੁਹਾਨੂੰ ਦੱਸ ਦਈਏ ਕਿ ਵਟਸਐਪ ਵੈੱਬ ਦੇ ਨਵੇਂ ਇੰਟਰਫੇਸ ਦੀ ਵਰਤੋਂ ਸਿਰਫ਼ ਕੁਝ ਬੀਟਾ ਯੂਜ਼ਰ ਹੀ ਕਰ ਸਕਦੇ ਹਨ। ਆਉਣ ਵਾਲੇ ਮਹੀਨਿਆਂ ਵਿੱਚ ਨਵੇਂ ਅਪਡੇਟ ਦੇ ਨਾਲ ਹੋਰ ਯੂਜ਼ਰਸ ਵੀ ਨਵੇਂ ਇੰਟਰਫੇਸ ਦੀ ਵਰਤੋਂ ਕਰਨ ਦੇ ਯੋਗ ਹੋਣਗੇ।