ਪੰਜਾਬ

punjab

By

Published : Jan 28, 2021, 1:07 PM IST

ETV Bharat / jagte-raho

ਅਜਨਾਲਾ ਦੇ ਪਿੰਡ ਵਿਛੋਹਾ 'ਚ ਗੁਟਕਾ ਸਾਹਿਬ ਜੀ ਦੀ ਹੋਈ ਬੇਅਦਬੀ

ਅੰਮ੍ਰਿਤਸਰ ਵਿਖੇ ਅਜਨਾਲਾ ਦੇ ਪਿੰਡ ਵਿਛੋਹਾ 'ਚ 4 ਗੁਟਕਾ ਸਾਹਿਬ ਜੀ ਦੀ ਬੇਅਦਬੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਗੁਟਕਾ ਸਾਹਿਬ ਜੀ ਸਣੇ ਹੋਰ ਧਾਰਮਿਕ ਸਮੱਗਰੀ, ਇੱਕ ਨਹਿਰ ਦੇ ਵਿੱਚ ਸੁਟਿਆ ਸੀ ਜਿਸ ਦੇ ਸਬੰਧ ਵਿੱਚ ਥਾਣਾ ਝੰਡੇਰ ਦੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਕਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਪਿੰਡ ਵਿਛੋਹਾ 'ਚ ਗੁਟਕਾ ਸਾਹਿਬ ਜੀ ਦੀ ਹੋਈ ਬੇਅਦਬੀ
ਪਿੰਡ ਵਿਛੋਹਾ 'ਚ ਗੁਟਕਾ ਸਾਹਿਬ ਜੀ ਦੀ ਹੋਈ ਬੇਅਦਬੀ

ਅੰਮ੍ਰਿਤਸਰ: ਤਹਿਸੀਲ ਅਜਨਾਲਾ ਦੇ ਪਿੰਡ ਵਿਛੋਹਾ 'ਚ 4 ਗੁਟਕਾ ਸਾਹਿਬ ਜੀ ਦੀ ਬੇਅਦਬੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕਿਸੇ ਅਣਪਛਾਤੇ ਵਿਅਕਤੀ ਵੱਲੋਂ ਗੁਟਕਾ ਸਾਹਿਬ ਜੀ ਸਣੇ ਹੋਰ ਧਾਰਮਿਕ ਸਮੱਗਰੀ, ਇੱਕ ਨਹਿਰ ਦੇ ਵਿੱਚ ਸੁਟਿਆ ਸੀ ਜਿਸ ਦੇ ਸਬੰਧ ਵਿੱਚ ਥਾਣਾ ਝੰਡੇਰ ਦੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਕਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਪਿੰਡ ਵਿਛੋਹਾ 'ਚ ਗੁਟਕਾ ਸਾਹਿਬ ਜੀ ਦੀ ਹੋਈ ਬੇਅਦਬੀ

ਇਸ ਮੌਕੇ ਐਸਜੀਪੀਸੀ ਦੇ ਧਰਮ ਪ੍ਰਚਾਰਕ ਦਲਜੀਤ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਸੈਰ ਕਰ ਰਹੇ ਸੀ। ਸੈਰ ਕਰਦੇ ਸਮੇਂ ਉਨ੍ਹਾਂ ਨੇ ਨਹਿਰ 'ਚ ਸ਼ੱਕੀ ਵਸਤੂ ਪਈ ਵੇਖੀ। ਉਨ੍ਹਾਂ ਇਸ ਦੀ ਸੂਚਨਾ ਸਥਾਨਕ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਦ ਸ਼ੱਕੀ ਵਸਤੂ ਦੀ ਜਾਂਚ ਕੀਤੀ ਤਾਂ ਇੱਕ ਕਪੜੇ 'ਚ 4 ਗੁਟਕਾ ਸਾਹਿਬ ਤੇ ਧਾਰਮਿਕ ਸਮੱਗਰੀ ਬੰਨ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਨਹਿਰ 'ਚ ਸੁੱਟੇ ਗਏ ਸਨ। ਐਸਜੀਪੀਸੀ ਮੈਂਬਰ ਭਾਈ ਅਮਰੀਕ ਸਿੰਘ ਤੇ ਦਲਜੀਤ ਸਿੰਘ ਵੱਲੋਂ ਪੂਰੇ ਆਦਰ ਸਤਕਾਰ ਨਾਲ ਗੁਟਕਾ ਸਾਹਿਬ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਰਖਵਾ ਦਿੱਤੇ ਗਏ ਹਨ।

ਪਿੰਡ ਵਿਛੋਹਾ 'ਚ ਗੁਟਕਾ ਸਾਹਿਬ ਜੀ ਦੀ ਹੋਈ ਬੇਅਦਬੀ

ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਝੰਡੇਰ ਦੇ ਐਸਐਚਓ ਮਨਤੇਜ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਐਸਜੀਪੀਸੀ ਮੈਂਬਰਾਂ ਦੀ ਸ਼ਿਕਾਇਤ 'ਤੇ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਵੱਲੋਂ ਬੇਅਦਬੀ ਮਾਮਲੇ ਦੀ ਜਾਂਚ ਜਾਰੀ ਹੈ ਤੇ ਜਲਦ ਹੀ ਮੁਲਜ਼ਮ ਦੀ ਪਛਾਣ ਕਰ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ABOUT THE AUTHOR

...view details