ਬੇਰੂਤ:ਵਿਰੋਧੀ ਧਿਰ ਦੇ ਇਕ ਯੁੱਧ ਨਿਗਰਾਨ ਅਤੇ ਯੂਐਸ ਸਮਰਥਿਤ ਲੜਾਕੂਆਂ ਦੇ ਬੁਲਾਰੇ ਨੇ ਕਿਹਾ ਕਿ ਪੂਰਬੀ ਸੀਰੀਆ ਵਿਚ ਅਮਰੀਕੀ ਸੈਨਿਕਾਂ ਦੇ ਘਰਾਂ 'ਤੇ ਹਮਲਾ ਹੋਇਆ ਜਦੋਂ ਦੇਰ ਰਾਤ ਨੂੰ ਨੇੜਲੇ ਇਲਾਕਿਆਂ ’ਤੇ ਰਾਕੇਟ ਸੁੱਟੇ ਗਏ। ਹਮਲੇ ਦੌਰਾਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ।ਯੂਐਸ ਸਮਰਥਿਤ ਅਤੇ ਕੁਰਦ ਦੀ ਅਗਵਾਈ ਵਾਲੀ ਸੀਰੀਅਨ ਡੈਮੋਕਰੇਟਿਕ ਫੋਰਸਿਜ਼ ਦਾ ਬੁਲਾਰਾ ਸਯਾਮਦ ਅਲੀ ਦੇ ਮੁਤਾਬਿਕ ਹਮਲੇ ’ਚ ਕੋਈ ਵੀ ਜ਼ਖਮੀ ਨਹੀਂ ਹੋਇਆ ਹੈ। ਸੀਰੀਆ ਦੇ ਪੂਰਬੀ ਪ੍ਰਾਂਤ ਦੀਰ ਉਲ- ਜ਼ੌਰ ਚ ਅਲ ਉਮਰ ਮੈਦਾਨ ’ਤੇ ਰਾਕੇਟ ਸੁੱਟੇ ਗਏ ਸੀ। ਪਰ ਉਨ੍ਹਾਂ ਨੇ ਇਹ ਸਪਸ਼ੱਟ ਨਹੀਂ ਕੀਤਾ ਕਿ ਇਹ ਰਾਕੇਟ ਕਿੱਥੇ ਸੁੱਟੇ ਗਏ।
ਬ੍ਰਿਟੇਨ ਸਥਿਤ ਸੀਰੀਅਨ ਆਬਜ਼ਰਵੇਟਰੀ ਫਾਰ ਹਿਉਮਨ ਰਾਈਟਸ ਨੇ ਕਿਹਾ ਕਿ ਰਾਕੇਟ ਈਰਾਨ ਸਮਰਥਿਤ ਲੜਾਕੂਆਂ ਦੇ ਕੰਟਰੋਲ ਵਾਲੇ ਖੇਤਰਾਂ ਤੋਂ ਸੁੱਟੇ ਗਈ ਜੋ ਕਿ ਮਾਯਾਦੀਨ ਦੇ ਖੇਤਰ ਚ ਦੀਰ ਅਲ-ਜ਼ੌਰ ਚ ਵੀ ਸੁੱਟੇ ਗਈ ਸੀ।
ਹਾਲਾਂਕਿ ਅਮਰੀਕੀ ਸੈਨਾ ਨੇ ਕਿਸੇ ਵੀ ਹਮਲੇ ਤੋਂ ਇਨਕਾਰ ਕੀਤਾ ਹੈ। ਇੱਕ ਬੁਲਾਰੇ ਕਰਨਲ ਵੇਨ ਮਾਰੋਟੋ ਨੇ ਟਵੀਟ ਕਰ ਦੱਸਿਆ ਕਿ "ਇਸ ਰਿਪੋਰਟ ਦੀ ਕੋਈ ਸੱਚਾਈ ਨਹੀਂ ਹੈ ਕਿ ਸੀਰੀਆ ਵਿੱਚ ਅਮਰੀਕੀ ਫੌਜਾਂ ਉੱਤੇ ਰਾਕੇਟ ਨਾਲ ਹਮਲਾ ਕੀਤਾ ਗਿਆ।