ਪੰਜਾਬ

punjab

ETV Bharat / international

Earthquakes in China: ਚੀਨ ਵਿੱਚ ਭੂਚਾਲ ਦੇ ਝਟਕੇ, 10 ਲੋਕ ਜ਼ਖਮੀ, ਬਚਾਅ ਕਾਰਜ ਜਾਰੀ - Earthquakes in China update

Earthquakes in China: ਪੂਰਬੀ ਚੀਨ ਦੇ ਸ਼ੇਡੋਂਗ ਵਿੱਚ ਅੱਜ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਇਸ ਹਾਦਸੇ 'ਚ 10 ਲੋਕਾਂ ਦੇ ਜ਼ਖ਼ਮੀ ਹੋਣ ਦੀ ਖਬਰ ਸਾਹਮਣੇ ਆਈ ਹੈ।

EARTHQUAKE EAST CHINA
EARTHQUAKE EAST CHINA

By

Published : Aug 6, 2023, 8:23 AM IST

ਬੀਜਿੰਗ: ਚੀਨ ਦੇ ਪੂਰਬੀ ਹਿੱਸੇ ਦੇ ਸ਼ੇਡੋਂਗ 'ਚ ਅੱਜ ਸਵੇਰੇ ਤੜਕਸਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਪੈਮਾਨੇ 'ਤੇ ਇਸ ਭੂਚਾਲ ਦੀ ਤੀਬਰਤਾ 5.5 ਮਾਪੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਆਫ਼ਤ ਕਾਰਨ ਜਾਨ-ਮਾਲ ਦਾ ਨੁਕਸਾਨ ਹੋਇਆ ਹੈ। ਜਿਸ 'ਚ ਪ੍ਰਾਪਤ ਜਾਣਕਾਰੀ ਅਨੁਸਾਰ 10 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਭੂਚਾਲ ਐਤਵਾਰ ਨੂੰ ਸਥਾਨਕ ਸਮੇਂ ਅਨੁਸਾਰ 2:33 ਵਜੇ ਆਇਆ। ਇਸ ਦਾ ਸਭ ਤੋਂ ਵੱਧ ਪ੍ਰਭਾਵ ਪਿੰਗਯੁਆਨ ਕਾਉਂਟੀ, ਡੇਝੋ ਸ਼ਹਿਰ, ਸ਼ਾਨਡੋਂਗ ਸੂਬੇ ਵਿੱਚ ਦੇਖਿਆ ਗਿਆ।

ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ:ਜਾਣਕਾਰੀ ਮੁਤਾਬਕ ਭੂਚਾਲ ਕਾਰਨ ਘੱਟੋ-ਘੱਟ 10 ਲੋਕ ਜ਼ਖਮੀ ਹੋ ਗਏ ਅਤੇ ਕਈ ਇਮਾਰਤਾਂ ਢਹਿ ਗਈਆਂ। ਭੂਚਾਲ ਦਾ ਕੇਂਦਰ ਸ਼ਾਨਡੋਂਗ ਸੂਬੇ ਦੇ ਡੇਝੋ ਸ਼ਹਿਰ ਤੋਂ 26 ਕਿਲੋਮੀਟਰ ਦੱਖਣ ਵਿਚ 10 ਕਿਲੋਮੀਟਰ ਦੀ ਡੂੰਘਾਈ ਵਿਚ ਕੇਂਦਰਿਤ ਸੀ। ਭੂਚਾਲ ਤੋਂ ਬਾਅਦ ਰਾਹਤ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਜਿਸ 'ਚ ਜ਼ਖਮੀਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਅਫਾਨੀਸਟਾਰ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਇਸ ਦੀ ਤੀਬਰਤਾ 5.8 ਮਾਪੀ ਗਈ ਸੀ। ਇੱਥੇ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ।

ਪਹਿਲਾਂ ਵੀ ਭੂਚਾਲ ਨਾਲ ਹੋ ਚੁੱਕੀ ਤਬਾਹੀ: ਪਿਛਲੇ ਸਾਲ ਸਤੰਬਰ ਵਿੱਚ ਚੀਨ ਵਿੱਚ ਭੂਚਾਲ ਕਾਰਨ ਤਬਾਹੀ ਹੋਈ ਸੀ। ਚੀਨ ਦੇ ਸਿਚੁਆਨ ਸੂਬੇ 'ਚ ਜ਼ਬਰਦਸਤ ਭੂਚਾਲ ਆਇਆ ਸੀ। ਜਿਸ ਦੀ ਤੀਬਰਤਾ 6.9 ਮਾਪੀ ਗਈ ਸੀ। ਇਸ ਭੂਚਾਲ ਕਾਰਨ 46 ਲੋਕਾਂ ਦੀ ਮੌਤ ਹੋ ਗਈ ਸੀ। ਇੱਥੋਂ ਤੱਕ ਕਿ ਲਾਕਡਾਊਨ ਕਾਰਨ ਇੱਥੇ ਸਥਿਤੀ ਗੰਭੀਰ ਬਣ ਗਈ ਸੀ। ਭੂਚਾਲ ਕਾਰਨ ਸਿਚੁਆਨ ਸੂਬੇ 'ਚ ਕਈ ਥਾਵਾਂ 'ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵੀ ਵਾਪਰੀਆਂ ਸਨ। ਇਸ ਦੇ ਨਾਲ ਹੀ ਪਿਛਲੇ ਸਾਲ ਤੁਰਕੀਏ ਵਿੱਚ ਵੀ ਭਿਆਨਕ ਭੂਚਾਲ ਆਏ ਸਨ। ਇਸ ਦੌਰਾਨ 50 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ ਜਦਕਿ ਲੱਖਾਂ ਲੋਕ ਜ਼ਖਮੀ ਹੋਏ ਸਨ। ਵੱਡੀ ਗਿਣਤੀ ਵਿੱਚ ਲੋਕ ਬੇਘਰ ਹੋ ਗਏ ਸਨ।

ABOUT THE AUTHOR

...view details