ਵਾਸ਼ਿੰਗਟਨ:ਫਲਸਤੀਨੀ ਅੱਤਵਾਦੀ ਸਮੂਹ ਹਮਾਸ ਨੇ ਸ਼ਨੀਵਾਰ ਨੂੰ ਦੱਖਣੀ ਇਜ਼ਰਾਈਲ 'ਚ ਕਈ ਰਾਕੇਟ ਹਮਲੇ ਕੀਤੇ, ਜਿਸ 'ਚ ਘੱਟੋ-ਘੱਟ 700 ਲੋਕ ਮਾਰੇ ਗਏ ਅਤੇ 2 ਹਜ਼ਾਰ ਤੋਂ ਜ਼ਿਆਦਾ ਜ਼ਖਮੀ ਹੋ ਗਏ। ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਦਾਅਵਾ ਕੀਤਾ ਹੈ ਕਿ ਹਮਾਸ ਅੱਤਵਾਦੀ ਸਮੂਹ ਅਤੇ ਯਹੂਦੀ ਰਾਜ ਵਿਚਾਲੇ ਚੱਲ ਰਹੀ ਜੰਗ 'ਚ ਘੱਟੋ-ਘੱਟ 11 ਅਮਰੀਕੀ ਮਾਰੇ (11 Americans were killed) ਗਏ ਹਨ।
ਹਮਲੇ ਦੀ ਨਿਖੇਧੀ:ਰਾਸ਼ਟਰਪਤੀ ਜੋਅ ਬਾਈਡਨ ਦਾ ਹਵਾਲਾ ਦਿੰਦੇ ਹੋਏ ਵ੍ਹਾਈਟ ਹਾਊਸ ਨੇ ਕਿਹਾ ਕਿ ਇਸ ਯੁੱਧ ਵਿੱਚ ਇਜ਼ਰਾਈਲ ਦੀ ਨਾਗਰਿਕਤਾ ਰੱਖਣ (Israeli citizenship at war) ਵਾਲੇ ਕਈ ਅਮਰੀਕੀ ਵੀ ਮਾਰੇ ਗਏ ਹਨ। ਮਾਰੇ ਗਏ ਅਮਰੀਕੀ ਲੋਕਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਜੋ ਬਾਈਡਨ ਨੇ ਅੱਗੇ ਕਿਹਾ ਕਿ 'ਭਾਵੇਂ ਦੇਸ਼ ਹੋਵੇ ਜਾਂ ਵਿਦੇਸ਼, ਮੇਰੇ ਲਈ ਅਮਰੀਕੀ ਨਾਗਰਿਕਾਂ ਦੀ ਸੁਰੱਖਿਆ ਸਭ ਤੋਂ ਪਹਿਲਾਂ ਹੈ'। ਰਾਸ਼ਟਰਪਤੀ ਬਾਈਡਨ ਨੇ ਹਮਾਸ ਦੁਆਰਾ ਫੜ੍ਹੇ ਗਏ ਲੋਕਾਂ ਵਿੱਚ ਅਮਰੀਕੀ ਨਾਗਰਿਕਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਵੀ ਜ਼ਾਹਰ ਕੀਤੀ ਹੈ। ਉਸ ਨੇ ਅਮਰੀਕੀ ਅਧਿਕਾਰੀਆਂ ਨੂੰ ਇਜ਼ਰਾਈਲੀ ਅਧਿਕਾਰੀਆਂ ਨਾਲ ਹਰ ਫਰੰਟ 'ਤੇ ਕੰਮ ਕਰਨ ਦੇ ਨਿਰਦੇਸ਼ ਦਿੱਤੇ ਹਨ। ਬਾਈਡਨ ਨੇ ਵੀ ਹਮਾਸ ਵੱਲੋਂ ਇਜ਼ਰਾਈਲ ਖਿਲਾਫ ਕੀਤੇ ਗਏ ਇਸ ਹਮਲੇ ਦੀ ਨਿਖੇਧੀ ਕੀਤੀ ਹੈ।
ਇਜ਼ਰਾਈਲ ਦੇ ਨਾਲ ਅਮਰੀਕਾ: ਤੁਹਾਨੂੰ ਦੱਸ ਦਈਏ ਕਿ ਰਿਪਬਲਿਕਨ ਪਾਰਟੀ ਤੋਂ ਰਾਸ਼ਟਰਪਤੀ ਅਹੁਦੇ ਦੀ ਨਾਮਜ਼ਦਗੀ ਦੀ ਦੌੜ 'ਚ ਚੱਲ ਰਹੇ ਨਿੱਕੀ ਹੇਲੀ ਅਤੇ ਵਿਵੇਕ ਰਾਮਾਸਵਾਮੀ ਅਤੇ ਹੋਰ ਉੱਘੇ ਭਾਰਤੀ-ਅਮਰੀਕੀ ਨੇਤਾਵਾਂ ਨੇ ਹਮਾਸ ਦੇ ਅਣਕਿਆਸੇ ਹਮਲਿਆਂ 'ਚ ਸੈਂਕੜੇ ਲੋਕਾਂ ਦੀ ਮੌਤ ਤੋਂ ਬਾਅਦ ਇਜ਼ਰਾਈਲ ਦਾ ਸਮਰਥਨ (Support of Israel) ਕੀਤਾ ਹੈ। ਹੇਲੀ ਨੇ ਐਤਵਾਰ ਨੂੰ 'ਐਨਬੀਸੀ ਨਿਊਜ਼' ਨੂੰ ਦੱਸਿਆ, 'ਹਮਾਸ ਅਤੇ ਉਸ ਦਾ ਸਮਰਥਨ ਕਰ ਰਹੀ ਈਰਾਨ ਸਰਕਾਰ 'ਇਸਰਾਈਲ ਦਾ ਅੰਤ, ਅਮਰੀਕਾ ਦਾ ਅੰਤ' ਦੇ ਨਾਅਰੇ ਲਗਾ ਰਹੇ ਸਨ। ਸਾਨੂੰ ਇਹ ਯਾਦ ਰੱਖਣਾ ਹੋਵੇਗਾ। ਅਸੀਂ ਇਜ਼ਰਾਈਲ ਦੇ ਨਾਲ ਹਾਂ ਕਿਉਂਕਿ ਹਮਾਸ, ਹਿਜ਼ਬੁੱਲਾ, ਹੂਤੀ ਅਤੇ ਈਰਾਨ ਸਮਰਥਕ ਸਾਡੇ ਨਾਲ ਨਫ਼ਰਤ ਕਰਦੇ ਹਨ।
ਉਨ੍ਹਾਂ ਕਿਹਾ, 'ਸਾਨੂੰ ਯਾਦ ਰੱਖਣਾ ਹੋਵੇਗਾ ਕਿ ਜੋ ਕੁਝ ਇਜ਼ਰਾਈਲ ਨਾਲ ਹੋਇਆ ਹੈ, ਉਹ ਅਮਰੀਕਾ ਵਿੱਚ ਵੀ ਹੋ ਸਕਦਾ ਹੈ। ਮੈਨੂੰ ਉਮੀਦ ਹੈ ਕਿ ਅਸੀਂ ਸਾਰੇ ਇਕਜੁੱਟ ਹੋ ਕੇ ਇਜ਼ਰਾਈਲ ਦੇ ਨਾਲ ਖੜ੍ਹੇ ਹਾਂ, ਕਿਉਂਕਿ ਉਨ੍ਹਾਂ ਨੂੰ ਇਸ ਸਮੇਂ ਸਾਡੀ ਸੱਚਮੁੱਚ ਜ਼ਰੂਰਤ ਹੈ। ਹਮਾਸ ਇੱਕ (Islamic terrorist group) ਫਲਸਤੀਨੀ ਇਸਲਾਮਿਕ ਅੱਤਵਾਦੀ ਸਮੂਹ ਹੈ, ਜੋ 2007 ਤੋਂ ਗਾਜ਼ਾ ਪੱਟੀ 'ਤੇ ਰਾਜ ਕਰ ਰਿਹਾ ਹੈ।
ਸਰਹੱਦਾਂ ਦੀ ਰਾਖੀ:ਗਾਜ਼ਾ ਪੱਟੀ ਦੀ ਆਬਾਦੀ ਲਗਭਗ 23 ਲੱਖ ਹੈ। ਇਹ ਇਜ਼ਰਾਈਲ, ਮਿਸਰ ਅਤੇ ਭੂਮੱਧ ਸਾਗਰ ਨਾਲ ਘਿਰਿਆ 41 ਕਿਲੋਮੀਟਰ ਲੰਬਾ ਅਤੇ 10 ਕਿਲੋਮੀਟਰ ਚੌੜਾ ਖੇਤਰ ਹੈ। ਇਸ ਦੇ ਨਾਲ ਹੀ ਰਿਪਬਲਿਕਨ ਪਾਰਟੀ ਵਲੋਂ ਰਾਸ਼ਟਰਪਤੀ ਅਹੁਦੇ ਦੀ ਨਾਮਜ਼ਦਗੀ ਦੀ ਦੌੜ ਵਿਚ ਸ਼ਾਮਲ ਰਾਮਾਸਵਾਮੀ ਨੇ ਕਿਹਾ ਕਿ ਅਮਰੀਕਾ ਨੇ ਇਜ਼ਰਾਈਲ 'ਤੇ ਹਮਲੇ ਤੋਂ ਇੱਕ ਅਹਿਮ ਸਬਕ ਸਿੱਖਿਆ ਹੈ ਕਿ ਉਹ ਆਪਣੀਆਂ ਸਰਹੱਦਾਂ ਦੀ ਰਾਖੀ ਨੂੰ ਲੈ ਕੇ ਲਾਪਰਵਾਹ ਨਹੀਂ ਹੋ ਸਕਦਾ।