ਪੰਜਾਬ

punjab

ETV Bharat / jagte-raho

ਪੰਜਾਬ 'ਚ ਰਿਸ਼ਵਤਖੋਰਾਂ ਦਾ ਬੋਲਬਾਲਾ, 15 ਕਾਬੂ

ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੇ ਚੱਲਦਿਆਂ ਜਨਵਰੀ ਮਹੀਨੇ ਵਿੱਚ ਰਿਸ਼ਵਤ ਲੈਣ ਦੇ 11 ਵੱਖ-ਵੱਖ ਮਾਮਲਿਆਂ ਦੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਬਿਊਰੋ ਨੇ 15 ਮੁਲਾਜ਼ਮ ਗ੍ਰਿਫ਼ਤਾਰ ਕਰ ਲਏ ਹਨ, ਜਿੰਨਾਂ ਵਿੱਚ 5 ਪੁਲਿਸ ਮੁਲਾਜ਼ਮ ਅਤੇ ਮਾਲ ਵਿਭਾਗ ਦੇ 3 ਕਰਮਚਾਰੀ ਸ਼ਾਮਲ ਹਨ। ਵਿਸ਼ੇਸ਼ ਅਦਾਲਤ ਨੇ ਇਨ੍ਹਾਂ ਨੂੰ ਦੋਸ਼ੀ ਠਹਿਰਾਉਂਦੇ ਸਜ਼ਾ ਅਤੇ ਜੁਰਮਾਨਾ ਲਗਾਇਆ ਹੈ। ਇਸ ਦਾ ਖੁਲਾਸਾ ਚੀਫ਼ ਡਾਇਰੈਕਟਰ-ਕਮ-ਏਡੀਜੀਪੀ ਵਿਜੀਲੈਂਸ ਬਿਊਰੋ ਪੰਜਾਬ ਬੀ. ਕੇ. ਉੱਪਲ ਨੇ ਕੀਤਾ।

ਪ੍ਰੀਤਕਾਤਮਕ ਫ਼ੋਟੋ

By

Published : Feb 15, 2019, 9:47 AM IST

ਉਨ੍ਹਾਂ ਨੇ ਦੱਸਿਆ ਕਿ ਬਿਊਰੋ ਨੇ ਪਿਛਲੇ ਮਹੀਨੇ ਵੱਖ-ਵੱਖ ਵਿਸ਼ੇਸ਼ ਅਦਾਲਤਾਂ ਵਿਚ 12 ਵਿਜੀਲੈਂਸ ਮਾਮਲਿਆਂ ਨਾਲ ਸਬੰਧਤ ਚਲਾਨ ਪੇਸ਼ ਕੀਤੇ ਹਨ। ਇਸ ਤੋਂ ਇਲਾਵਾ ਭ੍ਰਿਸ਼ਟਾਚਾਰ ਸਬੰਧੀ ਇੱਕ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਇੱਕ ਵਿਜੀਲੈਂਸ ਜਾਂਚ ਵੀ ਦਰਜ ਕੀਤੀ ਗਈ ਹੈ। ਬਿਊਰੋ ਵਲੋਂ ਦਰਜ ਅਤੇ ਪੈਰਵੀ ਕੀਤੇ ਗਏ ਦੋ ਰਿਸ਼ਵਤਖੋਰੀ ਮਾਮਲਿਆਂ ਦਾ ਫ਼ੈਸਲਾ ਵਿਸ਼ੇਸ਼ ਅਦਾਲਤਾਂ ਨੇ ਕੀਤਾ ਹੈ ਜਿਸ ਵਿਚ ਛੇ ਦੋਸ਼ੀਆਂ ਸਰਬਦਿਆਲ ਸਿੰਘ, ਪੀ.ਏ. ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਅਮਰੀਕ ਸਿੰਘ, ਦਲੀਪ ਸਿੰਘ, ਨਿੰਦਰ ਸਿੰਘ ਸਰਪੰਚ, ਮੋਹਿਤ ਸਰੀਨ ਅਤੇ ਮਨਿੰਦਰ ਸਿੰਘ ਦੋਵੇਂ ਬੈਂਕ ਕਰਮਚਾਰੀ ਨੂੰ ਦੋਸ਼ੀ ਠਹਿਰਾਉਂਦਿਆਂ ਉਨ੍ਹਾਂ ਨੂੰ 6 ਸਾਲ ਤੋਂ 4 ਸਾਲ ਤੱਕ ਦੀ ਕੈਦ ਅਤੇ 2,30,000 ਰੁਪਏ ਤੋਂ ਲੈ ਕੇ 30,000 ਰੁਪਏ ਤੱਕ ਦੇ ਜੁਰਮਾਨੇ ਦੀ ਸਜ਼ਾ ਵਧੀਕ ਸ਼ੈਸ਼ਨ ਜੱਜ, ਅੰਮ੍ਰਿਤਸਰ ਨੇ ਸੁਣਾਈ ਹੈ।
ਇਸੇ ਤਰ੍ਹਾਂ ਤਰਨ ਤਾਰਨ ਜ਼ਿਲ੍ਹੇ ਵਿਚ ਤਾਇਨਾਤ ਸੁਖਦੇਵ ਸਿੰਘ, ਪਟਵਾਰੀ ਨੂੰ ਵਧੀਕ ਸ਼ੈਸ਼ਨ ਅਦਾਲਤ ਤਰਨ ਤਾਰਨ ਨੇ ਦੋਸ਼ੀ ਠਹਿਰਾਉਂਦਿਆਂ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ 3 ਅਤੇ 4 ਸਾਲ ਕੈਦ ਦੀ ਸਜ਼ਾ ਅਤੇ 5,000 ਰੁਪਏ ਜੁਰਮਾਨਾ ਕੀਤਾ ਗਿਆ ਹੈ।

ABOUT THE AUTHOR

...view details