ਫ਼ਿਰੋਜ਼ਪੁਰ : ਪੰਜਾਬ ਵਿੱਚ ਨਸ਼ੇ ਦੀ ਵਾਧੂ ਮਾਤਰਾ ਲੈਣ ਕਾਰਨ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਜ਼ਿਲ੍ਹੇ ਵਿੱਚ ਪਿਛਲੇ ਤਿੰਨ ਦਿਨਾਂ ਵਿੱਚ ਅੱਜ ਦੂਜੀ ਮੌਤ ਨਸ਼ੇ ਦੀ ਵਾਧੂ ਮਾਤਰਾ ਕਾਰਨ ਮੌਤ ਹੋ ਗਈ ਹੈ।
ਪਿੰਡ ਨਿਜ਼ਾਮਦੀਨ ਵਿੱਚ ਨਸ਼ੇ ਦੀ ਵਾਧੂ ਮਾਤਰਾ ਕਾਰਨ ਬਖਸ਼ੀਸ ਸਿੰਘ ਨਾਂਅ ਦੇ ਨੌਜਵਾਨ ਦੀ ਮੌਤ ਹੋ ਗਈ ਹੈ। ਇਹ ਨੌਜਵਾਨ ਨਸ਼ੇ ਕਰਨ ਦਾ ਆਦਿ ਸੀ ਅਤੇ ਆਪਣੇ ਘਰ ਵਿੱਚ ਹੀ ਨਸ਼ੇ ਦਾ ਟੀਕਾ ਲਾਉਣ ਵੇਲੇ ਉਸ ਦੀ ਮੌਤ ਹੋ ਗਈ।
ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਮ੍ਰਿਤਕ ਵਿਆਹਿਆ ਹੋਇਆ ਸੀ ਅਤੇ ਉਸ ਦੇ 2 ਬੱਚੇ ਹਨ, ਜਿੰਨ੍ਹਾਂ ਨੂੰ ਬਹੁਤ ਹੀ ਭਾਰੀ ਸਦਮਾ ਲੱਗਿਆ ਹੈ।
ਨੌਜਵਾਨ ਦੀ ਇਸ ਮੌਤ ਨੂੰ ਲੈ ਕੇ ਦੂਜੇ ਪਾਸੇ ਪਿੰਡ ਵਾਲਿਆਂ ਦੇ ਦੋਸ਼ ਹਨ ਕਿ ਉਹਨਾਂ ਦੇ ਪਿੰਡ ਵਿੱਚ ਸ਼ਰੇਆਮ ਨਸ਼ਾ ਵਿਕਦਾ ਹੈ। ਪੁਲਿਸ ਖਾਨਾ ਪੂਰਤੀ ਲਈ ਪਿੰਡ ਵਿੱਚ ਨਸ਼ੇ ਵੇਚਣ ਵਾਲਿਆਂ ਦੇ ਨਾਂਅ ਦੱਸਣ ਲਈ ਪਿੰਡ ਵਿੱਚ ਪੋਸਟਰ ਲਗਵਾ ਰਹੀ ਹੈ, ਪਰ ਕੋਈ ਵੀ ਸਖ਼ਤ ਕਾਰਵਾਈ ਨਹੀਂ ਕਰ ਰਹੀ।
ਨਸ਼ਿਆਂ ਦੀ ਲੋੜ ਨੂੰ ਪੂਰਾ ਕਰਨ ਲਈ ਹੀ ਨੌਜਵਾਨ ਚੋਰੀਆਂ ਕਰਦੇ ਹਨ ਅਤੇ ਪੂਰਤੀ ਲਈ ਘਰ ਦਾ, ਲੋਕਾਂ ਦਾ ਸਮਾਨ ਚੋਰੀ ਕਰ ਕੇ ਵੇਚਦੇ ਹਨ।
ਇਹ ਵੀ ਪੜ੍ਹੋ : ਕੱਲਯੁੱਗੀ ਪਤਨੀ ਵੱਲੋਂ ਪ੍ਰੇਮ ਸਬੰਧਾਂ ਦੇ ਚਲਦੇ ਪਤੀ ਦਾ ਕਤਲ
ਪਿੰਡ ਵਾਲਿਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨਸ਼ੇ ਦੇ ਖ਼ਾਤਮੇ ਅਤੇ ਨਸ਼ਾ ਤੱਸਕਰਾਂ ਨੂੰ ਕਾਬੂ ਕਰਨ ਲਈ ਅਸੀਂ ਪ੍ਰਸ਼ਾਸਨ ਦੇ ਨਾਲ ਹਾਂ ਪਰ ਪ੍ਰਸ਼ਾਸਨ ਵੀ ਸਾਡਾ ਸਾਥ ਦੇਵੇ।