ਪੰਜਾਬ

punjab

By

Published : Aug 15, 2022, 8:34 AM IST

ETV Bharat / international

ਕਾਹਿਰਾ ਵਿੱਚ ਚਰਚ ਨੂੰ ਅੱਗ ਲੱਗਣ ਕਾਰਨ 41 ਲੋਕਾਂ ਦੀ ਮੌਤ, 14 ਝੁਲਸੇ

ਮਿਸਰ ਦੀ ਰਾਜਧਾਨੀ ਕਾਹਿਰਾ ਦੀ ਇੱਕ ਚਰਚ ਵਿੱਚ ਅੱਗ ਲੱਗਣ ਕਾਰਨ ਘੱਟੋ ਘੱਟ 41 ਲੋਕਾਂ ਦੀ ਮੌਤ ਹੋ ਗਈ, ਇਸ ਦੇ ਨਾਲ ਹੀ ਘੱਟੋ ਘੱਟ 14 ਹੋਰ ਲੋਕ ਝੁਲਸ ਗਏ ਹਨ

ਕਾਹਿਰਾ ਵਿੱਚ ਚਰਚ ਨੂੰ ਅੱਗ ਲੱਗਣ ਕਾਰਨ 41 ਲੋਕਾਂ ਦੀ ਮੌਤ
ਕਾਹਿਰਾ ਵਿੱਚ ਚਰਚ ਨੂੰ ਅੱਗ ਲੱਗਣ ਕਾਰਨ 41 ਲੋਕਾਂ ਦੀ ਮੌਤ

ਕਾਹਿਰਾ: ਮਿਸਰ ਦੀ ਰਾਜਧਾਨੀ ਕਾਹਿਰਾ ਵਿੱਚ ਐਤਵਾਰ ਨੂੰ ਇਕ ਚਰਚ 'ਚ ਅੱਗ ਲੱਗਣ ਕਾਰਨ ਘੱਟੋ ਘੱਟ 41 ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ ਘੱਟ 14 ਹੋਰ ਜ਼ਖਮੀ ਹੋ ਗਏ। ਦੇਸ਼ ਦੇ ਕੋਪਟਿਕ ਚਰਚ ਨੇ ਇਹ ਜਾਣਕਾਰੀ ਦਿੱਤੀ। ਪੁਲਿਸ ਦੇ ਇਕ ਬਿਆਨ ਮੁਤਾਬਕ ਇਹ ਅੱਗ ਇਮਬਾਬਾ ਦੇ ਸੰਘਣੀ ਆਬਾਦੀ ਵਾਲੇ ਇਲਾਕੇ ਵਿੱਚ ਸਥਿਤ ਅਬੂ ਸੇਫੀਨ ਚਰਚ ਵਿੱਚ ਲੱਗੀ। ਬਿਆਨ ਮੁਤਾਬਕ ਅੱਗ ਲੱਗਣ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ। ਸ਼ੁਰੂਆਤੀ ਜਾਂਚ 'ਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ।

ਇਹ ਵੀ ਪੜੋ:ਸਲਮਾਨ ਰਸ਼ਦੀ ਨੂੰ ਵੈਂਟੀਲੇਟਰ ਤੋਂ ਹਟਾਇਆ

ਕਾਪਟਿਕ ਚਰਚ ਨੇ ਸਿਹਤ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਮੌਤਾਂ ਦੀ ਰਿਪੋਰਟ ਕੀਤੀ। ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 15 ਗੱਡੀਆਂ ਮੌਕੇ 'ਤੇ ਪਹੁੰਚੀਆਂ, ਜਦਕਿ ਜ਼ਖਮੀਆਂ ਨੂੰ ਐਂਬੂਲੈਂਸਾਂ ਰਾਹੀਂ ਨੇੜਲੇ ਹਸਪਤਾਲਾਂ 'ਚ ਪਹੁੰਚਾਇਆ ਗਿਆ। ਰਾਸ਼ਟਰਪਤੀ ਦਫਤਰ ਨੇ ਕਿਹਾ ਕਿ ਰਾਸ਼ਟਰਪਤੀ ਅਬਦੁਲ ਫਤਿਹ ਅਲ-ਸੀਸੀ ਨੇ ਕਾਪਟਿਕ ਕ੍ਰਿਸ਼ਚੀਅਨ ਪੋਪ ਤਾਵਦਰੋਸ II ਨਾਲ ਫੋਨ 'ਤੇ ਗੱਲ ਕੀਤੀ ਅਤੇ ਸੰਵੇਦਨਾ ਦੀ ਪੇਸ਼ਕਸ਼ ਕੀਤੀ।

ਰਾਸ਼ਟਰਪਤੀ ਅਬਦੁਲ ਫਤਿਹ ਅਲ-ਸੀਸੀ ਨੇ ਕਾਪਟਿਕ ਕ੍ਰਿਸ਼ਚੀਅਨ ਪੋਪ ਤਾਵਦਰੋਸ II ਨੇ ਕਿਹਾ ਕਿ ਮੈਂ ਇਸ ਦੁਖਦਾਈ ਘਟਨਾ ਦੀ ਨਿਗਰਾਨੀ ਕਰ ਰਿਹਾ ਹਾਂ। ਮੈਂ ਸਾਰੀਆਂ ਸਬੰਧਤ ਰਾਜ ਏਜੰਸੀਆਂ ਅਤੇ ਸੰਸਥਾਵਾਂ ਨੂੰ ਸਾਰੇ ਜ਼ਰੂਰੀ ਕਦਮ ਚੁੱਕਣ ਲਈ ਕਿਹਾ ਹੈ।

ਇਹ ਵੀ ਪੜੋ:ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਪੀਐਮ ਮੋਦੀ ਲਾਲ ਕਿਲ੍ਹੇ ਉੱਤੇ ਲਹਿਰਾਇਆ ਰਾਸ਼ਟਰੀ ਝੰਡਾ

ABOUT THE AUTHOR

...view details