ਸੈਨ ਫ੍ਰਾਂਸਿਸਕੋ: ਦੁਨੀਆ ‘ਚ 5ਜੀ ਨੈੱਟਵਰਕ ਪ੍ਰਤੀ ਲੋਕਾਂ ਦਾ ਉਤਸ਼ਾਹ ਸਿਖਰ 'ਤੇ ਹੈ, ਪਰ ਅਮਰੀਕੀ ਦੂਰਸੰਚਾਰ ਸੇਵਾ ਪ੍ਰਦਾਤਾ ਵੇਰੀਜੋਨ ਨੇ ਲੋਕਾਂ ਨੂੰ ਬੈਟਰੀ ਦੀ ਲਾਈਫ਼ ਬਚਾਉਣ ਲਈ ਆਪਣੇ ਸਮਾਰਟਫੋਨ 'ਤੇ 5ਜੀ ਅਕਸੈਸ ਬੰਦ ਰੱਖਣ ਦੀ ਸਲਾਹ ਦਿੱਤੀ ਹੈ।
ਐਤਵਾਰ ਨੂੰ ਇੱਕ ਟਵੀਟ ‘ਚ ਵੈਰੀਜੋਨ ਸਪੋਰਟ ਨੇ ਕਿਹਾ ਕਿ ਜੇ ਉਪਭੋਗਤਾ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੇ ਸਮਾਰਟਫੋਨ ਦੀ ਬੈਟਰੀ ਪਹਿਲਾਂ ਨਾਲੋਂ ਤੇਜ਼ੀ ਨਾਲ ਖ਼ਤਮ ਹੋ ਰਹੀ ਹੈ, ਤਾਂ ਐਲਟੀਈ ਨੂੰ ਚਾਲੂ ਕਰਕੇ ਬੈਟਰੀ ਨੂੰ ਬਚਾਉਣ ‘ਚ ਸਹਾਇਤਾ ਮਿਲ ਸਕਦੀ ਹੈ।
ਜਦੋਂ ਕਿ ਅਸਲੀਅਤ ਇਹ ਹੈ ਕਿ ਐਲਟੀਈ ਜਾਂ 4ਜੀ ਨੂੰ ਚਾਲੂ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ 5ਜੀ ਬੰਦ ਹੋਣ ਤੋਂ ਬਾਅਦ ਆਪਣੇ ਆਪ ਚਾਲੂ ਹੋ ਜਾਵੇਗਾ।
ਦਿ ਵਰਜ ਦੀ ਰਿਪੋਰਟ ਦੇ ਅਨੁਸਾਰ, ਵੈਰੀਜੋਨ ਕੁਦਰਤੀ ਤੌਰ 'ਤੇ ਬਹੁਤ ਸਾਵਧਾਨੀ ਵਰਤ ਰਿਹਾ ਹੈ ਤਾਂ ਜੋ ਇਸਦੇ ਗਾਹਕਾਂ ਨੂੰ ਅਸਲ ‘ਚ '5ਜੀ ਟਰਨ ਆਫ' ਕਰਨ ਦੀ ਗੱਲ ਨਾ ਕਰਨੀ ਪਵੇ।