ਹੈਦਰਾਬਾਦ ਡੈਸਕ:ਭੂਚਾਲ ਨੇ ਤੁਰਕੀ ਵਿੱਚ ਆਪਣਾ ਬਹੁਤ ਜ਼ਿਆਦਾ ਕਹਿਰ ਵਰ੍ਹਾਇਆ। ਜਿਸ ਤੋਂ ਬਾਅਦ ਅੱਜ ਸ਼ੁੱਕਰਵਾਰ ਨੂੰ ਇੰਡੋਨੇਸ਼ੀਆ ਦੇ ਫਿਲੀਪੀਨਜ਼ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਿਸ ਦੀ ਰਿਕਟਰ ਪੈਮਾਨੇ ਨਾਲ ਤੀਬਰਤਾ 6.1 ਮਾਪੀ ਗਈ। ਅਮਰੀਕੀ ਭੂ ਵਿਗਿਆਨ ਸਰਵੇਖਣ ਅਨੁਸਾਰ ਭੂਚਾਲ ਇੰਡੋਨੇਸ਼ੀਆ ਵਿੱਚ ਤੁਆਲ ਤੋਂ 130 ਕਿਲੋਮੀਟਰ ਦੱਖਣ-ਪੂਰਬ ਆਇਆ। ਜਿਸ ਦੀ ਤੀਬਰਤਾ 6.1 ਦਰਜ ਕੀਤੀ ਗਈ।
ਤੁਰਕੀ 'ਚ ਆਇਆ ਸੀ ਭੂਚਾਲ: ਤੁਹਾਨੂੰ ਦੱਸ ਦੇਈਏ ਕਿ ਸੀਰੀਆ ਦੀ ਸਰਹੱਦ ਦੇ ਨੇੜੇ ਦੱਖਣੀ-ਪੂਰਬੀ ਤੁਰਕੀ 'ਚ ਸੋਮਵਾਰ ਨੂੰ 7.8 ਦੀ ਤੀਬਰਤਾ ਵਾਲਾ ਭੂਚਾਲ ਆਇਆ। ਭੂਚਾਲ ਦਾ ਪ੍ਰਭਾਵ ਸਿਰਫ਼ ਤੁਰਕੀ ਤੱਕ ਸੀਮਤ ਨਹੀਂ ਸੀ। ਇਸ ਦਾ ਅਸਰ ਲਿਬਨਾਨ, ਸੀਰੀਆ ਅਤੇ ਸਾਈਪ੍ਰਸ ਵਿੱਚ ਵੀ ਦੇਖਣ ਨੂੰ ਮਿਲਿਆ।