ਅਜਨਾਲਾ: ਪੁਲਿਸ ਥਾਣਾ ਰਾਜਾਸਾਂਸੀ ਅਤੇ ਡਰੱਗ ਵਿਭਾਗ ਦੀ ਟੀਮ ਨੇ ਨਸ਼ੀਲੀਆਂ ਗੋਲੀਆਂ ਵੇਚਣ ਵਾਲੇ ਮੈਡੀਕਲ ਸੋਟਰ 'ਤੇ ਛਾਪੇਮਾਰੀ ਕਰਕੇ 500 ਦੇ ਕਰੀਬ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਇਸ ਮੌਕੇ ਡਰੱਗ ਇੰਸਪੈਕਟਰ ਹਰਪ੍ਰੀਤ ਕੌਰ ਨੇ ਦੱਸਿਆ ਕੀ ਉਨ੍ਹਾਂ ਨੇ ਪੁਲਿਸ ਮੁਤਾਬਕ ਮਿਲੀ ਸ਼ਿਕਾਇਤ ਮਗਰੋਂ ਦੁਕਾਨ 'ਤੇ ਰੇਡ ਕੀਤੀ ਜਿਸ ਦੌਰਾਨ ਉਨ੍ਹਾਂ ਨੂੰ 500 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।
ਅਜਨਾਲਾ 'ਚ ਮੈਡੀਕਲ ਸਟੋਰ ਮਾਲਕ 500 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ - ajnala news
ਅਜਨਾਲਾ ਪੁਲਿਸ ਥਾਣਾ ਰਾਜਾਸਾਂਸੀ ਅਤੇ ਡਰੱਗ ਵਿਭਾਗ ਦੀ ਟੀਮ ਨੇ ਨਸ਼ੀਲੀਆਂ ਗੋਲੀਆਂ ਵੇਚਣ ਵਾਲੇ ਮੈਡੀਕਲ ਸੋਟਰ 'ਤੇ ਛਾਪੇਮਾਰੀ ਕਰਕੇ 500 ਦੇ ਕਰੀਬ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ।
ਅਜਨਾਲਾ 'ਚ ਮੈਡੀਕਲ ਸਟੋਰ ਮਾਲਕ 500 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ
ਰਾਜਾਸਾਂਸੀ ਦੇ ਇੰਚਾਰਜ ਨਰਿੰਦਰ ਸਿੰਘ ਨੇ ਦੱਸਿਆ ਕੀ ਉਨ੍ਹਾਂ ਮੁਲਜ਼ਮ ਕਾਬੂ ਕਰਕੇ 500 ਦੇ ਕਰੀਬ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਪੁੱਛਗਿੱਛ ਦੌਰਾਨ ਇੱਕ ਵਿਅਕਤੀ ਨੇ ਦੱਸਿਆ ਕੀ ਉਹ ਅਜਨਾਲਾ ਦੇ ਮੈਡੀਕਲ ਸਟੋਰ ਤੋਂ ਲੈਕੇ ਨਸ਼ੀਲੀਆਂ ਗੋਲੀਆਂ ਲੈਕੇ ਆਇਆ ਸੀ। ਇਸ ਮਗਰੋਂ ਡਰੱਗ ਵਿਭਾਗ ਦੀ ਟੀਮ ਨਾਲ ਚੈਕਿੰਗ ਦੌਰਾਨ 500 ਨਸ਼ੀਲੀਆਂ ਗੋਲੀਆਂ ਮਿਲਿਆ ਹਨ ਜਿਸ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।