ਨਵੀਂ ਦਿੱਲੀ : ਚੀਨ ਦੀ ਸਮਾਰਟ ਫ਼ੋਨ ਕੰਪਨੀ OPPO ਨੇ ਜਨਵਰੀ ਮਹੀਨੇ 'ਚ ਆਪਣਾ OPPO F15 ਹੈਂਡਸੈਟ ਲਾਂਚ ਕੀਤਾ ਸੀ। ਇਸ ਫੋਨ ਨੂੰ ਸਿਰਫ਼ ਇਕ ਹੀ Variants 'ਚ ਲਾਂਚ ਕੀਤਾ ਗਿਆ ਸੀ। ਇਹ Variants 8 ਜੀਬੀ ਰੈਮ ਤੇ 128 ਜੀਬੀ ਸਟੋਰੇਜ ਨਾਲ ਆਉਂਦਾ ਹੈ। ਲਾਂਚ ਸਮੇਂ ਇਸ ਨੂੰ 19,999 ਰੁਪਏ 'ਚ ਪੇਸ਼ ਕੀਤਾ ਗਿਆ ਸੀ। ਹੁਣ ਇਸ ਦੀ ਕੀਮਤ ਨੂੰ 1,000 ਰੁਪਏ ਘੱਟ ਕਰ ਦਿੱਤੀ ਗਈ ਹੈ।
ਮੀਡੀਆ ਰਿਪੋਰਟ ਮੁਤਾਬਕ ਇਸ ਫੋਨ ਦੀ ਕੀਮਤ ਨੂੰ ਆਫ ਲਾਈਨ ਮਾਰਕਿਟ 'ਚ 1,000 ਰੁਪਏ ਘੱਟ ਕੀਤਾ ਗਿਆ ਹੈ। ਹੁਣ ਇਸ ਫੋਨ ਨੂੰ 19,990 ਰੁਪਏ ਦੀ ਥਾਂ 18,990 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਹ ਕਟੌਤੀ ਸਿਰਫ਼ ਆਫ ਲਾਈਨ ਹੀ ਕੀਤੀ ਗਈ ਹੈ।