ਵਾਸ਼ਿੰਗਟਨ / ਕਾਬੁਲ:ਕਾਬੁਲ ਏਅਰਪੋਰਟ ਹਮਲੇ ਤੋਂ ਨਾਰਾਜ਼ ਅਮਰੀਕਾ ਨੇ ਅਫਗਾਨਿਸਤਾਨ ਵਿੱਚ ਆਈਐਸਆਈਐਸ-ਕੇ (ISIS-K) ਦੇ ਅੱਤਵਾਦੀਆਂ ਦੇ ਖਿਲਾਫ ਹਵਾਈ ਹਮਲਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਅਮਰੀਕੀ ਫੌਜ ਨੇ ਨੰਗਰਹਾਰ ਵਿੱਚ ਮਨੁੱਖ ਰਹਿਤ ਜਹਾਜ਼ਾਂ ਨਾਲ ਹਵਾਈ ਹਮਲੇ ਕੀਤੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਅਮਰੀਕੀ ਫੌਜ ਨੇ ਕਾਬੁਲ ਧਮਾਕੇ ਦੇ ਸਾਜ਼ਿਸ਼ਕਾਰਾਂ ਨੂੰ ਮਾਰ ਦਿੱਤਾ ਹੈ।
ਇਹ ਵੀ ਪੜੋ: ਨਸ਼ੇ ’ਚ ਧੁੱਤ ਨੌਜਵਾਨਾਂ ਵੱਲੋਂ ਗੁੰਡਾਗਰਦੀ, ਦੇਖੋ CCTV
ਇਸ ਸਬੰਧ ਵਿੱਚ ਯੂਐਸ ਦੀ ਕੇਂਦਰੀ ਕਮਾਂਡ ਨੇ ਕਿਹਾ ਕਿ ਅਮਰੀਕਾ ਨੇ ਇਸਲਾਮਿਕ ਸਟੇਟ ਦੇ ਇੱਕ ਮੈਂਬਰ ਦੇ ਵਿਰੁੱਧ ਨੰਗਰਹਾਰ ਵਿੱਚ ਇੱਕ ਡਰੋਨ ਹਮਲਾ ਕੀਤਾ, ਜਿਸ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਕਾਬੁਲ ਵਿੱਚ ਅਮਰੀਕਾ ਦੇ ਵਿਰੁੱਧ ਹਮਲੇ ਦੀ ਯੋਜਨਾ ਬਣਾ ਰਿਹਾ ਸੀ। ਜਲ ਸੈਨਾ ਦੇ ਕਪਤਾਨ ਵਿਲੀਅਮ ਅਰਬਨ ਨੇ ਕਿਹਾ ਕਿ ਹਮਲੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਪਰ ਕੋਈ ਨਾਗਰਿਕ ਜਾਨੀ ਨੁਕਸਾਨ ਨਹੀਂ ਹੋਇਆ। ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਹ ਵਿਅਕਤੀ ਕਾਬੁਲ ਹਵਾਈ ਅੱਡੇ ਦੇ ਗੇਟ ਦੇ ਬਾਹਰ ਵੀਰਵਾਰ ਦੇ ਆਤਮਘਾਤੀ ਬੰਬ ਧਮਾਕੇ ਵਿੱਚ ਵਿਸ਼ੇਸ਼ ਤੌਰ 'ਤੇ ਸ਼ਾਮਲ ਸੀ, ਜਿੱਥੇ ਅਫਗਾਨ ਨਾਗਰਿਕਾਂ ਦੀ ਵੱਡੀ ਭੀੜ ਮੌਜੂਦ ਸੀ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪੈਂਟਾਗਨ ਦੇ ਜੁਆਇੰਟ ਸਟਾਫ ਦੇ ਮੇਜਰ ਜਨਰਲ ਹੈਂਕ ਟੇਲਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਰਾਸ਼ਟਰਪਤੀ ਬਿਡੇਨ ਦੁਆਰਾ ਆਦੇਸ਼ ਦਿੱਤੇ ਗਏ ਕਿਸੇ ਵੀ ਜਵਾਬੀ ਕਾਰਵਾਈ ਲਈ ਤਿਆਰ ਹਨ। ਉਹਨਾਂ ਨੇ ਕਿਹਾ ਸੀ ਕਿ ਹੁਣ ਸਾਡੇ ਕੋਲ ਉੱਥੇ ਵਿਕਲਪ ਹਨ।
ਬਾਈਡਨ ਨੇ ਦਿੱਤੀ ਸੀ ਚਿਤਾਵਨੀ
ਤੁਹਾਨੂੰ ਦੱਸ ਦੇਈਏ ਕਿ ਕਾਬੁਲ ਹਵਾਈ ਅੱਡੇ ਦੇ ਨੇੜੇ ਹੋਏ ਬੰਬ ਧਮਾਕੇ ਵਿੱਚ ਅਮਰੀਕੀ ਸੈਨਿਕਾਂ ਦੀ ਮੌਤ ਤੋਂ ਬਾਅਦ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਸੀ ਕਿ 'ਅਸੀਂ ਹਮਲਾਵਰਾਂ ਨੂੰ ਮੁਆਫ਼ ਨਹੀਂ ਕਰਾਂਗੇ, ਅਸੀਂ ਨਹੀਂ ਭੁੱਲਾਂਗੇ। ਉਹਨਾਂ ਨੇ ਕਿਹਾ ਕਿ ਅਸੀਂ ਇਸ ਦਾ ਬਦਲਾ ਜਰੂਰ ਲਵਾਂਗੇ। ਤੇ ਅਸੀਂ ਅਫਗਾਨਿਸਤਾਨ ਤੋਂ ਅਮਰੀਕੀ ਨਾਗਰਿਕਾਂ ਨੂੰ ਛੁਡਾਵਾਂਗੇ।