ਪੰਜਾਬ

punjab

ETV Bharat / international

ਬਗਦਾਦ ਵਿੱਚ ਹਲਾਤ ਤਨਾਅਪੂਰਨ, 157 ਦੀ ਮੌਤ

ਬਗਦਾਦ ਵਿੱਚ ਹਲਾਤ ਤਨਾਅਪੂਰਨ ਹੋ ਗਏ ਹਨ। ਸ਼ਹਿਰ ਵਿੱਚ ਹੋ ਰਹੇ ਪ੍ਰਦਰਸ਼ਨ ਵਿੱਚ ਅਜੇ ਤੱਕ 157 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਬਗਦਾਦ

By

Published : Oct 29, 2019, 5:36 PM IST

ਬਗਦਾਦ: ਇਰਾਕ ਦੀ ਰਾਜਧਾਨੀ ਬਗਦਾਦ ਵਿੱਚ ਸੈਂਕੜੇ ਪ੍ਰਦਰਸ਼ਨ ਕਾਰੀਆਂ ਨੇ ਕਰਫਿਊ ਦੇ ਨਿਯਮਾਂ ਦੀ ਉਲੰਘਣਾ ਕੀਤੀ, ਇਹ ਕਰਫਿਊ ਇਰਾਕੀ ਅਧਿਕਾਰੀਆਂ ਵੱਲੋਂ ਲਾਇਆ ਗਿਆ ਸੀ।

ਦੇਸ਼ ਵਿੱਚ ਬੁਨਿਆਦੀ ਸੇਵਾਵਾਂ, ਰੁਜ਼ਗਾਰ ਅਤੇ ਭ੍ਰਿਸ਼ਟਾਚਾਰ ਵਿੱਚ ਹੋਏ ਵਾਧੇ ਦੇ ਵਿਰੁੱਧ ਬਗਦਾਦ ਦੀਆਂ ਸੜਕਾਂ ਤੇ ਸੈਂਕੜੇ ਦੀ ਗਿਣਤੀ ਵਿੱਚ ਲੋਕਾਂ ਨੇ ਪ੍ਰਦਰਸ਼ਨ ਕੀਤਾ।

ਬਗਦਾਦ ਵਿੱਚ ਹਲਾਤ ਤਨਾਅਪੂਰਨ, 157 ਦੀ ਮੌਤ
ਸਮਾਚਾਰ ਏਜੰਸੀ ਅਫੇ ਮੁਤਾਬਕ ਸ਼ਹਿਰ ਦੀਆਂ ਮੇਨ ਸੜਕਾਂ ਤੇ ਕਰਫਿਊ ਦਾ ਸਭ ਤੋਂ ਵੱਡਾ ਉਲੰਘਣ ਹੋਇਆ ਹੈ। ਸਦਰ ਸਿਟੀ ਸ਼ੀਆ ਬਹੁਮਤ ਵਾਲਾ ਖੇਤਰ ਹੈ ਅਤੇ ਉਹ ਪ੍ਰਸਿੱਧ ਮੌਲਵੀ ਅਲ-ਸਦਰ ਦਾ ਗੜ੍ਹ ਹੈ ਜਿਸ ਨੇ ਵਿਰੋਧ ਪ੍ਰਦਰਸ਼ਨ ਦਾ ਸਮਰਥਨ ਕੀਤਾ ਹੈ। ਇਸ ਨੇ 25 ਅਕਤੂਬਰ ਨੂੰ ਸ਼ੁਰੂ ਹੋਏ ਪ੍ਰਦਰਸ਼ਨ ਦੀ ਲਹਿਰ ਨੂੰ ਵਧਾਵਾ ਦਿੱਤਾ ਸੀ।ਇਸ ਪ੍ਰਦਰਸ਼ਨ ਵਿੱਚ ਸਥਾਨਕ ਲੋਕਾਂ ਅਤੇ ਸੁਰੱਖਿਆਬਲਾਂ ਸਮੇਤ 157 ਲੋਕਾਂ ਦੀ ਮੌਤ ਹੋ ਚੁੱਕੀ ਹੈ।

For All Latest Updates

ABOUT THE AUTHOR

...view details