ਮਾਂ ਦੇ ਦੁੱਧ ਵਿੱਚ ਜ਼ਰੂਰੀ ਪੋਸ਼ਕ ਤੱਤ, ਐਂਟੀ ਬੌਡੀਜ਼, ਹਾਰਮੋਨਸ, ਰੋਗਾਂ ਨਾਲ ਲੜਨ ਦੀ ਸਮਰਥਾ ਤੇ ਅਜਿਹੇ ਐਂਟੀਆਕਸੀਡੈਂਟ ਮੌਜੂਦ ਹੁੰਦੇ ਹਨ, ਜੋ ਨਵਜੰਮੇ ਬੱਚੇ ਦੇ ਬੇਹਤਰ ਵਿਕਾਸ ਤੇ ਸਿਹਤ ਲਈ ਬੇਹਦ ਜ਼ਰੂਰੀ ਹੁੰਦੇ ਹਨ। ਕਈ ਕਾਰਨਾਂ ਕਾਰਨ ਅਜਿਹੇ ਕਈ ਨਵਜੰਮੇ ਬੱਚੇ ਹਨ ਜਿਨ੍ਹਾਂ ਨੂੰ ਜਨਮ ਤੋਂ ਬਾਅਦ ਮਾਂ ਦੇ ਦੁੱਧ ਨਹੀਂ ਮਿਲਦਾ ਤੇ ਉਹ ਮਾਂ ਦੇ ਦੁੱਧ ਨਾਲ ਮਿਲਣ ਵਾਲੇ ਫਾਇਦੇ ਤੋਂ ਵਾਂਝੇ ਰਹਿ ਜਾਂਦੇ ਹਨ।
ਅਜਿਹੇ ਹਲਾਤਾਂ ਤੋਂ ਬੱਚਣ ਲਈ ਹਰ ਸਾਲ 1 ਤੋਂ 7 ਅਗਸਤ ਤੱਕ ਵਰਲਡ ਬ੍ਰੈਸਟਫੀਡਿੰਗ ਵੀਕ ਮਨਾਇਆ ਜਾਂਦਾ ਹੈ। ਜਿਸ ਦਾ ਉਦੇਸ਼ ਹੈ ਕਿ ਲੋਕਾਂ ਨੂੰ ਬ੍ਰੈਸਟਫੀਡਿੰਗ ਦੇ ਫਾਇਦਿਆਂ ਬਾਰੇ ਜਾਗਰੂਕ ਕਰਨਾ ਹੈ। ਇਹ ਹਫ਼ਤਾ ਇਸ ਸਾਲ 'ਬ੍ਰੈਸਟਫੀਡਿੰਗ ਦੀ ਸੁਰੱਖਿਆ : ਇੱਕ ਸਾਂਝੀ ਜ਼ਿੰਮੇਵਾਰੀ' ਵਿਸ਼ੇ ਨਾਲ ਮਨਾਇਆ ਜਾ ਰਿਹਾ ਹੈ।
ਬ੍ਰੈਸਟਫੀਡਿੰਗ ਨਾਂ ਕਰਨ ਵਾਲੇ ਬੱਚਿਆਂ 'ਚ ਕੁਪੋਸ਼ਣ ਦਾ ਖ਼ਤਰਾ
ਬੱਚਿਆਂ ਦੇ ਮਾਹਰਾਂ ਦਾ ਕਹਿਣਾ ਹੈ ਕਿ ਬ੍ਰੈਸਟਫੀਡਿੰਗ ਨਾਲ ਬੱਚਿਆਂ ਦੀ ਮੌਤ ਦਰ ਨੂੰ ਘੱਟ ਕੀਤਾ ਜਾ ਸਕਦਾ ਹੈ। ਬ੍ਰੈਸਟਫੀਡਿੰਗ ਵੀਕ ਮੌਕੇ ਵਿਸ਼ੇਸ਼ ਤੌਰ 'ਤੇ ਵੱਖ-ਵੱਖ ਪ੍ਰੋਗਰਾਮਾਂ ਰਾਹੀਂ ਜਨਮ ਤੋਂ ਲੈ ਕੇ ਛੇ ਮਹੀਨਿਆਂ ਤੱਕ ਬੱਚਿਆਂ ਦੀ ਬ੍ਰੈਸਟਫੀਡਿੰਗ ਲਈ ਔਰਤਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਵਰਲਡ ਅਲਾਇੰਸ ਫਾਰ ਬ੍ਰੈਸਟ ਐਕਸ਼ਨ ਦੇ ਮੁਤਾਬਕ, ਇਸ ਹਫ਼ਤੇ ਨੂੰ ਮਨਾਉਣ ਦਾ ਮੁੱਖ ਉਦੇਸ਼ ਲੋਕਾਂ ਨੂੰ ਬ੍ਰੈਸਟਫੀਡਿੰਗ ਦੇ ਮਹੱਤਵ ਬਾਰੇ ਦੱਸਣਾ ਹੈ। ਇਸ ਦੇ ਨਾਲ ਹੀ ਇਸ ਮੁਹਿੰਮ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਜੋੜਨਾ ਤੇ ਸਿਹਤ ਸੁਧਾਰ ਲਈ ਜਨਤਕ ਥਾਵਾਂ ਉੱਤੇ ਨੂੰ ਬ੍ਰੈਸਟਫੀਡਿੰਗ ਸੁਰੱਖਿਆ ਸਬੰਧੀ ਉਤਸ਼ਾਹਤ ਕਰਨਾ ਹੈ।
ਬ੍ਰੈਸਟਫੀਡਿੰਗ ਨਾਲ ਮਜਬੂਤ ਹੁੰਦਾ ਹੈ ਮਾਂ ਤੇ ਬੱਚੇ ਦਾ ਰਿਸ਼ਤਾ
ਹੈਦਰਾਬਾਦ ਦੇ ਰੇਨਬੋ ਚਿਲਡਰਨ ਹਸਪਤਾਲ ਦੇ ਸਲਾਹਕਾਰ ਨਿਯੋਨੈਟੋਲੋਜਿਸਟ ਅਤੇ ਬਾਲ ਰੋਗਾਂ ਦੇ ਮਾਹਰ ਡਾ.ਵਿਜਾਨੰਦ ਜਮਾਲਪੁਰੀ ਦੇ ਮੁਤਾਬਕ, ਨਵਜੰਮੇ ਬੱਚੇ ਲਈ ਘੱਟ ਤੋਂ ਘੱਟ 6 ਮਹੀਨੇ ਤੱਕ ਮਾਂ ਦਾ ਦੁੱਧ ਵਿਸ਼ੇਸ਼ ਅਤੇ ਉੱਤਮ ਭੋਜਨ ਹੈ। ਇਸ ਵਿੱਚ ਸਾਰੇ ਜ਼ਰੂਰੀ ਪੌਸ਼ਟਿਕ ਤੱਤ ਹੁੰਦੇ ਹਨ ਅਤੇ ਇਹ ਬੱਚੇ ਨੂੰ ਕਈ ਬਿਮਾਰੀਆਂ ਤੇ ਐਲਰਜੀ ਦੇ ਵਿਰੁੱਧ ਲੜਨ ਵਿੱਚ ਮਦਦ ਕਰਦੇ ਹਨ। ਇੰਨਾ ਹੀ ਨਹੀਂ, ਇਹ ਮਾਂ ਤੇ ਬੱਚੇ ਦੇ ਵਿੱਚ ਰਿਸ਼ਤੇ ਨੂੰ ਵੀ ਮਜਬੂਤ ਕਰਦਾ ਹੈ।