ਪੰਜਾਬ

punjab

ETV Bharat / lifestyle

ਡੇਟਾ ਚੋਰੀ ਦੇ ਕਾਰਨ ਭਾਰਤੀ ਕੰਪਨੀਆਂ ਦਾ 14 ਕਰੋੜ ਦਾ ਨੁਕਸਾਨ: ਆਈਬੀਐਸ

ਆਈਬੀਐਮ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅੰਕੜੀਆਂ ਦੀ ਚੋਰੀ ਹੋਈ ਹੈ ਜਾਂ ਜੋ ਹਮਲੇ ਹੋਏ ਹਨ ਉਨ੍ਹਾਂ ਵਿੱਚੋਂ 53 ਫ਼ੀਸਦੀ ਬਦਨੀਤੀ ਦੇ ਨਾਲ ਹੋਏ ਸਨ। ਉੱਥੇ ਹੀ ਸਿਸਟਮ ਵਿੱਚ ਹੋਣ ਵਾਲੀ ਗੜਬੜੀ ਦਾ ਇਸ ਵਿੱਚ 26 ਫ਼ੀਸਦੀ ਤੇ 21 ਫ਼ੀਸਦੀ ਮਨੁੱਖੀ ਗ਼ਲਤੀ ਦਾ ਯੋਗਦਾਨ ਰਿਹਾ ਹੈ।

ਡੇਟਾ ਚੋਰੀ ਦੇ ਕਾਰਨ ਭਾਰਤੀ ਕੰਪਨੀਆਂ ਦਾ ਔਸਤ 14 ਕਰੋੜ ਦਾ ਨੁਕਸਾਨ: ਆਈਬੀਐਸ
ਤਸਵੀਰ

By

Published : Jul 29, 2020, 7:16 PM IST

ਨਵੀਂ ਦਿੱਲੀ: ਬੁੱਧਵਾਰ ਨੂੰ ਜਾਰੀ ਕੀਤੀ ਆਈਬੀਐਮ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕੇ ਭਾਰਤ ਵਿੱਚ ਅਗਸਤ 2019 ਤੋਂ ਲੈ ਕੇ ਅਪ੍ਰੈਲ 2020 ਦੇ ਵਿੱਚ ਵੱਖ-ਵੱਖ ਸੰਗਠਨਾਂ ਦੇ ਅੰਕੜਿਆਂ ਦੀ ਉਲੰਘਣਾ ਕਰਨ ਕਾਰਨ ਉਨ੍ਹਾਂ ਨੂੰ ਔਸਤ 14 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅੰਕੜਿਆਂ ਦੀ ਚੋਰੀ ਜਾਂ ਉਸ ਵਿੱਚ ਸੰਨ੍ਹ ਲਗਾਉਣ ਦੇ ਲਈ ਕੀਤੇ ਹਮਲਿਆਂ ਵਿੱਚ 52 ਫ਼ੀਸਦੀ ਬਦਨੀਤੀ ਦੇ ਨਾਲ ਕੀਤੇ ਗਏ ਸਨ। ਉੱਥੇ ਹੀ ਸਿਸਟਮ ਵਿੱਚ ਹੋਣ ਵਾਲੀ ਗੜਬੜੀ ਦਾ ਇਸ ਵਿੱਚ 26 ਫ਼ੀਸਦੀ ਤੇ 21 ਫ਼ੀਸਦੀ ਮਨੁੱਖੀ ਗ਼ਲਤੀ ਦਾ ਯੋਗਦਾਨ ਰਿਹਾ ਹੈ।

ਰਿਪੋਰਟ ਦੇ ਅਨੁਸਾਰ ਸਾਲ 2020 ਦੇ ਅਧਿਐਨ ਵਿੱਚ ਅੰਕੜਿਆਂ ਦੀ ਉਲੰਘਣਾ ਦੇ ਮਾਮਲਿਆਂ ਵਿੱਚ ਔਸਤਨ ਲਾਗਤ 14 ਕਰੋੜ ਰੁਪਏ ਰਹੀ ਹੈ। ਇਹ 2019 ਦੀ ਲਾਗਤ ਨਾਲੋਂ 9.4 ਫ਼ੀਸਦੀ ਵੱਧ ਹੈ। 2020 ਦੇ ਅਧਿਐਨ ਵਿੱਚ ਹਰ ਘਾਟੇ ਜਾਂ ਚੋਰੀ ਦੇ ਰਿਕਾਰਡ ਦੀ 5,522 ਰੁਪਏ ਲਾਗਤ ਰਹੀ ਹੈ। ਇਹ 2019 ਦੇ ਮੁਕਾਬਲੇ 10 ਫ਼ੀਸਦੀ ਵਾਧਾ ਦਰਸਾਉਂਦਾ ਹੈ।

ਰਿਪੋਰਟ ਦੇ ਮਤਾਬਿਕ ਡੇਟਾ ਚੋਰੀ ਦੀ ਪਹਿਚਾਣ ਕਰਨ ਦਾ ਔਸਤ ਸਮਾਂ 221 ਦਿਨ ਤੋਂ ਵੱਧ ਕੇ 230 ਦਿਨ ਤੇ ਇਸ ਨੂੰ ਕੰਟਰੋਲ ਕਰਨ ਦਾ ਔਸਤ ਸਮਾਂ 77 ਤੋਂ ਵੱਧਕੇ 83 ਦਿਨ ਹੋ ਗਿਆ। ਡੇਟਾ ਵਿੱਚ ਚੋਰੀ ਦੀ ਘਟਨਾਵਾਂ ਕਾਰਨ 2019 ਵਿੱਚ ਭਾਰਤੀ ਕੰਪਨੀਆਂ ਨੂੰ 12.8 ਕਰੋੜ ਰੁਪਏ ਦੀ ਵਾਧੂ ਲਾਗਤ ਵੀ ਸਹਿਣੀ ਪਈ। ਭਟਕਲ ਨੇ ਕਿਹਾ ਹੈ ਕਿ ਕੰਪਨੀਆਂ ਸਾਈਬਰ ਸੁਰੱਖਿਆ ਪ੍ਰਤੀ ਜਾਗਰੂਕ ਹੋ ਗਈਆਂ ਹਨ ਤੇ ਇਸਦੇ ਹੱਲ ਦੀ ਮਹੱਤਤਾ ਨੂੰ ਸਮਝਦੀਆਂ ਹਨ। ਪਰ ਅਸੀਂ ਪਿਛਲੇ ਸਾਲ ਡੇਟਾ ਚੋਰੀ ਜਾਂ ਉਲੰਘਣਾ ਦੇ ਮਾਮਲੇ ਵਿੱਚ 9.4 ਫ਼ੀਸਦੀ ਵਾਧੇ ਦਾ ਅੰਦਾਜ਼ਾ ਲਗਾਇਆ ਹੈ।

ABOUT THE AUTHOR

...view details