ਜਲੰਧਰ : ਪੁਲਿਸ ਨੇ ਦੋ ਮੁਲਜ਼ਮਾਂ ਨੂੰ 3 ਪਿਸਤੌਲ ਅਤੇ 11 ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਦ ਕਿ ਉਨ੍ਹਾਂ ਦਾ ਤੀਸਰਾ ਸਾਥੀ ਜੋ ਕਿ ਫ਼ਰਾਰ ਹੈ ਦੀ ਭਾਲ ਕੀਤੀ ਜਾ ਰਹੀ ਹੈ।
ਹਥਿਆਰਾਂ ਤੇ ਗੋਲੀਆਂ ਸਮੇਤ 2 ਕਾਬੂ, ਤੀਸਰੇ ਦੀ ਭਾਲ ਜਾਰੀ ਏਡੀਸੀਪੀ ਗੁਰਮੀਤ ਸਿੰਘ ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕਿ ਗੌਰਵ ਸ਼ਰਮਾ 2012 ਵਿੱਚ ਡੀਏਵੀ ਕਾਲਜ ਵਿੱਚ ਐੱਨਐੱਸਯੂਆਈ ਦਾ ਕਾਲਜ ਪ੍ਰਧਾਨ ਸੀ। ਪੁਲਿਸ ਨੂੰ ਗੌਰਵ ਨੇ 1 ਪਿਸਤੌਲ ਅਤੇ 5 ਗੋਲੀਆਂ ਨਾਲ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਗੌਰਵ 'ਤੇ ਲੜਾਈ ਝਗੜੇ ਦਾ ਮਾਮਲਾ ਦਰਜ ਹੋਇਆ ਸੀ। ਪਰ ਇਸ ਤੋਂ ਬਾਅਦ ਵੀ ਗੌਰਵ ਸ਼ਰਮਾ ਲਗਾਤਾਰ ਲੜਾਈ ਝਗੜੇ ਦੇ ਮਾਮਲਿਆਂ ਵਿੱਚ ਸਰਗਰਮ ਰਿਹਾ ਅਤੇ ਕਈ ਗੈਂਗਵਾਰ ਵਿੱਚ ਵੀ ਸ਼ਾਮਿਲ ਰਿਹਾ। ਇਸ ਤੋਂ ਇਲਾਵਾ ਗੌਰਵ ਸ਼ਰਮਾ ਤੇ ਹੁਣ ਤੱਕ ਜਲੰਧਰ ਦੇ ਅਲੱਗ ਅਲੱਗ ਥਾਣਿਆਂ ਵਿੱਚ ਕਰੀਬ ਬਾਰਾਂ ਮੁਕੱਦਮੇ ਲੜਾਈ ਝਗੜੇ ਦੇ ਦਰਜ ਹਨ।ਪੁਲਿਸ ਨੇ ਇੱਕ ਹੋਰ ਦੋਸ਼ੀ ਕੋਲੋਂ ਜੋ ਕਿ ਜਲੰਧਰ ਦਾ ਹੀ ਰਹਿਣ ਵਾਲਾ ਹੈ 2 ਪਿਸਤੌਲਾਂ ਅਤੇ 6 ਗੋਲੀਆਂ ਬਰਾਮਦ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਮਹਿੰਦਰ ਉਰਫ਼ ਗਰਾਰੀ ਉੱਪਰ ਵੀ ਨਸ਼ਾ ਤਸਕਰੀ ਅਤੇ ਲੜਾਈ ਝਗੜੇ ਦੇ ਕਈ ਮਾਮਲੇ ਦਰਜ ਹਨ ਜਿੰਨ੍ਹਾਂ ਵਿੱਚ ਉਸ ਦੀ ਤਲਾਸ਼ ਵੀ ਸੀ। ਫਿਲਹਾਲ ਪੁਲਿਸ ਇਨ੍ਹਾਂ ਦੋਵੇਂ ਦੋਸ਼ੀਆਂ ਨੂੰ ਮਾਨਵੀ ਅਦਾਲਤ ਅੱਗੇ ਪੇਸ਼ ਕਰਕੇ ਇਨ੍ਹਾਂ ਦਾ ਰਿਮਾਂਡ ਲੈ ਕੇ ਇਨ੍ਹਾਂ ਕੋਲੋਂ ਹੋਰ ਪੁੱਛਗਿੱਛ ਕਰ ਰਹੀ ਹੈ ਅਤੇ ਇੰਨ੍ਹਾਂ ਦੇ ਹੀ ਇੱਕ ਤੀਸਰੇ ਸਾਥੀ ਜਿਸ ਦਾ ਨਾਂ ਤਲਵਿੰਦਰ ਹੈ ਦੀ ਭਾਲ ਜਾਰੀ ਹੈ।