ਨਵੀਂ ਦਿੱਲੀ: ਆਲੂਬੁਖ਼ਾਰਾ ਇੱਕ ਅਜਿਹਾ ਫ਼ਲ ਹੈ, ਜਿਸ ਵਿੱਚ ਕਾਫ਼ੀ ਪੋਸ਼ਕ ਤੱਤ ਹੁੰਦੇ ਹਨ। ਇਹ ਫ਼ਲ ਗਰਮੀਆਂ ਵਿੱਚ ਜ਼ਿਆਦਾ ਮਿਲਦਾ ਹੈ। ਇਸ ਦਾ ਸੇਵਨ ਕਰਨ ਨਾਲ ਸ਼ਰੀਰ ਤੰਦਰੁਸਤ ਰਹਿੰਦਾ ਹੈ ਤੇ ਚਮੜੀ ਨਾਲ ਜੁੜੀਆਂ ਕਈ ਬਿਮਾਰੀਆਂ ਤੋਂ ਵੀ ਛੁਟਕਾਰਾ ਮਿਲਦਾ ਹੈ। ਇਸ ਵਿੱਚ ਖਣਿਜ ਅਤੇ ਵਿਟਾਮਿਨਾਂ ਦੀ ਬਹੁਤਾਤ ਹੁੰਦੀ ਹੈ। ਆਲੂਬੁਖ਼ਾਰਾ ਫਾਈਬਰ, ਸਰਬੀਟੋਲ ਅਤੇ ਆਈਸਟੀਨ ਤੋਂ ਇਲਾਵਾ ਐਂਟੀ-ਆਕਸੀਡੈਂਟ ਨਾਲ ਭਰਪੂਰ ਹੁੰਦਾ ਹੈ।
ਹੋਰ ਪੜ੍ਹੋ: ਕਪੂਰਥਲਾ 'ਚ ਕਿਸਾਨਾਂ ਨੂੰ ਆਲੂ ਦੀ ਫ਼ਸਲ ਦੇ ਨਹੀਂ ਮਿਲ ਰਹੇ ਖ਼ਰੀਦਦਾਰ
1. ਆਲੂਬੁਖ਼ਾਰੇ ਵਿੱਚ ਵਿਟਾਮਿਨ ਕੇ, ਸੀ ਅਤੇ ਬੀ-6 ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ, ਜੋ ਅੱਖਾਂ ਅਤੇ ਚਮੜੀ ਲਈ ਲਾਹੇਵੰਦ ਹੁੰਦਾ ਹੈ।
2. ਆਲੂਬੁਖ਼ਾਰੇ ਵਿੱਚ ਕੈਲਰੀ ਬਾਕੀ ਦੂਜੇ ਫਲਾਂ ਨਾਲੋਂ ਬਹੁਤ ਘੱਟ ਹੁੰਦੀ ਹੈ। ਇਸ ਲਈ ਆਲੂਬੁਖ਼ਾਰੇ ਦਾ ਸੇਵਨ ਕਰਨ ਨਾਲ ਵੱਧਦੇ ਭਾਰ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ।